ਸੇਵਾ ਮੁਕਤ ਏ ਡੀ ਜੀ ਪੀ ਗੁਰਵਿੰਦਰ ਢਿੱਲੋਂ ਆਪਣੀ ਧਰਮਪਤਨੀ ਨਾਲ ਪੰਹੁਚੇ ਕਰਤਾਰਪੁਰ ਕੋਰੀਡਰ
ਗੁਰਦਵਾਰਾ ਸਾਹਿਬ ਵਿੱਖੇ ਹੋਏ ਨਤਮਸਤਕ
ਰੋਹਿਤ ਗੁਪਤਾ
ਗੁਰਦਾਸਪੁਰ : ਪੰਜਾਬ ਪੁਲਿਸ ਵਿਚੋਂ ਏਡੀਜੀਪੀ ਕਾਨੂੰਨ ਵਿਵਸਥਾ ਦੇ ਅਹੁਦੇ ਤੋਂ ਰਿਟਾਇਰ ਹੋਏ ਗੁਰਿੰਦਰ ਸਿੰਘ ਢਿੱਲੋ ਆਪਣੇ ਪਰਿਵਾਰ ਸਹਿਤ ਕਰਤਾਰਪੁਰ ਕੋਰੀਡੋਰ ਰਾਹੀਂ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਵਿੱਚ ਨਤਮਸਤਕ ਹੋਣ ਮਗਰੋਂ ਮੀਡੀਆ ਨਾਲ ਕੀਤੀ ਖਾਸ ਗੱਲਬਾਤ ਢਿੱਲੋਂ ਨੇ ਕਿਹਾ ਕਿ ਜਿਹੜਾ ਵੀ ਇਨਸਾਨ ਗੁਰੂ ਨਾਨਕ ਨਾਮ ਲੇਵਾ ਹੈ ਉਸ ਨੂੰ ਪਾਕਿਸਤਾਨ ਗੁਰਦੁਆਰਾ ਕਰਤਾਰਪੁਰ ਸਾਹਿਬ ਵਿੱਚ ਜਰੂਰ ਨਤਮਸਤਕ ਹੋਣ ਲਈ ਜਾਣਾ ਚਾਹੀਦਾ ਹੈ ਨਾਲ ਹੀ ਉਹਨਾਂ ਨੇ ਜਿੱਥੇ ਭਾਰਤੀ ਫੌਜ ਦੀ ਤਾਰੀਫ ਕੀਤੀ ਉਥੇ ਹੀ ਪਾਕਿਸਤਾਨੀ ਲੋਕਾਂ ਦੀ ਵੀ ਰੱਜ ਕੇ ਤਾਰੀਫ ਕੀਤੀ ਉਹਨਾਂ ਕਿਹਾ ਕਿ ਪਾਕਿਸਤਾਨੀ ਲੋਕ ਵੀ ਸਤਿਕਾਰ ਕਰਨਾ ਜਾਂਣਦੇ ਹਨ ਢਿੱਲੋ ਨੇ ਕਿਹਾ ਗੁਰੂ ਨਾਨਕ ਨਾਮ ਲੇਵਾ ਸੰਗਤ ਵਾਸਤੇ 20 ਡਾਲਰ ਦੀ ਫੀਸ ਕੋਈ ਮਾਇਨੇ ਨਹੀਂ ਰਖਾਉਂਦੀ ਜੋ ਵੀ ਫੈਸਲੇ ਗੁਰੂ ਨਾਨਕ ਨਾਮ ਲੇਵਾ ਸੰਗਤ ਲਈ ਹੁਣੇ ਹੁਣੇ ਲਏ ਨੇ ਉਹ ਸ਼ਲਾਘਾਯੋਗ ਹਨ ਢਿੱਲੋ ਨੇ ਕਿਹਾ ਕਿ ਭਾਰਤ ਦੇ ਵਿੱਚ ਬਹੁਤ ਸਾਰੇ ਲੋਕ ਅਜਿਹੇ ਹਨ ਜਿੰਨਾ ਕੋਲ ਪਾਸਪੋਰਟ ਨਹੀਂ ਹੈ ਭਾਰਤ ਸਰਕਾਰ ਨੂੰ ਗੁਰੂ ਨਾਨਕ ਨਾਮ ਲੇਵਾ ਸੰਗਤ ਦੀ ਸ਼ਰਧਾ ਨੂੰ ਦੇਖਦੇ ਹੋਏ ਆਧਾਰ ਕਾਰਡ ਤੇ ਹੀ ਪਾਕਿਸਤਾਨ ਜਾਣ ਦੀ ਇਜਾਜ਼ਤ ਦੇਣੀ ਚਾਹੀਦੀ ਹੈ ਬੇਸ਼ੱਕ ਆਧਾਰ ਕਾਰਡ ਤੇ ਜਾਣ ਦੀ ਵੱਖਰੀ ਫੀਸ ਵੀ ਲੈ ਲੈਣ ਗੁਰੂ ਨਾਨਕ ਨਾਮ ਲੇਵਾ ਸੰਗਤ ਹੱਸ ਕੇ ਦੇਵੇਗੀ ਸਫਾਈ ਵਿਵਸਥਾ ਦੀ ਗੱਲ ਕੀਤੀ ਜਾਵੇ ਤਾਂ ਪਾਕਿਸਤਾਨ ਵਿੱਚ ਬਹੁਤ ਵਧੀਆ ਸਫਾਈ ਦਾ ਪ੍ਰਬੰਧ ਹੈ। ਭਾਰਤ ਵਾਲੇ ਪਾਸੇ ਜਿਹੜੀ ਵੀ ਫੋਰਸ ਕੰਮ ਕਰ ਰਹੀ ਆ ਜਿਹੜੇ ਅਧਿਕਾਰੀ ਕੰਮ ਕਰ ਰਹੇ ਹਨ ਉਹ ਬਹੁਤ ਸ਼ਲਾਘਾ ਯੋਗ ਹਨ