ਕਿਸਾਨਾਂ ਨੇ ਐਸ ਡੀ ਐਮ ਦਫ਼ਤਰ ਮੂਹਰੇ ਝੋਨੇ ਦੀਆਂ ਟਰਾਲੀਆਂ ਕੀਤੀਆਂ ਢੇਰੀ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ,12 ਨਵੰਬਰ 2024 ---1 ਅਕਤੂਬਰ ਤੋਂ ਮੰਡੀਆਂ ਵਿੱਚ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋਣ ਦੇ ਬਾਵਜੂਦ ਵੀ ਕਿਸਾਨਾਂ ਨੂੰ ਪੂਰਾ ਮੁੱਲ ਨਹੀਂ ਦਿੱਤਾ ਜਾ ਰਿਹਾ ਜਿਸ ਦੇ ਚਲਦਿਆਂ ਪੰਜਾਬ ਕਿਸਾਨ ਯੂਨੀਅਨ ਬਾਗੀ ਵੱਲੋਂ ਅੱਜ ਐਸ ਡੀ ਐਮ ਦਫਤਰ ਸੁਲਤਾਨਪੁਰ ਲੋਧੀ ਵਿਖੇ ਜ਼ੋਰਦਾਰ ਰੋਸ ਪ੍ਰਗਟ ਕਰਦਿਆਂ ਦਫਤਰ ਦੇ ਮੂਹਰੇ ਝੋਨੇ ਦੀਆਂ ਟਰਾਲੀਆਂ ਢੇਰੀ ਕਰ ਦਿੱਤੀਆਂ।ਇਸ ਮੌਕੇ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਗੁਰਦੀਪ ਸਿੰਘ ਭੰਡਾਲ,ਮੀਤ ਪ੍ਰਧਾਨ ਹਰਨੇਕ ਸਿੰਘ ਜੈਨਪੁਰ,ਸੂਬਾਈ ਆਗੂ ਜਥੇਦਾਰ ਪਰਮਜੀਤ ਸਿੰਘ ਖਾਲਸਾ, ਸੰਦੀਪ ਪਾਲ ਕਾਲੇਵਾਲ ਨੇ ਕਿਹਾ ਕਿ ਮੰਡੀਆਂ ਵਿੱਚ ਪਹਿਲਾਂ ਹੀ ਝੋਨੇ ਦੀ ਖ਼ਰੀਦ ਸਮੇਂ ਸ਼ੈਲਰ ਮਾਲਕਾਂ ਨੇ 300 ਰੁਪਏ ਤੋਂ ਲੈਕੇ 500 ਰੁਪਏ ਦਾ ਕੱਟ ਲਾਇਆ ਸੀ ਅਤੇ ਹੁਣ ਸਰਕਾਰ ਵੱਲੋਂ ਮੰਡੀਆਂ ਬੰਦ ਕੀਤੇ ਜਾਣ ਕਾਰਨ ਝੋਨੇ ਦੀ ਖ਼ਰੀਦ ਨਹੀਂ ਹੋ ਰਹੀ।ਇਸ ਮੌਕੇ ਕਿਸਾਨਾਂ ਨੇ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਮੰਗ ਕੀਤੀ ਕਿ ਝੋਨੇ ਦੀ ਖ਼ਰੀਦ ਸਮੇਂ ਹੋਏ ਘਪਲੇ ਦੀ ਜਾਂਚ ਕਰਵਾਈ ਜਾਵੇ ਅਤੇ ਮੰਡੀਆਂ ਵਿੱਚ ਪਿਆ ਝੋਨਾ ਤਰੁੰਤ ਖਰੀਦਿਆ ਜਾਵੇ।ਗੁਰਦੀਪ ਸਿੰਘ ਭੰਡਾਲ ਸੂਬਾ ਜਨਰਲ ਸਕੱਤਰ, ਬੋਹੜ ਸਿੰਘ ਹਜਾਰਾ ਸੂਬਾ ਮੀਤ ਪ੍ਰਧਾਨ, ਹਰਨੇਕ ਸਿੰਘ ਜੈਨਪੁਰ ਸੂਬਾ ਖਜਾਨਚੀ, ਸੰਦੀਪ ਪਾਲ ਸਿੰਘ ਕਾਲੇਵਾਲ ਸੂਬਾ ਪ੍ਰੈੱਸ ਸਕੱਤਰ, ਸਰਦਾਰ ਪਰਮਜੀਤ ਸਿੰਘ ਖਾਲਸਾ ਸੂਬਾ ਸਲਾਹਕਾਰ ਹਰਮਨ ਸਿੰਘ ਫੌਜੀ ਕਲੋਨੀ ਸੁਖਵਿੰਦਰ ਸਿੰਘ ਸਤਨਾਮ ਸਿੰਘ ਹਰਸਿਮਰਨਜੀਤ ਸਿੰਘ ਸਰਵਨ ਸਿੰਘ ਜਸਵਿੰਦਰ ਸਿੰਘ ਬਲਵੀਰ ਸਿੰਘ ਸਬ ਇੰਸਪੈਕਟਰ, ਨਿਸ਼ਾਨ ਸਿੰਘ ਅਮਰ ਸਿੰਘ, ਜਗਰੂਪ ਸਿੰਘ , ਕੁਲਵੰਤ ਸਿੰਘ ਆਦਿ ਹਾਜ਼ਰ ਸਨ