ਵਾਸ਼ਿੰਗਟਨ ਡੀ ਸੀ, 20 ਅਕਤੂਬਰ 2020 - ਅਮਰੀਕਾ ਵਿਚ ਕਿਸੇ ਵੀ ਔਰਤ ਨੂੰ 67 ਸਾਲ ਬਾਅਦ ਮੌਤ ਦੀ ਸਜ਼ਾ ਸੁਣਾਈ ਜਾ ਰਹੀ ਹੈ। ਦੋਸ਼ੀ ਔਰਤ ਦਾ ਨਾਂਅ ਲੀਜ਼ਾ ਮੋਂਟਗੋਮਰੀ ਹੈ ਜਿਸ ਨੇ ਇਕ ਗਰਭਵਤੀ ਔਰਤ ਦਾ ਕਤਲ ਕੀਤਾ ਸੀ ਅਤੇ ਕਤਲ ਕਰਨ ਤੋਂ ਬਾਅਦ ਗਰਭਵਤੀ ਔਰਤ ਦਾ ਢਿੱਡ ਚਿਰ ਕੇ ਉਸ ਦਾ ਬੱਚਾ ਬਾਹਰ ਕੱਢ ਕੇ ਫਰਾਰ ਹੋ ਗਈ ਸੀ।
ਲੀਜ਼ਾ ਮੋਂਟਗੋਮਰੀ ਖਿਲਾਫ ਦੋਸ਼ ਸਾਬਤ ਹੋ ਚੁੱਕੇ ਹਨ ਅਤੇ ਹੁਣ 8 ਦਸੰਬਰ ਨੂੰ ਜ਼ਹਿਰ ਦਾ ਇੰਜੈਕਸ਼ਨ ਦੇ ਕੇ ਉਸ ਨੂੰ ਮੌਤ ਦੀ ਸਜ਼ਾ ਸੁਣਾਈ ਦਿੱਤੀ ਜਾਏਗੀ। ਅਮਰੀਕਾ 'ਚ 18 ਦਸੰਬਰ 1953 ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਕਿਸੇ ਔਰਤ ਨੂੰ ਮੌਤ ਦੀ ਸਜ਼ਾ ਦਿੱਤੀ ਜਾਏਗੀ।
ਸੀ ਐਨ ਐਨ ਦੀ ਰਿਪੋਰਟ ਦੇ ਮੁਤਾਬਕ ਇਸ ਤੋਂ ਪਹਿਲਾਂ 18 ਦਸੰਬਰ 1953 ਨੂੰ ਇਕ ਮਹਿਲਾ ਨੂੰ ਕਿਡਨੈਪਿੰਗ ਅਤੇ ਕਤਲ ਕੇਸ ਵਿਚ ਫਾਂਸੀ ਮਿਲੀ ਸੀ। ਇਕਲ ਰੋਸਨਬਰਗ ਨੂੰ ਉਸ ਵੇਲੇ ਖੂਫੀਆ ਜਾਸੂਸੀ ਕਰਨ ਲਈ ਉਸਦੇ ਪਤੀ ਦੇ ਨਾਲ ਹੀ ਫਾਂਸੀ ਚਾੜ੍ਹਿਆ ਗਿਆ ਸੀ।
ਗਰਭਵਤੀ ਮ੍ਰਿਤਕ ਔਰਤ ਦੀ ਲੜਕੀ ਹੁਣ 16 ਸਾਲਾਂ ਦੀ ਹੋ ਚੁੱਕੀ ਹੈ ਅਤੇ ਅਦਾਲਤ ਵੱਲੋਂ ਉਸ ਨੂੰ ਉਸਦੇ ਪਿਤਾ ਦੇ ਹਵਾਲੇ ਕਰਨ ਦੇ ਹੁਕਮ ਹੋਏ ਹਨ।