ਭਾਸ਼ਾ ਵਿਭਾਗ ਪੰਜਾਬ ਵੱਲੋਂ ਕਰਵਾਏ ਰਾਜ ਪੱਧਰੀ ਕਹਾਣੀ ਰਚਨਾ ਮੁਕਾਬਲੇ ਵਿੱਚ ਜ਼ਿਲ੍ਹਾ ਫ਼ਾਜ਼ਿਲਕਾ ਦੀ ਸੁਨੈਨਾ ਆਈ ਦੂਜੇ ਸਥਾਨ ਤੇ
- ਫਾਜ਼ਿਲਕਾ ਦਾ ਨਾਮ ਕੀਤਾ ਰੋਸ਼ਨ
- ਜ਼ਿਲ੍ਹਾ ਭਾਸ਼ਾ ਅਫ਼ਸਰ ਫਾਜ਼ਿਲਕਾ ਨੇ ਸੁਨੈਨਾ ਨੂੰ ਦਿੱਤੀ ਮੁਬਾਰਕਬਾਦ
- ਲੜਕੀਆਂ ਨੂੰ ਸੁਤੰਤਰ ਹੋ ਕੇ ਵੱਧਣ ਲਈ ਕੀਤਾ ਜਾਵੇ ਪ੍ਰੇਰਿਤ -ਭੁਪਿੰਦਰ ਉਤਰੇਜਾ
ਫਾਜ਼ਿਲਕਾ 13 ਨਵੰਬਰ 2024 - ਰਾਜ ਪੱਧਰੀ ਕਹਾਣੀ ਰਚਨਾ ਮੁਕਾਬਲੇ ਵਿੱਚ ਜਵਾਹਰ ਨਵੋਦਿਆ ਵਿਦਿਆਲਿਆ ਕਿੱਕਰ ਵਾਲਾ ਰੂਪਾ ਜ਼ਿਲ੍ਹਾ ਫ਼ਾਜ਼ਿਲਕਾ ਦੀ ਵਿਦਿਆਰਥਣ ਸੁਨੈਨਾ ਨੇ ਰਾਜ ਪੱਧਰੀ ਸਾਹਿਤ ਸਿਰਜਨ ਮੁਕਾਬਲੇ ਵਿੱਚ ਦੂਜਾ ਸਥਾਨ ਹਾਸਲ ਕੀਤਾ ਹੈ ਜਿਸ ਨਾਲ ਫਾਜ਼ਿਲਕਾ ਜ਼ਿਲ੍ਹੇ ਦਾ ਨਾਮ ਰੋਸ਼ਨ ਹੋਇਆ ਹੈ| ਜ਼ਿਲ੍ਹਾ ਭਾਸ਼ਾ ਅਫ਼ਸਰ ਫ਼ਾਜ਼ਿਲਕਾ ਭੁਪਿੰਦਰ ਉਤਰੇਜਾ ਨੇ ਜੇਤੂ ਵਿਦਿਆਰਥਣ ਸੁਨੈਨਾ ਨੂੰ ਮੁਬਾਰਕਬਾਦ ਦਿੰਦਿਆਂ ਚੰਗੇ ਭਵਿੱਖ ਦੀ ਕਾਮਨਾ ਕੀਤੀ।
ਜ਼ਿਲ੍ਹਾ ਭਾਸ਼ਾ ਅਫ਼ਸਰ ਫ਼ਾਜ਼ਿਲਕਾ ਨੇ ਦੱਸਿਆ ਕਿ ਇਹ ਮੁਕਾਬਲੇ ਸਰਕਾਰੀ ਕਾਲਜ ਲੜਕੀਆ ਲੁਧਿਆਣਾ ਵਿਖੇ ਭਾਸ਼ਾ ਵਿਭਾਗ ਪੰਜਾਬ ਵੱਲੋਂ ਕਰਵਾਏ ਗਏ। ਉਨ੍ਹਾਂ ਕਿਹਾ ਕਿ ਬੱਚਿਆਂ ਅੰਦਰ ਕਾਬਲੀਅਤ ਬਹੁਤ ਹੈ| ਉਨ੍ਹਾਂ ਕਿਹਾ ਕਿ ਖਾਸ ਕਰਕੇ ਲੜਕੀਆਂ ਜੋ ਕਿ ਦੇਸ਼ ਅੰਦਰ ਨਾਮ ਕਮਾ ਰਹੀਆਂ ਹਨ, ਸੁਤੰਤਰ ਹੋ ਕੇ ਲੜਕੀਆਂ ਨੂੰ ਅਗੇ ਵੱਧਣ ਲਈ ਪ੍ਰੇਰਿਤ ਕਰਨਾ ਹੈ| ਪ੍ਰਿੰਸੀਪਲ ਅਸ਼ੋਕ ਕੁਮਾਰ ਵਰਮਾ ਅਤੇ ਗਾਈਡ ਅਧਿਆਪਕਾ ਯਾਦਵਿੰਦਰ ਕੌਰ ਅਤੇ ਖੋਜ ਅਫ਼ਸਰ ਪਰਮਿੰਦਰ ਸਿੰਘ ਨੇ ਸੁਨੈਨਾ ਦੀ ਇਸ ਪ੍ਰਾਪਤੀ ਤੇ ਵਧਾਈ ਦਿੱਤੀ ।