← ਪਿਛੇ ਪਰਤੋ
ਪੰਜਾਬ ’ਚ ਧੂੰਏਂ ਦੇ ਗੁਬਾਰ ਨਾਲ ਧੁੰਦ ਪੈਣ ਕਾਰਣ ਵਿਜ਼ੀਬਿਲਟੀ ਹੋਈ ਜ਼ੀਰੋ ਚੰਡੀਗੜ੍ਹ, 13 ਨਵੰਬਰ, 2024: ਪੰਜਾਬ ’ਚ ਪਰਾਲੀ ਸਾੜਨ ਕਾਰਣ ਉਠਦੇ ਧੂੰਏਂ ਦੇ ਗੁਬਾਰ ਦੇ ਨਾਲ-ਨਾਲ ਧੁੰਦ ਪੈਣ ਕਾਰਣ ਅੱਜ ਵਿਜ਼ੀਬਿਲਟੀ ਜ਼ੀਰੋ ਹੋ ਗਈ ਹੈ। ਅੰਮ੍ਰਿਤਸਰ ਤੇ ਚੰਡੀਗੜ੍ਹ ਹਵਾਈ ਅੱਡੇ ’ਤੇ ਵਿਜ਼ੀਬਿਲਟੀ ਜ਼ੀਰੋ ਹੋਣ ਕਾਰਣ ਫਲਾਈਟਾਂ ਦੀ ਆਵਾਜਾਈ ਪ੍ਰਭਾਵਤ ਹੋ ਰਹੀ ਹੈ। ਇਸੇ ਤਰੀਕੇ ਸੜਕੀ ਆਵਾਜਾਈ ਵੀ ਪ੍ਰਭਾਵਤ ਹੋ ਰਹੀ ਹੈ। ਲੋਕਾਂ ਦੀ ਸਿਹਤ ’ਤੇ ਇਸ ਮੌਸਮ ਦਾ ਮਾੜਾ ਅਸਰ ਪੈ ਰਿਹਾ ਹੈ।
Total Responses : 308