ਕਿਸਾਨਾਂ ਨੇ ਕਣਕ ਦੀ ਬਿਜਾਈ ਸੁਪਰ ਸੀਡਰ ਨਾਲ ਕਰਨ ਨੂੰ ਦਿੱਤੀ ਅਹਿਮੀਅਤ- ਅਮਰਜੀਤ ਸਿੰਘ
ਖੇਤੀਬਾੜੀ ਅਫਸਰ ਨੇ ਫਸਲਾਂ ਦੀ ਰਹਿੰਦ ਖੂੰਹਦ ਨੂੰ ਖੇਤਾਂ ਵਿੱਚ ਮਿਲਾਉਣ ਵਾਲੇ ਕਿਸਾਨਾਂ ਦੀ ਕੀਤੀ ਸ਼ਲਾਘਾ
ਪ੍ਰਮੋਦ ਭਾਰਤੀ
ਨੰਗਲ 12 ਨਵੰਬਰ,2024
ਖੇਤੀਬਾੜੀ ਵਿਭਾਗ ਰੂਪਨਗਰ ਦੇ ਖੇਤੀਬਾੜੀ ਅਫਸਰ ਨੇ ਝੌਨੇ ਦੀ ਕਟਾਈ ਐਸ ਐਮ ਐਸ ਵਾਲੀ ਕੰਬਾਇਨ ਨਾਲ ਕਰਕੇ ਫਸਲਾਂ ਦੀ ਰਹਿੰਦ ਖੂੰਹਦ ਨੂੰ ਬਿਨ੍ਹਾਂ ਅੱਗ ਲਗਾਏ ਪਰਾਲੀ ਆਦਿ ਨੂੰ ਖੇਤਾਂ ਵਿੱਚ ਹੀ ਮਿਲਾ ਕੇ ਜਮੀਨ ਦੀ ਊਪਜਾਊ ਸਕਤੀ ਵਧਾਉਣ ਦੇ ਉਪਰਾਲੇ ਕਰਨ ਵਾਲੇ ਕਿਸਾਨਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਵਧੇਰੇ ਮੁਨਾਫੇ ਲਈ ਕਿਸਾਨਾਂ ਨੇ ਕਣਕ ਦੀ ਬਿਜਾਈ ਸੁਪਰ ਸੀਡਰ ਨਾਲ ਕਰਨ ਨੂੰ ਅਹਿਮੀਅਤ ਦੇ ਕੇ ਬਦਲ ਰਹੇ ਖੇਤੀ ਦੇ ਢੰਗ ਤਰੀਕਿਆ ਦੋਰਾਨ ਸਮੇਂ ਦੇ ਹਾਣੀ ਹੋਣ ਦਾ ਪ੍ਰਮਾਣ ਦਿੱਤਾ ਹੈ।
ਅਮਰਜੀਤ ਸਿੰਘ ਖੇਤੀਬਾੜੀ ਅਫਸਰ ਨੇ ਕਿਹਾ ਕਿ ਇਸ ਖੇਤਰ ਦੇ ਕਿਸਾਨਾਂ ਨੇ ਪਹਿਲਾਂ ਹੀ ਰਵਾਇਤੀ ਫਸਲੀ ਚੱਕਰ ਛੱਡ ਕੇ ਫਸਲੀ ਵਿਭਿੰਨਤਾ ਨੂੰ ਅਪਣਾਇਆ ਹੈ ਜਿਸ ਨਾਲ ਜਿਥੇ ਮੱਕੀ ਦੀ ਕਾਸ਼ਤ ਦਾ ਰਕਬਾ ਵੱਧ ਰਿਹਾ ਹੈ, ਉਥੇ ਪਾਪੂਲਰ ਅਤੇ ਹੋਰ ਸਬਜੀਆਂ ਦੀ ਕਾਸ਼ਤ ਤੇ ਫਲ ਆਦਿ ਹੇਠ ਰਕਬਾ ਵੀ ਪਹਿਲਾਂ ਨਾਲੋ ਵੱਧ ਰਿਹਾ ਹੈ। ਉਹਨਾਂ ਕਿਹਾ ਕਿ ਇਸ ਇਲਾਕੇ ਦੇ ਕਿਸਾਨ ਸਹਾਇਕ ਧੰਦੇ ਵਜੋਂ ਡੇਅਰੀ ਫਾਰਮਿੰਗ ਮੁਰਗੀ ਤੇ ਮੱਛੀ ਪਾਲਣ, ਸ਼ਹੀਦ ਮੱਖੀ ਪਾਲਣ ਦੇ ਨਾਲ ਨਾਲ ਵੰਨ ਸੁਵੰਨੀਆਂ ਫਸਲਾਂ ਤੇ ਫਲਾਂ ਦੀ ਕਾਸ਼ਤ ਕਰ ਰਹੇ ਹਨ ਜਿਸ ਨੇ ਕਿਸਾਨਾਂ ਦੀ ਆਰਥਿਕਤਾ ਨੂੰ ਬਹੁਤ ਮਜਬੂਤ ਕੀਤਾ ਹੈ।
ਉਹਨਾਂ ਕਿਹਾ ਕਿ ਹੁਣ ਕਿਸਾਨ ਜਾਗਰੂਕ ਹੋਏ ਹਨ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਲਗਾਏ ਕੈਂਪ ਖੇਤੀਬਾੜੀ ਵਿਭਾਗ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਸਮੇਂ ਸਮੇਂ ਤੇ ਕਿਸਾਨਾਂ ਨੂੰ ਮਾਹਰਾਂ ਦੀ ਰਾਏ ਅਨੁਸਾਰ ਘੱਟ ਖਾਦਾ ਅਤੇ ਕੀਟ ਨਾਸ਼ਕ ਦੀ ਘੱਟ ਵਰਤੋਂ ਨੇ ਵੀ ਕਿਸਾਨਾਂ ਦੇ ਖਰਚੇ ਘੱਟ ਕੀਤੇ ਹਨ ਸਬਸਿਡੀ ਉਤੇ ਮਿਲਣ ਵਾਲੀ ਅਧੁਨਿਕ ਖੇਤੀ ਮਸ਼ੀਨਰੀ ਅਤੇ ਕਿਸਾਨ ਸਵੈ-ਸਹਾਇਤਾ ਗਰੁੱਪ ਬਣਾ ਕੇ ਸਰਕਾਰ ਤੋਂ ਵੱਖ ਵੱਖ ਯੋਜਨਾਵਾਂ ਤਹਿਤ ਲਾਭ ਲੈਣ ਵਾਲੇ ਕਿਸਾਨ ਹੁਣ ਇਲਾਕੇ ਦੇ ਹੋਰ ਕਿਸਾਨਾਂ ਲਈ ਰਾਹ ਦਸੇਰਾ ਬਣ ਰਹੇ ਹਨ। ਉਹਨਾਂ ਕਿਹਾ ਕਿ ਬੀਤੇ ਕੁਝ ਸਮੇਂ ਦੋਰਾਨ ਅਸੀਂ ਅਜਿਹੇ ਕਿਸਾਨਾਂ ਵਲੋਂ ਕੀਤੇ ਉਪਰਾਲਿਆ ਨੂੰ ਉਭਾਰਿਆ ਹੈ ਤਾਂ ਜੋ ਹੋਰ ਕਿਸਾਨ ਵੀਰ ਵੀ ਇਸਦਾ ਪੂਰਾ ਲਾਭ ਲੈ ਸਕਣ। ਉਨ੍ਹਾਂ ਨੈ ਦੱਸਿਆ ਕਿ ਕਿਸਾਨ ਸੁਰਿੰਦਰਪਾਲ ਪਿੰਡ ਜਿੰਦਵੜੀ ਵਿਖੇ ਖੇਤੀਬਾੜੀ ਵਿਭਾਂਗ ਵੱਲੋਂ ਸਬਸਿਡੀ ਤੇ ਦਿੱਤੇ ਸੁਪਰ ਸੀਡਰ ਦੀ ਵਰਤੋਂ ਕਰਕੇ ਆਪਣੇ ਖੇਤਾਂ ਦਾ ਪਰਾਲੀ ਪ੍ਰਬੰਧਨ ਤੇ ਕਣਕ ਦੀ ਬਿਜਾਈ ਕਰ ਰਿਹਾ ਹੈ।
ਉਹਨਾਂ ਕਿਹਾ ਕਿ ਪਾਣੀ ਦੀ ਬੱਚਤ ਅਤੇ ਫਸਲਾਂ ਦੀ ਸੁਚੱਜੀ ਸਾਂਭ ਸੰਭਾਲ ਬੇਹੱਦ ਜਰੂਰੀ ਹੈ, ਸਰਕਾਰ ਵਲੋਂ ਕਿਸਾਨਾਂ ਦੀ ਸਹੂਲਤ ਲਈ ਬਹੁਤ ਸਾਰੀਆਂ ਸਕੀਮਾ ਬਣਾਈਆਂ ਗਈਆਂ ਹਨ ਜਿਸਦਾ ਲਾਭ ਸਿੱਧਾ ਕਿਸਾਨਾਂ ਦੇ ਖਾਤਿਆ ਵਿੱਚ ਪਾਇਆ ਜਾ ਰਿਹਾ ਹੈ. ਉਹਨਾਂ ਕਿਹਾ ਕਿ ਇਸਦੇ ਲਈ ਬੇਹੱਦ ਜਰੂਰੀ ਹੈ ਕਿ ਕਿਸਾਨ ਜਾਗਰੂਕ ਹੋਣ ਅਤੇ ਆਪਣੀ ਆਮਦਨ ਵਿੱਚ ਵਾਧਾ ਕਰਨ ਤੇ ਖਰਚ ਘਟਾਉਣ ਲਈ ਖੇਤੀਬਾੜੀ ਵਿਭਾਗ ਰਾਹੀ ਮਾਹਰਾ ਵਲੋਂ ਦਿੱਤੀ ਜਾ ਰਹੀ ਰਾਏ ਨੂੰ ਮੰਨ ਕੇ ਹੀ ਖੇਤੀਬਾੜੀ ਨੂੰ ਪ੍ਰਫੁੱਲਿਤ ਕਰਨ। ਖੇਤਾਂ ਵਿੱਚ ਫਸਲਾਂ ਦੇ ਨਿਪਟਾਰੇ ਉਪਰੰਤ ਰਹਿੰਦ ਖੂੰਹਦ ਨੂੰ ਸੰਭਾਲਣ ਲਈ ਵੱਖੋ ਵੱਖਰੇ ਤਰੀਕੇ ਅਪਨਾਏ ਜਾਣ, ਜਿਸ ਨਾਲ ਜ਼ਮੀਨ ਦੀ ਸਿਹਤ ਖਰਾਬ ਨਹੀ ਹੁੰਦੀ ਅਤੇ ਉਪਜਾਊ ਸ਼ਕਤੀ ਵੱਧ ਜਾਂਦੀ ਹੈ।
ਮਾਹਿਰਾ ਨੇ ਖਾਂਦਾ ਬਾਰੇ ਦੱਸਿਆ ਡੀ ਏ ਪੀ ਖਾਦ ਦੇ ਬਦਲ ਵੱਜੋਂ ਟ੍ਰਿਪਲ ਸੁਪਰ ਫਾਸਫੇਟ ਖਾਦ, ਐਨ ਪੀ ਕੇ (12:32:16) ਸਿੰਗਲ ਸੁਪਰ ਫਾਸਫੇਟ ਅਤੇ ਹੋਰ ਫਾਸਫੈਟਿਕ ਖਾਦਾਂ ਦੀ ਵੀ ਵਰਤੋਂ ਕੀਤੀ ਜਾ ਸਕਦੀ ਹੈ।ਉਨ੍ਹਾਂ ਦੱਸਿਆ ਕਿ ਟ੍ਰਿਪਲ ਸੁਪਰ ਫਾਸਫੇਟ ਵਿੱਚ ਡੀ ਏ ਪੀ ਵਾਂਗੂ 46% ਫਾਸਫੋਰਸ ਤੱਤ ਹੁੰਦਾ ਹੈ । ਐਨ ਪੀ ਕੇ (12:32:16) ਦੀ ਵਰਤੋਂ ਵੀ ਡੀ ਏ ਪੀ ਦੇ ਬਦਲ ਵੱਜੋਂ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਕਿਸਾਨ ਨਵੀਆਂ ਤਕਨੀਕਾਂ ਅਪਨਾ ਕੇ ਅਗਾਹਵਧੂ ਬਣ ਰਹੇ ਹਨ ਤੇ ਦੇਸ਼ ਦੇ ਕਿਸਾਨਾਂ ਦਾ ਰਾਹ ਦਸੇਰਾ ਬਣੇ ਹਨ।