ਸਰਕਾਰੀ ਕਾਲਜ ਮਾਲੇਰਕੋਟਲਾ ਦੀਆਂ ਜੁਡੋ ਖਿਡਾਰਨਾਂ ਨੇ ਜਿੱਤੇ ਤਮਗ਼ੇ
ਮੁਹੰਮਦ ਇਸਮਾਈਲ ਏਸ਼ੀਆ
ਮਲੇਰਕੋਟਲਾ 12 ਨਵੰਬਰ 2024, ਅੰਤਰ ਕਾਲਜ ਜੂਡੋ ਖੇਡਾਂ ਵਿੱਚ ਸਰਕਾਰੀ ਕਾਲਜ ਮਾਲੇਰਕੋਟਲਾ ਦੇ ਖਿਡਾਰੀਆਂ ਵੱਲੋਂ ਆਪਣੇ ਆਪਣੇ ਭਾਗ ਵਗਰਾਂ ਵਿੱਚਚੰਗੀ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਕਾਂਸੇ ਦੇ ਅਤੇ ਸਿਲਵਰ ਤਮਗ਼ੇ ਜਿੱਤ ਕੇ ਕਾਲਜ ਦਾ ਅਤੇ ਜ਼ਿਲਾ ਮਲੇਰਕੋਟਲਾ ਦਾ ਨਾਮ ਰੌਸ਼ਨ ਕੀਤਾ। ਇਹ ਖੇਡਾਂ ਐਸਡੀ ਕਾਲਜ ਕੰਨਿਆ ਮਹਾਂ ਵਿਦਿਆਲੇ ਮਾਨਸਾ ਵਿਖੇ ਕਰਵਾਈਆਂ ਗਈਆਂ ਜਿਸ ਵਿੱਚ ਵੱਖ-ਵੱਖ ਕਾਲਜਾਂ ਦੇ ਖਿਡਾਰੀਆਂ ਅਤੇ ਖਿਡਾਰਨਾਂ ਵੱਲੋਂ ਭਾਗ ਲੈ ਕੇ ਆਪਣੇ ਜੌਹਰ ਦਿਖਾਏ ਗਏ। ਜਿਸ ਵਿੱਚ ਉਕਤ ਕਾਲਜ ਦੀਆਂ ਖਿਡਾਰਨਾਂ ਇਸ਼ਵਾ (48 ਕਿਲੋਗ੍ਰਾਮ) ਨੇ ਸਿਲਵਰ ਮੈਡਲ, ਆਇਸ਼ਾ (52 ਕਿਲੋਗ੍ਰਾਮ) ਬਰੋਂਜ਼ ਮੈਡਲ, ਕਰਮਜੋਤ ਕੌਰ (63 ਕਿਲੋਗ੍ਰਾਮ) ਬਰੋਂਜ਼ ਮੈਡਲ, ਖੁਸ਼ਪ੍ਰੀਤ ਕੌਰ (70 ਕਿਲੋਗ੍ਰਾਮ) ਬਰੋਂਜ਼ ਮੈਡਲ ਅਤੇ ਮੁਹੰਮਦ ਸ਼ਹਿਜ਼ਾਦ (73 ਕਿਲੋਗ੍ਰਾਮ) ਭਾਗ ਵਰਗਾਂ ਵਿੱਚੋਂ ਬਰੋਂਜ਼ ਮੈਡਲ ਪ੍ਰਾਪਤ ਕੀਤੇ।
ਇਸ ਮੌਕੇ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਪ੍ਰੋਫੈਸਰ ਇਕਰਾਮ-ਉਰ-ਰਹਿਮਾਨ ਨੇ ਗੱਲ ਕਰਦੇ ਹੋਏ ਦੱਸਿਆ ਕਿ ਸਰਕਾਰੀ ਕਾਲਜ ਮਲੇਰਕੋਟਲਾ ਦੇ ਇਤਿਹਾਸਿਕ ਪੰਨੇ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਸਰਕਾਰੀ ਕਾਲਜ ਮਾਲੇਰਕੋਟਲਾ ਨੇ ਹਰ ਖੇਤਰ ਵਿੱਚ ਆਪਣਾ ਨਾਮ ਰੌਸ਼ਨ ਕੀਤਾ ਹੈ ਇਸ ਕਾਲਜ ਦੇ ਪੜ੍ਹੇ ਵਿਦਿਆਰਥੀ ਉਸ ਅਹੁਦਿਆਂ ਤੇ ਤੇ ਪਹੁੰਚੇ ਹਨ ਜਿਸ ਨਾਲ ਕਾਲਜ ਦਾ ਨਾਮ ਅਤੇ ਸ਼ਹਿਰ ਦਾ ਨਾਮ ਚਮਕਦਾ ਰਿਹਾ ਹੈ। ਜੂਡੋ ਦੇ ਕੋਚ ਮੁਹੰਮਦ ਇਮਰਾਨ ਅਤੇ ਬੈਡਮਿੰਟਨ ਕੋਚ ਅਬਦੁੱਲਾ ਜਮੀਲ ਨੇ ਖਿਡਾਰੀਆਂ ਨੂੰ ਮੁਬਾਰਕਬਾਦ ਦਿੰਦੇ ਹੋਏ ਦੱਸਿਆ ਕਿ ਇਹ ਮੁਕਾਬਲੇ ਬੜੇ ਹੀ ਜ਼ਬਰਦਸਤ ਰਹੇ ਹਨ, ਆਉਣ ਵਾਲੇ ਸਮੇਂ ਵਿੱਚ ਹੋਰ ਵੀ ਚੰਗੇ ਖੇਡ ਪ੍ਰਦਰਸ਼ਨ ਦਾ ਮੁਜ਼ਾਹਰਾ ਕਰਨ ਦੀ ਇਹਨਾਂ ਖਿਡਾਰੀਆਂ ਤੋਂ ਉਮੀਦ ਹੈ।
ਪ੍ਰਿੰਸੀਪਲ ਡਾ. ਬਲਵਿੰਦਰ ਸਿੰਘ ਵੜੈਚ ਸਰਕਾਰੀ ਕਾਲਜ ਮਾਲੇਰਕੋਟਲਾ ਵਾਇਸ ਪ੍ਰਿੰਸੀਪਲ ਪ੍ਰੋਫੈਸਰ ਅਰਵਿੰਦ ਕੌਰ ਮੰਡ ਨੇ ਮੈਡਲ ਜਿੱਤ ਕੇ ਆਏ ਖਿਡਾਰਨਾ ਤੇ ਖਿਡਾਰੀਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਭਵਿੱਖ ਵਿੱਚ ਵੀ ਕਾਲਜ ਦਾ ਨਾਮ ਰੋਸ਼ਨ ਕਰਨ ਅਤੇ ਉਹਨਾਂ ਦੇ ਉੱਜਵਲ ਭਵਿੱਖ ਲਈ ਆਸ਼ੀਰਵਾਦ ਦਿੱਤਾ।
ਇਸ ਮੌਕੇ ਡਾ. ਮੁਹੰਮਦ ਸ਼ਫੀਕ ਥਿੰਦ, ਡਾ. ਪਰਮਜੀਤ ਸਿੰਘ, ਪ੍ਰੋਫੈਸਰ ਮੁਹੰਮਦ ਸ਼ਾਹਿਦ, ਪ੍ਰੋਫੈਸਰ ਮੁਹੰਮਦ ਅਨਵਰ, ਡਾ.ਪਰਮਜੀਤ ਸਿੰਘ ਢਿੱਲੋਂ, ਡਾ. ਬਲਜਿੰਦਰ ਕੌਰ, ਡਾ. ਰੇਨੂੰ ਸ਼ਰਮਾ ਅਤੇ ਵਿਦਿਆਰਥੀਆਂ ਨੇ ਉਕਤ ਖਿਡਾਰਨਾਂ ਅਤੇ ਖਿਡਾਰੀਆਂ ਨੂੰ ਮੁਬਾਰਕਬਾਦ ਪੇਸ਼ ਕੀਤੀ।