ਅਲਿਮਕੋ ਦੇ ਦੂਸਰੇ ਸਹਾਇਕ ਸਮੱਗਰੀ ਵੰਡ ਕੈਂਪ ਵਿੱਚ 144 ਦਿਵਿਆਂਗਜਨਾਂ ਤੇ ਸੀਨੀਅਰ ਸਿਟੀਜ਼ਨਾਂ ਨੂੰ ਵੰਡੇ ਮੁਫ਼ਤ ਸਹਾਇਕ ਉਪਕਰਨ
- ਹੁਣ ਨਗਰ ਕੌਂਸਲ ਧਰਮਕੋਟ ਵਿੱਚ 13 ਨਵੰਬਰ ਨੂੰ ਲੱਗੇਗਾ ਤੀਸਰਾ ਅਲਿਮਕੋ ਕੈਂਪ-ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ
ਮੋਗਾ, 12 ਨਵੰਬਰ 2024 - ਜ਼ਿਲ੍ਹਾ ਪ੍ਰਸ਼ਾਸ਼ਨ ਮੋਗਾ ਅਤੇ ਸਮਾਜਿਕ ਸੁਰੱਖਿਆ ਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀ ਪਹਿਲਕਦਮੀ ਉੱਤੇ ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ ਅਧੀਨ ਕੰਮ ਕਰ ਰਹੇ ਕੇਂਦਰ ਅਲਿਮਕੋ (ਆਰਟੀਫਿਸ਼ਲ ਲਿੰਬਜ਼ ਮੈਨੁਫੈਕਚਰਿੰਗ ਕਾਰਪੋਰੇਸ਼ਨ ਆਫ ਇੰਡੀਆ ਐਗਜਿਲਰੀ ਪ੍ਰੋਡਕਸ਼ਨ ਸੈਂਟਰ) ਵੱਲੋਂ ਦਿਵਿਆਂਗਜਨਾਂ ਅਤੇ ਸੀਨੀਅਰ ਸਿਟੀਜ਼ਨਾਂ ਨੂੰ ਮੁਫ਼ਤ ਬਣਾਵਟੀ ਅੰਗ ਅਤੇ ਹੋਰ ਸਹਾਇਕ ਸਮੱਗਰੀ ਮੁਫ਼ਤ ਮੁਹੱਈਆ ਕਰਵਾਉਣ ਅੱਜ ਦੂਸਰੇ ਕੈਂਪ ਦਾ ਆਯੋਜਨ ਮੋਗਾ ਦੇ ਕਿਚਲੂ ਪਬਲਿਕ ਸਕੂਲ ਵਿੱਚ ਕੀਤਾ ਗਿਆ। ਇਸ ਕੈਂਪ ਵਿੱਚ ਚੇਅਰਮੈਨ ਨਗਰ ਨਿਗਮ ਮੋਗਾ ਸ਼੍ਰ ਬਲਜੀਤ ਸਿੰਘ ਚਾਨੀ ਤੇ ਚੇਅਰਮੈਨ ਨਗਰ ਸੁਧਾਰ ਟਰੱਸਟ ਸ਼੍ਰੀ ਦੀਪਕ ਅਰੋੜਾ ਨੇ ਖਾਸ ਤੌਰ ਤੇ ਸ਼ਮੂਲੀਅਤ ਕੀਤੀ।
ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਮੋਗਾ ਸ਼੍ਰੀਮਤੀ ਇੰਦਰਪ੍ਰੀਤ ਕੌਰ ਨੇ ਦੱਸਿਆ ਕਿ ਇਸ ਕੈਂਪ ਵਿੱਚ 144ਦਿਵਿਆਂਗਜਨਾਂ ਤੇ ਸੀਨੀਅਰ ਸਿਟੀਜਨਾਂ ਨੇ ਸ਼ਿਰਕਤ ਕਰਕੇ ਮੁਫ਼ਤ ਸਹਾਇਕ ਉਪਕਰਨ ਪ੍ਰਾਪਤ ਕੀਤੇ। ਇਹਨਾਂ ਉਪਕਰਨਾਂ ਵਿੱਚ ਟ੍ਰਾਈਸਾਈਕਲ, ਬਣਾਉਟੀ ਅੰਗ, ਐਨਕਾਂ, ਕੰਨਾਂ ਦੀਆਂ ਮਸ਼ੀਨਾਂ, ਬਲਾਈਂਡ ਪਰਸਨ ਲਈ ਮੋਬਾਇਲ ਫੋਨ, ਵੀਲ੍ਹ ਚੇਅਰ, ਫੌਹੜੀਆਂ, ਬਜੁਰਗਾਂ ਲਈ ਸਟਿਕ ਆਦਿ ਸ਼ਾਮਿਲ ਹਨ। ਉਹਨਾਂ ਦੱਸਿਆਕ ਕਿ ਧਰਮਕੋਟ ਬਲਾਕ ਵਿੱਚ ਨਗਰ ਕੌਂਸਲ ਧਰਮਕੋਟ ਵਿਖੇ ਮਿਤੀ 13 ਨਵੰਬਰ ਨੂੰ ਤੀਸਰਾ ਅਲਿਮਕੋ ਸਹਾਇਤਾ ਸਮੱਗਰੀ ਵੰਡ ਕੈਂਪ ਲਗਾਇਆ ਜਾ ਰਿਹਾ ਹੈ।
ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਮੋਗਾ ਨੇ ਦੱਸਿਆ ਕਿ ਜਿਹੜੇ ਦਿਵਿਆਂਗਜਨ ਅਤੇ ਸੀਨੀਅਰ ਸਿਟੀਜਨਾਂ ਨੇ ਪਹਿਲਾਂ ਲਗਾਏ ਕੈਂਪਾਂ ਵਿੱਚ ਆਪਣੀ ਅਸਿਸਮੈਂਟ ਕਰਵਾਈ ਸੀ ਉਹਨਾਂ ਕੈਂਪਾਂ ਵਿੱਚ ਹਾਜ਼ਰ ਹੋ ਕੇ ਆਪਣਾ ਉਪਕਰਨ ਲੈਣਾ ਯਕੀਨੀ ਬਣਾਉਣ।
ਜਿਕਰਯੋਗ ਹੈ ਕਿ ਜ਼ਿਲ੍ਹਾ ਮੋਗਾ ਵਿੱਚ ਤਿੰਨ ਰਜਿਸਟ੍ਰੇਸ਼ਨ ਕੈਂਪਾਂ ਦਾ ਆਯੋਜਨ ਮਿਤੀ 17 ਤੋਂ 19 ਸਤੰਬਰ, 2024 ਤੱਕ ਕੀਤਾ ਗਿਆ ਸੀ। ਇਹਨਾਂ ਕੈਂਪਾਂ ਵਿੱਚ ਸਹਾਇਤਾ ਸਮੱਗਰੀ ਮਹੁੱਈਆ ਕਰਵਾਉਣ ਲਈ 350 ਦਿਵਿਆਂਗਜਨਾਂ ਅਤੇ ਸੀਨੀਅਰ ਸਿਟੀਜ਼ਨਾਂ ਦਾ ਵੱਖ ਵੱਖ ਸਹਾਇਤਾ ਸਮੱਗਰੀ ਮੁਹੱਈਆ ਕਰਵਾਉਣ ਲਈ ਮਾਪ ਲਿਆ ਗਿਆ ਸੀ, ਹੁਣ ਇਹਨਾਂ ਦਿਵਿਆਂਗਨਾਂ ਤੇ ਸੀਨੀਅਰ ਸਿਟੀਜਨਾਂ ਨੂੰ ਸਹਾਇਤਾ ਸਮੱਗਰੀ ਮੁਹੱਈਆ ਕਰਵਾਉਣ ਲਈ ਇਹਨਾਂ ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਇਸ ਕੈਂਪ ਨੂੰ ਸਫਲ ਬਣਾਉਣ ਲਈ ਲਾਇਨਜ ਕਲੱਬ ਮੋਗਾ ਦੇ ਪ੍ਰਧਾਨ ਡਾ. ਰਾਜਤ ਬਾਂਸਲ, ਕੈਸ਼ੀਅਰ ਡਾ. ਪੰਕਜ ਬਾਂਸਲ, ਅਗਰਵਾਲ ਵੋਮੈਨ ਸੈਂਲ ਦੇ ਪ੍ਰਧਾ ਭਾਵਨਾ ਬਾਂਸਲ, ਜ਼ਿਲ੍ਹਾ ਪ੍ਰਧਾਨ ਨੀਨੂ ਬਾਂਸਲ ਕਿਚਲੂ ਪਬਲਿਕ ਸਕੂਲ,ਐਡਵੋਕੇਟ ਸੁਨੀਲ ਗਰਗ, ਅਮਿਤ ਪੁਰੀ, ਤੁਸ਼ਾਰ ਗੋਇਲ, ਸੁਸ਼ੀਲ ਮਿੱਡੇ, ਸੌਰਵ ਗੋਇਲ, ਐਸ.ਕੇ. ਬਾਂਸਲ, ਪਰੇਮਦੀਪ ਬਾਂਸਲ, ਪੀ.ਐਨ. ਮਿੱਤਲ ਆਦਿ ਦਾ ਵਿਸ਼ੇਸ ਸਹਿਯੋਗ ਰਿਹਾ।