ਵੱਡੀ ਖ਼ਬਰ: ਪੰਚਾਇਤਾਂ ਦੇ ਨਵੇਂ ਬਣੇ ਪੰਚ ਇਸ ਦਿਨ ਚੁੱਕਣਗੇ ਸਹੁੰ, ਨੋਟੀਫਿਕੇਸ਼ਨ ਜਾਰੀ
ਚੰਡੀਗੜ੍ਹ: 12 ਨਵੰਬਰ 2024 - ਨਵੀਆਂ ਪੰਚਾਇਤਾਂ ਦੇ ਪੰਚਾਂ ਨੂੰ 19 ਨਵੰਬਰ ਨੂੰ ਸਹੁੰ ਚੁਕਾਈ ਜਾਵੇਗੀ। ਇਸ ਸੰਬੰਧੀ ਪੰਜਾਬ ਸਰਕਾਰ ਵੱਲੋਂ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ 8 ਨਵੰਬਰ ਨੂੰ ਇੱਕ ਸਮਾਗਮ 'ਚ ਪੰਜਾਬ ਦੇ ਨਵੇਂ ਚੁਣੇ ਗਏ ਸਰਪੰਚਾਂ ਨੂੰ ਸਹੁੰ ਚੁਕਾਈ ਗਈ ਸੀ। ਹੁਕਮਾਂ 'ਚ ਕਿਹਾ ਗਿਆ ਹੈ ਕਿ ਪੰਚਾਂ ਨੂੰ ਵੀ ਸਰਪੰਚਾਂ ਵਾਂਗ ਸਮਾਗਮ ਦੌਰਾਨ ਹੀ ਸਹੁੰ ਚੁਕਾਈ ਜਾਵੇਗੀ।
https://drive.google.com/file/d/1NNY80EkEMI5OC3UI3fAn33AalJQ--Xp-/view?usp=sharing