ਚੈਂਪੀਅਨਸ਼ਿਪ ਵਿੱਚ ਸਹਿਯੋਗ ਕਰਨ ਵਾਲਿਆਂ ਦਾ ਢੱਕੀ ਸਾਹਿਬ ਵਾਲਿਆਂ ਵੱਲੋਂ ਧੰਨਵਾਦ
ਰਵਿੰਦਰ ਸਿੰਘ ਢਿੱਲੋਂ
ਖੰਨਾ, 12 ਨਵੰਬਰ 2024 : 56ਵੀਂ ਸਿਨੀਅਰ ਪੰਜਾਬ ਸਟੇਟ ਰੈਸਲਿੰਗ ਚੈਂਪੀਅਨਸ਼ਿਪ, ਜੋ ਕਿ ਪਿਛਲੇ ਦਿਨੀਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਮੀਰੀ ਪੀਰੀ ਮੱਲ ਅਖਾੜਾ ਤਪੋਬਣ ਢੱਕੀ ਸਾਹਿਬ ਵੱਲੋਂ ਪੰਜਾਬ ਰੈਸਲਿੰਗ ਐਸੋਸੀਏਸ਼ਨ ਦੇ ਸਹਿਯੋਗ ਨਾਲ ਤਪੋਬਣ ਢੱਕੀ ਸਾਹਿਬ ਮਕਸੂਦੜਾ ਵਿਖੇ ਕਰਵਾਈ ਗਈ ਸੀ ਉਸ ਵਿੱਚ ਵੱਖ ਵੱਖ ਸੇਵਾਵਾਂ ਨਿਭਾਉਣ ਵਾਲਿਆਂ ਦਾ ਅਤੇ ਸਮੂਹ ਧਾਰਮਿਕ ,ਸਮਾਜਿਕ ਤੇ ਰਾਜਨੀਤਕ ਸ਼ਖਸ਼ੀਅਤਾਂ ਦਾ ਸੰਤ ਬਾਬਾ ਦਰਸ਼ਨ ਸਿੰਘ ਜੀ ਵੱਲੋਂ ਧੰਨਵਾਦ ਕੀਤਾ ਗਿਆ ਹੈ। ਮਹਾਪੁਰਸ਼ਾਂ ਨੇ ਕੰਪੀਟੀਸ਼ਨ ਡਾਇਰੈਕਟਰ ਗੁਰਮੀਤ ਸਿੰਘ ਦਿਓਲ , ਕੋਚ ਸ਼ਾਹਬਾਜ ਅਤੇ ਕੋਚ ਸੁਖਮੰਦਰ ਸਿੰਘ ਭਗਤਾ ਭਾਈ ਕਾ ਦਾ ਵੀ ਧੰਨਵਾਦ ਕੀਤਾ ਜਿੰਨਾ ਨੇ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਨਿਰਪੱਖ ਭੂਮਿਕਾ ਨਿਭਾਈ। ਉਹਨਾ ਨੇ ਵਿਸ਼ੇਸ਼ ਤੌਰ ਤੇ ਕਲੱਬ 21 ਪੰਜਾਬ ਦੇ ਚੇਅਰਮੈਨ ਮਿਸਟਰ ਰਾਜੀਵ ਗਰਗ, ਖਜ਼ਾਨਚੀ ਮਿਸਟਰ ਸਤਦੇਵ ਜਿੰਦਲ ਅਤੇ ਜਨਰਲ ਸਕੱਤਰ ਮਿਸਟਰ ਅਯੂਸ ਭੱਲਾ ਦਾ ਵੀ ਧੰਨਵਾਦ ਕੀਤਾ ਜਿਨਾ ਨੇ 120 ਕਿੱਲੋਗ੍ਰਾਮ ਬਦਾਮ ਜੇਤੂ ਪਹਿਲਵਾਨਾਂ ਲਈ ਸੇਵਾ ਕੀਤੀ। ਉਹਨਾ ਨੇ ਮੀਰੀ ਪੀਰੀ ਕੁਸ਼ਤੀ ਅਖਾੜਾ ਖੰਨਾ ਦੇ ਚੇਅਰਮੈਨ ਐਸ ਪੀ ਸ੍ਰੀ ਮੁਕੇਸ਼ ਕੁਮਾਰ ਇੰਚਾਰਜ ਮੁੱਖ ਮੰਤਰੀ ਸਕਿਓਰਟੀ, ਅਤੇ ਧੰਨ ਧੰਨ ਬਾਬਾ ਕਾਲਾ ਮਾਹਿਰ ਸਾਹਿਬ ਜੀ ਸਪੋਰਟਸ ਕਲੱਬ ਬਰਮਾਲੀਪੁਰ ਦੇ ਸਮੂਹ ਮੈਂਬਰਾਂ ਦਾ ਵੀ ਧੰਨਵਾਦ ਕੀਤਾ ਜਿੰਨਾ ਦੇ ਸਹਿਯੋਗ ਨਾਲ ਸੀਨੀਅਰ ਚੈੰਪਿਅਨਸ਼ਿਪ ਕਰਵਾਈ ਗਈ। ਮਹਾਂਪੁਰਖਾਂ ਨੇ ਨਗਰ ਮਕਸੂਦੜਾ, ਘੁਡਾਣੀ ਕਲਾਂ, ਲੰਢਾ, ਬੁਆਣੀ, ਗੁਰਦਿੱਤਪੁਰਾ, ਚਣਕੋਈਆਂ ਕਲਾਂ, ਚਣਕੋਈਆਂ ਖੁਰਦ, ਸ਼ਾਹਪੁਰ ਅਤੇ ਲੱਖੋਵਾਲ ਦੇ ਸਮੂਹ ਸਰਪੰਚਾਂ ਪੰਚਾਂ ਤੇ ਨੰਬਰਦਾਰਾਂ ਦਾ ਵੀ ਧੰਨਵਾਦ ਕੀਤਾ ਜਿੰਨਾ ਨੇ ਸੀਨੀਅਰ ਚੈੰਪਿਅਨਸ਼ਿਪ ਵਿੱਚ ਸ਼ਮੂਲੀਅਤ ਕੀਤੀ। ਸੰਤ ਖਾਲਸਾ ਜੀ ਨੇ ਮਕਸੂਦੜਾ ਪਿੰਡ ਦੇ ਸਮੂਹ ਨੌਜਵਾਨਾਂ ਅਤੇ ਸ਼੍ਰੋਮਣੀ ਸੰਤ ਖਾਲਸਾ ਦਲ ਤਪੋਬਣ ਢੱਕੀ ਸਾਹਿਬ ਦੇ ਸਮੂਹ ਸੇਵਾਦਾਰਾਂ ਦਾ ਵੀ ਧੰਨਵਾਦ ਕੀਤਾ ਜਿੰਨਾ ਨੇ ਕੁਸ਼ਤੀ ਚੈੰਪਿਅਨਸ਼ਿਪ ਦੀਆਂ ਸਾਰੀਆਂ ਤਿਆਰੀਆਂ ਵਿੱਚ ਅਣਥੱਕ ਸੇਵਾਵਾਂ ਨਿਭਾਈਆਂ। ਬਾਬਾ ਜੀ ਨੇ ਕੂਮੈੰਟੇਟਰ ਪਹਿਲਵਾਨ ਨਾਜਰ ਸਿੰਘ ਖੇੜੀ ਜੱਟਾਂ ਅਤੇ ਗੋਰਾ ਰੱਬੋਂ ਦਾ ਵੀ ਧੰਨਵਾਦ ਕੀਤਾ ਜਿੰਨਾ ਨੇ ਕੁਸ਼ਤੀ ਅਖਾੜੇ ਵਿੱਚ ਆਪਣੀ ਬਾਖੂਬੀ ਕੁਮੈੰਟਰੀ ਰਾਂਹੀ ਖੂਬ ਰੰਗ ਬੰਨ੍ਹਿਆ। ਮਹਾਂਪੁਰਸ਼ਾਂ ਨੇ ਸਮੂਹ ਸਿਵਲ ਤੇ ਪੁਲਸ ਪ੍ਰਸ਼ਾਸਨ ਦਾ ਵੀ ਧੰਨਵਾਦ ਕੀਤਾ ਜਿੰਨਾ ਦੇ ਸਹਿਯੋਗ ਨਾਲ 56 ਵੀਂ ਸੀਨੀਅਰ ਪੰਜਾਬ ਸਟੇਟ ਰੈਸਲਿੰਗ ਚੈੰਪਿਅਨਸ਼ਿਪ ਸੰਪੰਨ ਹੋਈ।