- ਦੁਕਾਨ ’ਚ ਰਿਹਾ ਤੜਫ਼ਦਾ, ਪੁਲਿਸ ਨੇ ਜਾਂਚ ਕੀਤੀ ਸ਼ੁਰੂ
ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 19 ਅਕਤੂਬਰ 2020-ਸ੍ਰੀ ਮੁਕਤਸਰ ਸਾਹਿਬ ਦੇ ਮੁੱਖ ਬਜ਼ਾਰ ’ਚ ਸਥਿਤ ਇੱਕ ਹਲਵਾਈ ਦੀ ਦੁਕਾਨ ’ਤੇ ਕੰਮ ਕਰਦੇ ਇੱਕ ਨੌਜਵਾਨ ਉਪਰ ਦੂਜੇ ਵਿਅਕਤੀ ਵੱਲੋਂ ਗਰਮ ਤੇਲ ਸੁੱਟ ਦਿੱਤਾ ਗਿਆ, ਜਿਸ ਕਾਰਨ ਨੌਜਵਾਨ ਬੁਰੀ ਤਰਾਂ ਨਾਲ ਝੁਲਸ ਗਿਆ, ਜਿਸ ਤੋਂ ਬਾਅਦ ਉਸਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਾਇਆ ਗਿਆ। ਪ੍ਰਾਪਤ
ਜਾਣਕਾਰੀ ਅਨੁਸਾਰ ਸ਼ਹਿਰ ਦੇ ਮੁੱਖ ਬਜ਼ਾਰ ’ਚ ਥਾਣਾ ਸਿਟੀ ਦੇ ਸਾਹਮਣੇ ਹਲਵਾਈ ਦੀ ਦੁਕਾਨ ’ਤੇ ਜੈਪਾਲ ਨਾਂਅ ਦਾ ਇੱਕ ਨੌਜਵਾਨ ਕੰਮ ਕਰਦਾ ਹੈ। ਉਸ ਦੀ ਕਿਸੇ ਹੋਰ ਵਿਅਕਤੀ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ, ਜਿਸ ਤੋਂ ਬਾਅਦ ਉਕਤ ਵਿਅਕਤੀ ਨੇ ਜੈਪਾਲ ’ਤੇ ਗਰਮ ਤੇਲ ਪਾ ਦਿੱਤਾ, ਜਿਸ ਤੋਂ ਬਾਅਦ ਜੈਪਾਲ ਦਾ ਸਰੀਰ ਬੁਰੀ ਤਰਾਂ ਨਾਲ ਝੁਲਸ ਗਿਆ।
ਘਟਨਾ ਦੌਰਾਨ ਜੈਪਾਲ ਅੱਧੇ ਘੰਟੇ ਤੱਕ ਦੁਕਾਨ ’ਚ ਹੀ ਪਿਆ ਤੜਫ਼ਦਾ ਰਿਹਾ, ਜਿਸ ਤੋਂ ਬਾਅਦ ਸੂਚਨਾ ਮਿਲਣ ’ਤੇ ਪਰਿਵਾਰ ਵਾਲਿਆਂ ਨੇ ਮੌਕੇ ’ਤੇ ਪਹੰੁਚ ਕੇ ਉਸਨੂੰੂ ਸਰਕਾਰੀ ਹਸਪਤਾਲ ਪਹੰੁਚਾਇਆ, ਜਿੱਥੇ ਉਸਦੀ ਹਾਲਤ ਨਾਜ਼ੁਕ ਹੋਣ ਕਰਕੇ ਉਸਨੂੰੂ ਅੱਗੇ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਹੈ।
ਵਰਣਨਯੋਗ ਹੈ ਕਿ ਇਹ ਦੁਕਾਨ ਥਾਣਾ ਸਿਟੀ ਦੇ ਬਿਲਕੁਲ ਸਾਹਮਣੇ ਹੈ, ਪਰ ਫ਼ਿਰ ਵੀ ਦੁਕਾਨ ਮਾਲਕ ਰੌਸ਼ਨ ਲਾਲ ਵੱਲੋਂ ਪੁਲਸ ਨੂੰ ਇਸਦੀ ਕੋਈ ਸੂਚਨਾ ਨਹੀਂ ਦਿੱਤੀ ਗਈ। ਫਿਲਹਾਲ ਮਾਮਲਾ ਪੁਲਿਸ ਕੋਲ ਪਹੁੰਚ ਗਿਆ ਹੈ ਤੇ ਪੁਲਸ ਨੇ ਛਾਣਬੀਣ ਜਾਰੀ ਕਰ ਦਿੱਤੀ ਹੈ।