← ਪਿਛੇ ਪਰਤੋ
ਚਿਦੰਬਰਮ 'ਤੇ ਜੁੱਤੀ ਸੁੱਟਣ ਵਾਲੇ ਜਰਨੈਲ ਸਿੰਘ ਨੂੰ ਆਪ ਨੇ ਕੀਤਾ ਮੁਅੱਤਲ ਨਵੀਂ ਦਿੱਲੀ, 13 ਅਗਸਤ, 2020 : ਆਮ ਆਦਮੀ ਪਾਰਟੀ ਨੇ ਆਪਣੇ ਸਾਬਕਾ ਵਿਧਾਇਕ ਜਰਨੈਲ ਸਿੰਘ ਨੂੰ ਪਾਰਟੀ ਵਿਚੋਂ ਮੁਅੱਤਲ ਕਰ ਦਿੱਤਾ ਹੈ। ਇਹ ਕਾਰਵਾਈ ਉਸ ਵੱਲੋਂ ਫੇਸਬੁੱਕ 'ਤੇ ਹਿੰਦੂ ਦੇਵੀ ਦੇਵਤਿਆਂ ਖਿਲਾਫ ਪੋਸਟ ਪਾਉਣ ਕਾਰਨ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਜਰਨੈਲ ਸਿੰਘ ਨੇ ਇਕ ਹਿੰਦੀ ਅਖ਼ਬਾਰ ਦਾ ਪੱਤਰਕਾਰ ਹੁੰਦਿਆਂ 2009 ਵਿਚ ਇਕ ਪ੍ਰੈਸ ਕਾਨਫਰੰਸ ਦੌਰਾਨ ਤਤਕਾਲੀ ਕੇਂਦਰੀ ਮੰਤਰੀ ਪੀ ਚਿਦੰਬਰਮ 'ਤੇ ਜੁੱਤੀ ਸੁੱਟੀ ਸੀ। ਅਜਿਹਾ ਉਸਨੇ 1984 ਦੇ ਸਿੱਖ ਵਿਰੋਧੀ ਕਤਲੇਆਮ ਖਿਲਾਫ ਰੋਸ ਪ੍ਰਗਟ ਕਰਦਿਆਂ ਕੀਤਾ ਸੀ। ਇਸ ਮਗਰੋਂ ਉਹ ਆਪ ਵਿਚ ਸ਼ਾਮਲ ਹੋ ਗਿਆ ਸੀ ਤੇ 2015 ਵਿਚ ਰਾਜੌਰੀ ਗਾਰਡਨ ਤੋਂ ਵਿਧਾਇਕ ਚੁਣਿਆ ਗਿਆ ਸੀ । 2017 ਦੀਆਂ ਚੋਣਾਂ ਵਿਚ ਉਸਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਖਿਲਾਫ ਲੰਬੀ ਤੋਂ ਚੋਣ ਲੜੀ ਸੀ।
Total Responses : 930