ਪਟਿਆਲਾ: ਡਿਵਾਈਡਰ ਨਾਲ ਟਕਰਾਈ ਕਾਰ, ਜਾਨੀ ਨੁਕਸਾਨ ਤੋਂ ਬਚਾਅ
ਜੀ ਐਸ ਪੰਨੂ
ਪਟਿਆਲਾ, 14 ਨਵੰਬਰ, 2024: ਪਟਿਆਲਾ ਦੇ ਨਿਊ ਮੋਤੀ ਬਾਗ਼ ਪੈਲਸ ਦੇ ਪਿੱਛੇ ਨਿਊ ਅਫਸਰ ਕਲੋਨੀ ਪੁਲਿਸ ਚੌਕੀ ਤੋਂ ਸੂਲਰ ਚੌਂਕ ਤੱਕ ਸੜਕ ਦੇ ਦਰਮਿਆਨ ਬਣੇ ਅਧੂਰੇ ਡਿਵਾਈਡਰ ਕਾਰਨ ਬੀਤੀ ਰਾਤ ਧੁੰਦ ਹੋਣ ਕਾਰਨ ਇੱਕ ਐਸ ਯੂ ਵੀ ਡਿਵਾਈਡਰ ਵਿੱਚ ਜਾ ਵੱਜੀ।ਐਸ ਯੂ ਪੀ ਦਾ ਕਾਫ਼ੀ ਨੁਕਸਾਨ ਹੋਇਆ ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ।