ਮੈਰਿਜ ਪੈਲੇਸ ਵਿੱਚ ਗੋਲੀ ਚੱਲਣ ਤੋਂ ਬਾਅਦ ਗੁਰਦਾਸਪੁਰ ਪੁਲਿਸ ਵੀ ਹੋਈ ਅਲਰਟ
ਐਸਐਚਓ ਨੇ ਮੈਰਿਜ ਪੈਲਸ ਮਾਲਕਾਂ ਨੂੰ ਬੁਲਾ ਕੇ ਕੀਤੀ ਮੀਟਿੰਗ
ਰੋਹਿਤ ਗੁਪਤਾ
ਗੁਰਦਾਸਪੁਰ
ਫਿਰੋਜ਼ਪੁਰ ਦੇ ਇੱਕ ਮੈਰਿਜ ਪੈਲੇਸ ਵਿੱਚ ਵਿਆਹ ਵਾਲੀ ਕੁੜੀ ਨੂੰ ਭਰਾ ਦੇ ਹੱਥੋਂ ਚਲੀ ਗੋਲੀ ਵੱਜਣ ਦੀ ਘਟਨਾ ਦੇ ਬਾਅਦ ਗੁਰਦਾਸਪੁਰ ਦੇ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤੇ ਥਾਣਾ ਧਾਰੀਵਾਲ ਦੇ ਮੁਖੀ ਇੰਸਪੈਕਟਰ ਮੈਡਮ ਬਲਜੀਤ ਕੌਰ ਵੱਲੋਂ ਅੱਜ ਸ਼ਹਿਰ ਧਾਰੀਵਾਲ ਅਤੇ ਆਸ-ਪਾਸ ਦੇ ਪਿੰਡਾਂ ਦੇ ਮੈਰਿਜ ਪੈਲੇਸ ਵਾਲਿਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੇ ਵਿੱਚ ਥਾਣਾ ਮੁਖੀ ਨੇ ਮੈਰਿਜ ਪੈਲੇਸ ਵਾਲਿਆਂ ਨੂੰ ਇਹ ਸਖਤ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਜਦੋਂ ਵੀ ਕੋਈ ਕਿਸੇ ਪ੍ਰੋਗਰਾਮ ਦੀ ਬੁਕਿੰਗ ਕਰਾਉਣ ਆਉਂਦਾ ਹੈ ਤਾਂ ਪਹਿਲਾਂ ਹੀ ਉਸ ਨੂੰ ਇਹ ਕਲੀਅਰ ਕਰ ਦਿੱਤਾ ਜਾਏ ਕਿ ਜੇਕਰ ਕਿਸੇ ਨੇ ਵੀ ਉਹਨਾਂ ਦੇ ਪੈਲਸ ਵਿੱਚ ਹਥਿਆਰ ਦੀ ਵਰਤੋਂ ਕੀਤੀ ਤਾਂ ਉਸ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਏਗੀ ।ਇਸ ਦੇ ਨਾਲ ਹੀ ਥਾਣਾ ਮੁਖੀ ਨੇ ਮੈਰਿਜ ਪੈਲਸ ਵਾਲਿਆਂ ਨੂੰ ਆਪਣੇ ਆਪਣੇ ਪੈਲਸ ਦੇ ਅੰਦਰ ਅਤੇ ਬਾਹਰ ਸੀਸੀਟੀਵੀ ਕੈਮਰੇ ਵੀ ਬਿਲਕੁਲ ਦਰੁਸਤ ਰੱਖਣ ਦੇ ਆਦੇਸ਼ ਦਿੱਤੇ ।
ਗੱਲਬਾਤ ਦੌਰਾਨ ਥਾਣਾ ਮੁਖੀ ਨੇ ਕਿਹਾ ਕਿ ਐਸਐਸਪੀ ਸਾਹਿਬ ਵੱਲੋਂ ਸਖਤ ਹਿਦਾਇਤ ਦਿੱਤੀ ਗਈ ਹੈ ਕਿ ਜੇਕਰ ਕੋਈ ਹਵਾਈ ਫਾਈਵ ਵੀ ਕਰਦਾ ਹੈ ਤਾਂ ਉਸ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਏ ।