ਫਿਰੋਜ਼ਪੁਰ 19 ਅਕਤੂਬਰ 2020 - ਕੋਵਿਡ 19 ਮਹਾਂਮਾਰੀ ਲੋਕ ਡਾਊਨ ਉਪਰੰਤ ਅੱਜ ਸਕੱਤਰ ਸਿੱਖਿਆ ਪੰਜਾਬ ਸਿੱਖਿਆ ਵਿਭਾਗ, ਸਿੱਖਿਆ ਮੰਤਰੀ ਪੰਜਾਬ ਸਰਕਾਰ ਰਾਹੀਂ ਵਿਦਿਆਰਥੀਆਂ ਦੇ ਭਵਿੱਖ ਨੂੰ ਧਿਆਨ ਵਿਚ ਰੱਖਦੇ ਹੋਏ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ.) ਫਿਰੋਜ਼ਪੁਰ ਤੋਂ ਪ੍ਰਾਪਤ ਐੱਸਓਪੀ ਰਾਹੀਂ ਸਕੂਲ ਖੋਲ੍ਹੇ ਗਏ। ਪ੍ਰਾਪਤ ਸੂਚਨਾ ਦੇ ਆਧਾਰ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਫਿਰੋਜ਼ਪੁਰ ਵਿਖੇ ਪ੍ਰਿੰਸੀਪਲ ਜਗਦੀਪ ਪਾਲ ਸਿੰਘ ਨੇ ਦੱਸਿਆ ਕਿ ਸਕੂਲ ਵਿਚ 72 ਵਿਦਾਰਥੀ ਆਏ, ਉਨ੍ਹਾਂ ਵਿਚੋਂ 43 ਵਿਦਿਆਰਥੀਆਂ ਨੇ ਸਵੈ ਘੋਸ਼ਣਾ ਪੱਤਰ ਹਰ ਪ੍ਰਕਾਰ ਤੋਂ ਪੂਰਾ ਕਰਕੇ ਦਿੱਤਾ।
ਬਾਕੀ ਵਿਦਿਆਰਥੀਆਂ ਦੇ ਕੱਲ ਤੱਕ ਸਵੈ ਘੋਸ਼ਣਾ ਪੱਤਰ ਜਮ੍ਹਾ ਕਰਵਾਉਣ ਬਾਰੇ ਕਿਹਾ। ਇਸ ਉਪਰੰਤ ਪ੍ਰਿੰਸੀਪਲ ਜਗਦੀਪ ਪਾਲ ਸਿੰਘ ਨੇ ਦੱਸਿਆ ਕਿ ਹਰ ਇਕ ਵਿਦਿਆਰਥੀ ਨਿਰਧਾਰਿਤ ਸਮੇਂ 'ਤੇ 9ਵੀਂ, 9 ਵਜੇ, 10ਵੀਂ 10 ਵਜੇ +1 ਕਲਾਸ ਸਾਢੇ 10 ਵਜੇ, +2 ਕਲਾਸ 11 ਵਜੇ ਸਕੂਲ ਤਿੰਨ ਘੰਟੇ ਲਈ ਮਾਸਿਕ ਲਗਾ ਕੇ, ਪੂਰੀਆਂ ਬਾਹਾਂ ਦੀ ਸ਼ਰਟ ਪਾ ਕੇ, ਪਾਣੀ ਦੀ ਬੋਤਲ ਅਤੇ ਜ਼ਰੂਰਤ ਅਨੁਸਾਰ ਖਾਣਾ ਲੈ ਕੇ ਆਉਣਗੇ ਨਾ ਹੀ ਕਿਸੇ ਹੋਰ ਨਾਲ ਸ਼ੇਹਰ ਕਰਨਗੇ। ਕਲਾਸ ਵਿਚ ਬੈਠਣ, ਆਉਣ ਅਤੇ ਜਾਣ ਸਮੇਂ ਦੂਰੀ ਬਣਾ ਕੇ ਰੱਖਣਗੇ। ਸਕੂਲ ਵਿਚ ਸਮੂਹ ਸਟਾਫ ਮੈਂਬਰਜ਼ ਹਾਜ਼ਰ ਸਨ। ਵਿਦਿਆਰਥੀਆਂ ਲਈ ਪੀਣ ਦੇ ਪਾਣੀ, ਸੈਨੇਟਾਈਜ਼ਰ ਮਸ਼ੀਨ ਹੈਂਡ ਸੈਨੇਟਾਈਜ਼ਰ ਕਰਨ ਲਈ ਯੋਗ ਗੋਲੇ ਦੂਰੀ ਲਈ ਲਗਾਏ ਗਏ। ਸਾਰੇ ਕੰਮਾਂ ਲਈ ਅਧਿਆਪਕਾਂ ਦਾਂ 5 ਟੀਮਾਂ ਵੀ ਬਣਾਈਆਂ ਹਨ ਜੋ ਸਾਰੇ ਕੰਮ ਦੀ ਦੇਖ ਰੇਖ ਖਾਲੀ ਪੀਰੀਅਡ ਦੌਰਾਨ ਕਰਨਗੀਆਂ। ਅੱਜ ਸ਼ਾਮ ਨੂੰ ਵੀ ਸਕੂਲ ਨੂੰ ਸੈਨੇਟਾਈਜ਼ਰ ਕਰਵਾਇਆ ਜਾਵੇਗਾ।