← ਪਿਛੇ ਪਰਤੋ
ਚੰਡੀਗੜ, 28 ਜਨਵਰੀ 2019 - ਨਵਾਂ ਜਮਾਨਾ ਅਖਬਾਰ ਦੇ ਮੁੱਖ ਸੰਪਾਦਕ ਅਤੇ ਉੱਘੇ ਕਲਮ ਨਵੀਸ ਜਤਿੰਦਰ ਪੰਨੂ ਨੂੰ ਕਾਮਰੇਡ ਰਤਨ ਸਿੰੰਘ ਹਲਵਾਰਾ ਟ੍ਰਸਟ ਵੱਲੋਂ ‘ਹਰਭਜਨ ਹਲਵਾਰਵੀ ਪੁਰਸਕਾਰ’ ਲਈ ਚੁਣਿਆ ਗਿਆ ਹੈ। ਕਾਮਰੇਡ ਰਤਨ ਸਿੰਘ ਹਲਵਾਰਾ ਟ੍ਰਸਟ ਦੇ ਪ੍ਰਧਾਨ ਗੁਰਭਜਨ ਗਿੱਲ ਨੇ ਬਾਬੂਸ਼ਾਹੀ ਨਾਲ ਗੱਲਬਾਤ ਦੌਰਾਨ ਦੱਸਿਆ, ਕਿ ਅੰਤਰ ਰਾਸ਼ਟਰੀ ਪੱਧਰ ਤੇ ਪੰਜਾਬੀਆਂ ਦੀ ਨੁਮਾਇੰਦਗੀ ਕਰਨ ਅਤੇ ਕਲਮ ਨਾਲ ਲੋਕ ਪੱਖੀ ਧਿਰਾਂ ਦੀ ਪੈਰਵਾਈ ਕਰਦੇ ਰਹਿਣ ਲਈ ਜਤਿੰਦਰ ਪੰਨੂ ਨੂੰ ਚੁਣਿਆ ਗਿਆ ਹੈ। ਇਸ ਮੌਕੇ ਤੇ ਮਰਹੂਮ ਹਰਭਜਨ ਹਲਵਾਰਵੀ ਦਾ ਪਰਿਵਾਰ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਵੇਗਾ। ਇਹ ਸਨਮਾਨ ਸਮਾਰੋਹ ਪ੍ਰੋਗਰਾਮ 17 ਫਰਵਰੀ ਨੂੰ ਪਿੰਡ ਹਲਵਾਰਾ ਜਿਲ੍ਹਾ ਲੁਧਿਆਣਾ ਵਿਖੇ ਹੋ ਰਿਹਾ ਹੈ।
Total Responses : 188