ਲੋਕੇਸ਼ ਰਿਸ਼ੀ
ਗੁਰਦਾਸਪੁਰ, 8 ਅਗਸਤ 2020 - ਅਮਰੀਕਾ ਦੀ ਕਿੰਗਜ਼ ਰਿਵਰ ਵਿਖੇ ਡੁੱਬ ਰਹੇ 3 ਬੱਚਿਆਂ ਨੂੰ ਬਚਾਉਂਦੇ ਸਮੇਂ ਜ਼ਿਲ੍ਹਾ ਗੁਰਦਾਸਪੁਰ ਦੇ ਛੋਟੇ ਜਿਹੇ ਪਿੰਡ ਛੀਨਾ ਰੇਲ ਵਾਲਾ ਦਾ 27 ਸਾਲ ਨੌਜਵਾਨ ਮਨਜੀਤ ਸਿੰਘ ਦੀ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੂੰ ਘਟਨਾ ਦੀ ਜਾਣਕਾਰੀ ਮ੍ਰਿਤਕ ਦੇ ਦੋਸਤਾਂ ਵੱਲੋਂ ਫ਼ੋਨ ਕਰ ਕੇ ਦਿੱਤੀ ਗਈ। ਉੱਥੇ ਦੂਜੇ ਪਾਸੇ ਘਟਨਾ ਦਾ ਪਤਾ ਲਗਦੀਆਂ ਹੀ ਪੂਰੇ ਇਲਾਕੇ ਵਿਖੇ ਸੋਗ ਦੀ ਲਹਿਰ ਦੌੜ ਗਈ। ਕਿਉਂ ਕਿ ਮ੍ਰਿਤਕ ਨਾ ਸਿਰਫ਼ ਕਬੱਡੀ ਦਾ ਚੰਗਾ ਖਿਡਾਰੀ ਸੀ, ਉੱਥੇ ਹੀ ਮਿਲਾਪੜੇ ਸੁਭਾ ਦਾ ਮਾਲਕ ਸੀ। ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਦੇ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਮ੍ਰਿਤਕ ਨੌਜਵਾਨ ਦੇ ਘਰ ਪਹੁੰਚੇ ਅਤੇ ਹਰ ਯੋਗ ਸਹਾਇਤਾ ਕਰਨ ਦਾ ਧਰਵਾਸਾ ਦਿੱਤਾ।
ਵਧੇਰੇ ਜਾਣਕਾਰੀ ਦਿੰਦਿਆਂ ਮਿਰਤਕ ਮਨਜੀਤ ਸਿੰਘ ਦੇ ਪਿਤਾ ਗੁਰਬਕਸ਼ ਸਿੰਘ ਅਤੇ ਮਾਤਾ ਹਰਜੋਤ ਕੌਰ ਨੇ ਦੱਸਿਆ। ਕਿ ਮਨਜੀਤ ਸਿੰਘ ਸਾਲ 2018 ਵਿਚ ਮਈ ਮਹੀਨੇ ਅਮਰੀਕਾ ਗਿਆ ਸੀ। ਉਨ੍ਹਾਂ ਦੇ ਪੁੱਤਰ ਨੇ ਡੁੱਬਦੀਆਂ ਨੂੰ ਬਚਾ ਕੇ ਪੂਰੀ ਕੌਮ ਦਾ ਨਾਮ ਰੌਸ਼ਨ ਕੀਤਾ ਹੈ, ਪਰ ਜੀਅ ਦੀ ਕਮੀ ਕਦੀ ਵੀ ਪੂਰੀ ਨਹੀਂ ਹੋ ਸਕਦੀ।
ਇਸੇ ਤਰ੍ਹਾਂ ਅਮਰੀਕਾ ਵਿਖੇ ਰਹਿਣ ਵਾਲੇ ਰਿਸ਼ਤੇਦਾਰ ਪ੍ਰੋਫੈਸਰ ਮਨਮੋਹਨ ਸਿੰਘ ਨੇ ਦੱਸਿਆ। ਕਿ ਉਹ ਆਪਣੇ ਸਕੇ ਸੰਬੰਧੀਆਂ ਨੂੰ ਮਿਲਣ ਆਏ ਸਨ ਅਤੇ ਲਾਕਡਾਉਨ ਕਾਰਨ ਵਾਪਸ ਨਹੀਂ ਜਾ ਸਕੇ। ਉਨ੍ਹਾਂ ਕਿਹਾ ਕਿ ਮਨਜੀਤ ਸਿੰਘ ਮਿਲਾਪੜੇ ਸੁਭਾ ਅਤੇ ਮਿਹਨਤਕਸ਼ ਨੌਜੁਆਨ ਸੀ। ਉਨ੍ਹਾਂ ਦੱਸਿਆ ਕਿ ਮਿਰਤਕ ਮਨਜੀਤ ਆਪਣੇ ਦੋਸਤਾਂ ਨਾਲ ਜਾ ਰਿਹਾ ਸੀ ਅਤੇ ਇਸੇ ਦੌਰਾਨ ਹੀ ਰਸਤੇ ਵਿੱਚ ਉਸ ਨੇ 3 ਬਾਲਕਾਂ ਨੂੰ ਕਿੰਗਜ਼ ਰਿਵਰ ਵਿਖੇ ਡੁੱਬਦੇ ਵੇਖ ਕੇ ਬਿਨਾਂ ਆਪਣੀ ਜਾਨ ਦੀ ਪ੍ਰਵਾਹ ਕੀਤੀਆਂ ਨਹਿਰ ਵਿਖੇ ਛਾਲ ਮਾਰ ਦਿੱਤੀ। ਇਸ ਦੌਰਾਨ ਮਨਜੀਤ 2 ਬਾਲਕਾਂ ਨੂੰ ਬਚਾਉਣ ਵਿੱਚ ਸਫਲ ਰਿਹਾ ਜਦੋਂ ਕਿ ਤੀਸਰੇ ਨੂੰ ਬਚਾਉਂਦੇ ਸਮੇਂ ਉਸ ਦੀ ਡੁੱਬਣ ਕਾਰਨ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਫ਼ਿਲਹਾਲ ਨਹਿਰ ਵਿਚੋਂ ਮਿਰਤਕ ਦੇਹ ਬਰਾਮਦ ਕਰ ਲਈ ਗਈ ਹੈ।
ਉਨ੍ਹਾਂ ਭਾਰਤ ਸਰਕਾਰ ਕੋਲ ਅਪੀਲ ਕੀਤੀ ਕਿ ਜਿੰਨੀ ਛੇਤੀ ਤੋਂ ਛੇਤੀ ਹੋ ਸਕੇ ਮਿਰਤਕ ਮਨਜੀਤ ਸਿੰਘ ਦੀ ਦੇਹ ਉਸ ਦੇ ਘਰ ਪੂਜਦੀ ਕੀਤੀ ਜਾਵੇ।
ਉੱਥੇ ਦੂਜੇ ਪਾਸੇ ਮ੍ਰਿਤਕ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਦੇ ਪ੍ਰਧਾਨ ਅਤੇ ਰਾਜ-ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਉਹ ਆਪਣੇ ਪੱਧਰ ਤੇ ਵਿਦੇਸ਼ ਮੰਤਰਾਲੇ ਨਾਲ ਚਰਚਾ ਕਰਨਗੇ ਅਤੇ ਸੋਮਵਾਰ ਨੂੰ ਦਿੱਲੀ ਵਿਖੇ ਪਹੁੰਚ ਕੇ ਮ੍ਰਿਤਕ ਦੇਹ ਨੂੰ ਜਲਦ ਤੋਂ ਜਲਦ ਭਾਰਤ ਵਾਪਸ ਮੰਗਵਾਉਣ ਸਬੰਧੀ ਲੋੜੀਂਦੇ ਉਪਰਾਲੇ ਕਰਨਗੇ।
ਅਮਰੀਕਾ ਸਿੱਖ ਨੌਜਵਾਨ ਨੇ ਆਪਣੀ ਜਾਨ ਦੇ ਕੇ ਬਚਾਈ ਤਿੰਨ ਬੱਚਿਆਂ ਦੀ ਜਾਨ
☞ Click at link below...
http://www.babushahi.com/punjabi/full-news.php?id=89227