ਗੁਰਿੰਦਰਜੀਤ ਨੀਟਾ ਮਾਛੀਕੇ
ਸਿਆਟਲ ( ਵਾਸ਼ਿੰਗਟਨ ਸਟੇਟ ), 19 ਅਕਤੂਬਰ, 2020 : ਅਮਰੀਕਾ ਦੇ ਸਿਆਟਲ ਨੇੜਲੇ ਰੈਂਟਨ ਗੁਰਦੁਆਰਾ ਸਾਹਿਬ ਵਿਚ ਦੋ ਧਿਰਾਂ ਵਿਚ ਹਿੰਸਕ ਤਕਰਾਰ ਹੋ ਗਿਆ ਜਿਸ ਦੌਰਾਨ ਦੋਵੇਂ ਧਿਰਾਂ ਨੇ ਕਿਰਪਾਨਾਂ ਚਲਾਈਆ,ਪੱਗਾਂ ਲੱਥ ਗਈਆਂ ਤੇ ਇਕ ਬੰਦਾ ਫੱਟੜ ਹੋ ਗਿਆ। ਮੌਕੇ ’ਤੇ ਰੈਂਟਨ ਪੁਲਿਸ ਦੇ ਦਸਤੇ ਪੁੱਜ ਗਏ।
ਵਾਸਿੰਗਟਨ - ਰੈਂਟਨ ਗੁਰੂ ਘਰ ਵਿੱਚ ਦੋ ਧੜਿਆਂ ਵਿੱਚ ਲੜਾਈ, ਕਈ ਜਖਮੀਂ
ਗੁਰਿੰਦਰਜੀਤ ਨੀਟਾ ਮਾਛੀਕੇ
ਵਾਸ਼ਿੰਗਟਨ (ਸਿਆਟਲ) 19 ਅਕਤੂਬਰ 2020
ਸਿਆਟਲ ਨੇੜਲੇ ਰੈਂਟਨ ਸ਼ਹਿਰ ਦੇ ਗੁਰਦਵਾਰਾ ਸਿੰਘ ਸਭਾ ਵਾਸਿੰਗਟਨ ਟੈਂਪਲ ਵਿੱਚ ਐਂਤਵਾਰ ਨੂੰ ਸ਼ਾਮੀਂ ਦੋ ਢਾਈ ਵਜੇ ਦੇ ਕਰੀਬ ਦੋ ਧੜਿਆਂ ਦੀ ਖੂਨੀਲੜਾਈ ਹੋਈ ਜਿਸ ਵਿੱਚ ਬੇਸ ਬਾਲ ਬੈਟ, ਕਿਰਪਾਨਾ ਨਾਲ ਇੱਕ ਦੂਜੇ ਤੇ ਜੰਮਕੇ ਵਾਰ ਕੀਤੇ ਗਏ। ਇਸ ਲੜਾਈ ਵਿੱਚ ਇੱਕ ਵਿਅਕਤੀ ਨੂੰ ਗੰਭੀਰ ਸੱਟਾਲੱਗੀਆ ਅਤੇ ਉਸਨੂੰ ਹਸਪਤਾਲ ਭਰਤੀ ਕਰਵਾਉਣਾ ਪਿਆ, ਲੜਾਈ ਵਿੱਚ ਕਈ ਲੋਕਾਂ ਦੀਆਂ ਪੱਗਾ ਲੱਥ ਗਈਆ 'ਤੇ ਕਿਸੇ ਦੇ ਹੱਥ ਤੇ ਸੱਟ ਲੱਗੀ ਤੇ ਕਿਸੇਦਾ ਸਿਰ ਪਾਟ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਰੈਂਟਨ ਪੁਲਿਸ ਵਿਭਾਗ ਅਤੇ ਰੈਂਟਨ ਫਾਇਰਫਾਈਟਰ ਨੇ ਘਟਨਾਂ ਸਥਾਨ ਤੇ ਪਹੁੰਚਕੇ ਸਥਿਤੀ ਤੇ ਕਾਬੂਪਾਇਆ। ਪੁਲਿਸ ਬਰੀਕੀ ਨਾਲ ਘਟਨਾਂ ਦੀ ਜਾਂਚ ਕਰ ਰਹੀ ਹੈ।