ਅਸਲਾ ਸਪਲਾਈ ਕਰਨ ਵਾਲੇ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼, 9 ਪਿਸਟਲ ਸਮੇਤ ਮੈਗਜ਼ੀਨ ਬਰਾਮਦ, 3 ਗ੍ਰਿਫਤਾਰ
ਰਵਿੰਦਰ ਢਿੱਲੋਂ
- ਮੁਕੱਦਮਾ ਨੰਬਰ 165 ਮਿਤੀ 08.11.2024 ਅ/ਧ 25/54/59 ਅਸਲਾ ਐਕਟ ਥਾਣਾ ਸਿਟੀ ਖੰਨਾ।
ਕੰਨਾਂ, 14 ਨਵੰਬਰ 2024 - ਅਸ਼ਵਿਨੀ ਗੋਟਿਆਲ ਆਈ.ਪੀ.ਐਸ. ਸੀਨੀਅਰ ਪੁਲਿਸ ਕਪਤਾਨ, ਖੰਨਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। ਇਸ ਮੁਹਿੰਮ ਨੂੰ ਜਾਰੀ ਰੱਖਦੇ ਹੋਏ ਸੁੱਖਅਮ੍ਰਿਤ ਸਿੰਘ ਪੀ.ਪੀ.ਐਸ ਡੀ.ਐਸ.ਪੀ (ਡੀ), ਇੰਸ. ਅਸ਼ੋਕ ਕੁਮਾਰ, ਮੁੱਖ ਅਫਸਰ, ਥਾਣਾ ਸਿਟੀ ਖੰਨਾ, ਇੰਸ: ਜਸਵਿੰਦਰ ਸਿੰਘ, ਇੰਚਾਰਜ ਸੀ.ਆਈ.ਏ. ਸਟਾਫ, ਖੰਨਾ ਦੀ ਅਗਵਾਈ ਹੇਠ ਖੰਨਾ ਪੁਲਿਸ ਨੇ ਉਕਤ ਮੁੱਕਦਮੇ ਵਿੱਚ ਕੁੱਲ 03 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਦੋਸ਼ੀਆਂ ਪਾਸੋਂ 09 ਅਸਲੇ ਸਮੇਤ ਮੈਗਜੀਨ ਦੀ ਬ੍ਰਾਮਦ ਕੀਤੇ ।
ਮਿਤੀ 08.11.2024 ਨੂੰ ਥਾਣਾ ਸਿਟੀ ਖੰਨਾ ਦੀ ਪੁਲਿਸ ਪਾਰਟੀ ਬਾ-ਸਿਲਸਿਲਾ ਗਸ਼ਤ ਬਾ-ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਬੁੱਲੇਪੁਰ ਕੱਟ ਤੋ ਸਰਵਿਸ ਰੋਡ ਰਾਹੀ ਪ੍ਰਿਸਟਨ ਮਾਲ ਜੀ.ਟੀ ਰੋਡ, ਖੰਨਾ ਵੱਲ ਨੂੰ ਜਾ ਰਹੇ ਸੀ ਤਾਂ ਜਦੋ ਪੁਲਿਸ ਪਾਰਟੀ ਗੁਰੂ ਨਾਨਕ ਕੰਪਿਊਟਰ ਕੰਡਾ ਦੇ ਅੱਗੇ ਪੁੱਜੀ ਤਾਂ ਅੱਗਿਓ ਦੋ ਮੋਨੇ ਨੌਜਵਾਨ ਪੁਲਿਸ ਦੀ ਸਰਕਾਰੀ ਗੱਡੀ ਨੂੰ ਦੇਖ ਕੇ ਇੱਕ ਦਮ ਕੰਡੇ ਦੇ ਨਾਲ ਪਈ ਖਾਲੀ ਜਗ੍ਹਾਂ ਵੱਲ ਨੂੰ ਭੱਜ ਗਏ। ਪੁਲਿਸ ਕਰਮਚਾਰੀਆਂ ਵੱਲੋ ਦੋਨੋ ਨੋਜਵਾਨਾਂ ਨੂੰ ਕਾਬੂ ਕਰਕੇ ਉਹਨਾਂ ਤੋ ਨਾਮ ਪਤਾ ਪੁੱਛਿਆ ਗਿਆ, ਜਿਨ੍ਹਾਂ ਨੇ ਆਪਣਾ ਨਾਮ ਪਲਵਿੰਦਰ ਸਿੰਘ ਪੁੱਤਰ ਸਰਬਜੀਤ ਸਿੰਘ ਵਾਸੀ ਪਠਾਨ ਨੰਗਲ, ਥਾਣਾ ਚੰਡੇਰ, ਜਿਲ੍ਹਾ ਅਮ੍ਰਿਤਸਰ ਅਤੇ ਰਮਨਦੀਪ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਪਿੰਡ ਢੈਪਈ ਥਾਣਾ ਜੋਧਾਂ ਜਿਲ੍ਹਾ ਲੁਧਿਆਣਾ ਦੱਸਿਆ। ਜਿਨ੍ਹਾਂ ਦੀ ਤਲਾਸ਼ੀ ਦੌਰਾਨ ਇਹਨਾਂ ਪਾਸੋ ਇੱਕ-ਇੱਕ ਨਜਾਇਜ ਪਿਸਟਲ ਦੇਸੀ .32 ਬੋਰ ਸਮੇਤ ਮੈਗਜੀਨ ਬਰਾਮਦ ਹੋਏ। ਜਿਸ ਪਰ ਉਕਤਾਨ ਵਿਅਕਤੀਆਂ ਦੇ ਖਿਲਾਫ ਮੁਕੱਦਮਾ ਨੰਬਰ 165 ਮਿਤੀ 08.11.2024 ਅ/ਧ 25/54/59 ਅਸਲਾ ਐਕਟ ਪੁਲਿਸ ਥਾਣਾ ਸਿਟੀ ਖੰਨਾ ਵਿਖੇ ਦਰਜ ਰਜਿਟਸਰ ਕੀਤਾ ਗਿਆ।
ਦੌਰਾਨੇ ਪੁੱਛਗਿਛ ਇਹ ਗੱਲ ਸਾਹਮਣੇ ਆਈ ਕਿ ਦੋਸ਼ੀ ਉਕਤਾਨ ਮੱਧ ਪ੍ਰਦੇਸ਼ ਤੋਂ ਅਸਲਾ ਖਰੀਦ ਕਰਦੇ ਸਨ। ਰਮਨਦੀਪ ਸਿੰਘ ਉਕਤ ਪਾਸੋਂ ਡੂੰਘਾਈ ਨਾਲ ਪੁੱਛਗਿਛ ਕਰਨ ਤੋਂ ਪਤਾ ਲੱਗਿਆ ਕਿ ਉਕਤ ਅਸਲਾ ਰਵੀ ਪੁੱਤਰ ਗੰਜਾ ਨੰਦ ਵਾਸੀ ਪਿੰਡ ਸਿੰਘਨੂਰ, ਥਾਣਾ ਗੋਆਵਾਂ, ਜਿਲ੍ਹਾ ਖਰਗੋਨ (ਮੱਧ ਪ੍ਰਦੇਸ਼) ਪਾਸੋਂ ਹਾਸਲ ਕੀਤਾ ਹੈ। ਰਮਨਦੀਪ ਸਿੰਘ ਦੀ ਪੁੱਛਗਿਛ ਪਰ ਰਵੀ ਉਕਤ ਨੂੰ ਮੁਕੱਦਮਾ ਉਕਤ ਵਿੱਚ ਨਾਮਜਦ ਕੀਤਾ ਗਿਆ। ਮਿਤੀ 11.11.2024 ਨੂੰ ਪੁਲਿਸ ਪਾਰਟੀ ਵੱਲੋਂ ਰਮਨਦੀਪ ਸਿੰਘ ਦੀ ਨਿਸ਼ਾਨਦੇਹੀ ਪਰ ਰਵੀ ਉਕਤ ਨੂੰ ਸਿੰਘਨੂਰ, ਥਾਣਾ ਗੋਆਵਾਂ, ਜਿਲ੍ਹਾ ਖਰਗੋਨ (ਮੱਧ ਪ੍ਰਦੇਸ਼) ਤੋਂ ਜਾਬਤਾ ਅਨੁਸਾਰ ਗ੍ਰਿਫਤਾਰ ਕਰਕੇ ਉਸਦੇ ਕਬਜੇ ਵਿੱਚੋਂ 07 ਪਿਸਟਲ .32 ਬੋਰ ਅਤੇ 07 ਮੈਗਜੀਨ ਬ੍ਰਾਮਦ ਕੀਤੇ।
ਖੰਨਾ ਪੁਲਿਸ ਦੀ ਮੁਸਤੈਦੀ ਕਾਰਨ ਇਹ ਉਕਤਾਨ 03 ਦੋਸ਼ੀ ਗ੍ਰਿਫਤਾਰ ਹੋ ਗਏ ਹਨ ਅਤੇ ਕਈ ਵੱਡੀਆਂ ਵਾਰਦਾਤਾਂ ਹੋਣ ਤੋਂ ਬਚ ਗਈਆਂ ਹਨ। ਦੋਸ਼ੀਆਨ ਪਾਸੋਂ ਪੁੱਚਗਿਛ ਜਾਰੀ ਹੈ। ਇਨ੍ਹਾਂ ਦੋਸ਼ੀਆਂ ਨੂੰ ਕਾਬੂ ਕਰਕੇ ਖੰਨਾ ਪੁਲਿਸ ਨੇ ਇੱਕ ਬਹੁਤ ਵੱਡੀ ਸਫਲਤਾ ਹਾਸਲ ਕੀਤੀ ਹੈ ਅਤੇ ਇਨ੍ਹਾਂ ਵੱਲੋਂ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਤੋਂ ਰੋਕਿਆ ਹੈ।
ਬ੍ਰਾਮਦਗੀ ਦਾ ਵੇਰਵਾ:-
1. 09 ਪਿਸਟਲ 0.32 ਬੋਰ ਸਮੇਤ ਮੈਗਜ਼ੀਨ,
Byte:- ਅਸ਼ਵਿਨੀ ਗੋਟਿਆਲ ਆਈ.ਪੀ.ਐਸ. SSP ਖੰਨਾ