ਹਾਦਸੇ 'ਚ 3 ਲੜਕੀਆਂ ਸਮੇਤ 6 ਦੀ ਮੌਤ
ਦੇਹਰਾਦੂਨ : ਰਾਤ ਦੇ 2 ਵਜੇ ਦੇ ਕਰੀਬ ਇਕ ਕਾਰ ਤੇਜ ਰਫ਼ਤਾਰ ਨਾਲ ਆਉਂਦੀ ਹੈ ਅਤੇ ਬੇਕਾਬੂ ਹੋ ਕੇ ਪਹਿਲਾਂ ਚੌਕ ਨਾਲ ਅਤੇ ਫਿਰ ਖੰਭੇ ਨਾਲ ਵੱਜ ਕੇ ਚਕਨਾਚੂਰ ਹੋ ਜਾਂਦੀ ਹੈ। ਦਰਅਸਲ ਦੇਹਰਾਦੂਨ ਵਿੱਚ ਦੇਰ ਰਾਤ ਹਾਦਸੇ 'ਚ 6 ਲੋਕਾਂ ਦੀ ਮੌਤ ਹੋ ਗਈ। 3 ਲੜਕੇ-ਲੜਕੀਆਂ ਨੇ ਆਪਣੀ ਜਾਨ ਗਵਾਈ। ਇਕ ਲੜਕੇ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਪੂਰੀ ਤਰ੍ਹਾਂ ਚਕਨਾਚੂਰ ਹੋ ਗਈ।
ਹਾਦਸੇ ਵਿੱਚ ਗੁਨੀਤ ਪੁੱਤਰੀ ਤੇਜ ਪ੍ਰਕਾਸ਼ ਸਿੰਘ (19), ਕਾਮਾਕਸ਼ੀ ਪੁੱਤਰੀ ਤੁਸ਼ਾਰ ਸਿੰਘਲ (20), ਨਵਿਆ ਗੋਇਲ ਪੁੱਤਰੀ ਪੱਲਵ ਗੋਇਲ (23) ਦੀ ਮੌਤ ਹੋ ਗਈ। ਇਹ ਤਿੰਨੋਂ ਲੜਕੀਆਂ ਦੇਹਰਾਦੂਨ ਦੇ ਵੱਖ-ਵੱਖ ਇਲਾਕਿਆਂ ਦੀਆਂ ਰਹਿਣ ਵਾਲੀਆਂ ਸਨ। ਇਸ ਤੋਂ ਇਲਾਵਾ ਰਿਸ਼ਭ ਜੈਨ ਪੁੱਤਰ ਤਰੁਣ ਜੈਨ (24), ਕੁਨਾਲ ਕੁਕਰੇਜਾ ਪੁੱਤਰ ਜਸਵੀਰ ਕੁਕਰੇਜਾ (23), ਅਤੁਲ ਅਗਰਵਾਲ ਪੁੱਤਰ ਸੁਨੀਲ ਅਗਰਵਾਲ (24) ਸ਼ਾਮਲ ਹਨ। ਮ੍ਰਿਤਕਾਂ 'ਚ ਕੁਨਾਲ ਹਿਮਾਚਲ ਦੇ ਚੰਬਾ ਦਾ ਰਹਿਣ ਵਾਲਾ ਸੀ, ਜਦਕਿ ਬਾਕੀ ਲੋਕ ਦੇਹਰਾਦੂਨ ਦੇ ਰਹਿਣ ਵਾਲੇ ਸਨ।