ਗੋਇਲ ਪ੍ਰੀਵਾਰ ਨੇ ਪ੍ਰਾਇਮਰੀ ਸਕੂਲ ਮਾਨੀ ਸਿੰਘ ਵਾਲਾ ਦੇ 36 ਖਿਡਾਰੀਆਂ ਨੂੰ ਸਪੋਰਟਸ ਕਿੱਟਾਂ ਵੰਡੀਆਂ
ਫ਼ਰੀਦਕੋਟ, 12 ਨਵੰਬਰ ( ਪਰਵਿੰਦਰ ਸਿੰਘ ਕੰਧਾਰੀ)-ਸਮਾਜ ਸੇਵਾ ਖੇਤਰ ’ਚ ਹਮੇਸ਼ਾ ਮੋਹਰੀ ਰਹਿ ਕਾਰਜ ਕਰਨ ਵਾਲੇ ਫ਼ਰੀਦਕੋਟ ਦੇ ਸਮਾਜ ਸੇਵੀ ਰਮੇਸ਼ ਗੋਇਲ, ਉਨ੍ਹਾਂ ਦੀ ਸੁਪਤਨੀ ਸਰੋਜ ਗੋਇਲ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਮਾਨੀ ਸਿੰਘ ਵਾਲਾ ਵਿਖੇ ਨੰਨੇ-ਮੁੰਨੇ ਖਿਡਾਰੀਆਂ ਨੂੰ ਸਪੋਰਟਸ ਕਿੱਟਾਂ ਵੰਡਣ ਵਾਸਤੇ ਸਾਦਾ ਪਰ ਪ੍ਰਭਾਵਸ਼ਾਲੀ ਸਮਾਗਮ ਕੀਤਾ ਗਿਆ। ਇਸ ਮੌਕੇ ਸ਼੍ਰੀ ਉਪੇਂਦਰ ਸ਼ਰਮਾ ਸਾਬਕਾ ਜ਼ੇਲ ਤੇ ਨਿਆਂ ਮੰਤਰੀ ਪੰਜਾਬ, ਰਾਜ ਸਿੰਘ ਸੰਧੂ ਮੀਤ ਪ੍ਰਧਾਨ ਦੀ ਗੁਰੂ ਨਾਨਕ ਕਾਲੋਨੀ ਫ਼ਰੀਦਕੋਟ, ਬਲਬੀਰ ਸਿੰਘ ਚਾਵਲਾ ਸਾਦਿਕ, ਰਮੇਸ਼ ਕੁਮਾਰ ਗੋਇਲ, ਸ਼੍ਰੀਮਤੀ ਸਰੋਜ ਦੇਵੀ ਗੋਇਲ ਉਚੇਚੇ ਤੌਰ ਤੇ ਸਮਾਗਮ ’ਚ ਸ਼ਾਮਲ ਹੋਏ। ਇਸ ਮੌਕੇ ਰਮੇਸ਼ ਗੋਇਲ ਨੇ ਦੱਸਿਆ ਕਿ ਅੱਜ ਉਨ੍ਹਾਂ ਵੱਲੋਂ ਆਪਣੇ ਮਾਤਾ-ਪਿਤਾ ਦੀ ਯਾਦ ’ਚ 36 ਖਿਡਾਰੀਆਂ ਨੂੰ ਸਪੋਰਟਸ ਕਿੱਟਾਂ ਤੇ ਸਕੂਲ ਦੇ ਲੋੜਵੰਦ-ਹੁਸ਼ਿਆਰ ਵਿਦਿਆਰਥੀਆਂ ਨੂੰ ਸਟੇਸ਼ਨਰੀ ਵੰਡੀ ਜਾ ਰਹੀ ਹੈ। ਉਨ੍ਹਾਂ ਕਿਹਾ ਸਾਨੂੰ ਵਿੱਦਿਆ ਦੇ ਖੇਤਰ ’ਚ ਆਪਣੀ ਸਮਰੱਰਥਾ ਅਨੁਸਾਰ ਦਾਨ ਜ਼ਰੂਰ ਕਰਨਾ ਚਾਹੀਦਾ ਹੈ। ਇਸ ਨਾਲ ਹੀ ਸਾਡਾ ਸਮਾਜ ਅਸਲ ’ਚ ਤਰੱਕੀ ਕਰ ਸਕਦਾ ਹੈ। ਇਸ ਮੌਕੇ ਸ਼੍ਰੀ ਉਪੇਂਦਰ ਸ਼ਰਮਾ ਸਾਬਕਾ ਜ਼ੇਲ ਤੇ ਨਿਆਂ ਮੰਤਰੀ ਪੰਜਾਬ ਨੇ ਆਪਣੇ ਵੱਲੋਂ 8 ਮਿਡ-ਡੇ-ਮੀਲ ਵਰਕਰਾਂ ਨੂੰ ਸੂਟ ਅਤੇ ਸਕੂਲ ਦੇ 125 ਦੇ ਕਰੀਬ ਬੱਚਿਆਂ ਨੂੰ ਭੂਜੀਆਂ-ਬਦਾਨਾ ਵੰਡਿਆ। ਇਸ ਮੌਕੇ ਉਨ੍ਹਾਂ ਵਿਦਿਆਰਥੀਆਂ ਨੂੰ ਜੀਵਨ ’ਚ ਸਫ਼ਲ ਇਨਸਾਨ ਬਣਨ ਵਾਸਤੇ ਸਖ਼ਤ ਮਿਹਨਤ ਕਰਨ ਵਾਸਤੇ ਉਤਸ਼ਾਹਿਤ ਕੀਤਾ। ਉਨ੍ਹਾਂ ਵਿਦਿਆਰਥੀਆਂ ਨੂੰ ਮਾਤਾ-ਪਿਤਾ ਅਤੇ ਅਧਿਆਪਕਾਂ ਦਾ ਵੱਧ ਤੋਂ ਸਤਿਕਾਰ ਕਰਨ ਲਈ ਵੀ ਪ੍ਰੇਰਿਤ ਕੀਤਾ। ਇਸ ਮੌਕੇ ਅਧਿਆਪਕ ਆਗੂ ਸੁਖਵਿੰਦਰ ਸਿੰਘ ਸੁੱਖੀ ਨੇ ਗੋਇਲ ਪ੍ਰੀਵਾਰ ਅਤੇ ਸ਼੍ਰੀ ਉਪੇਂਦਰ ਸ਼ਰਮਾ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਸਭ ਨੂੰ ਸਕੂਲ ਪਹੁੰਚਣ ਤੇ ਜੀ ਆਇਆਂ ਨੂੰ ਆਖਿਆ। ਸਕੂਲ ਮੁਖੀ ਮਨਜੀਤ ਰਾਣੀ ਨੇ ਸਭ ਦਾ ਧੰਨਵਾਦ ਕੀਤਾ। ਇਸ ਮਹਿੰਦਰਪਾਲ, ਪਰਮਿੰਦਰ ਸਿੰਘ, ਵੀਰਪਾਲ ਕੌਰ, ਸੋਨੀਆ ਨਰੂਲਾ, ਪਿੰਦਰ ਕੌਰ, ਸੁਰਜੀਤ ਕੌਰ, ਸਰਕਾਰੀ ਮਿਡਲ ਸਕੂਲ ਮਾਨੀ ਸਿੰਘ ਵਾਲਾ ਦੇ ਗੁਰਸੇਵਕ ਸਿੰਘ, ਪਰਮਿੰਦਰ ਸਿੰਘ, ਰਮਨਪ੍ਰੀਤ ਕੌਰ, ਮਨਵਿੰਦਰ ਸਿੰਘ, ਪਿੰਕੀ ਰਾਣੀ ਹਾਜ਼ਰ ਸਨ।