ਮਨਿੰਦਰਜੀਤ ਸਿੱਧੂ
ਜੈਤੋ, 21 ਅਕਤੂਬਰ 2020 - ਜ਼ਿਲ੍ਹਾ ਫਰੀਦਕੋਟ ਦੇ ਸਿਵਲ ਸਰਜਨ ਦੀਆਂ ਹਦਾਇਤਾਂ ਮੁਤਾਬਿਕ ਜੈਤੋ ਦੇ ਸਿਵਲ ਸਰਜਨ ਡਾ. ਕੀਮਤੀ ਲਾਲ ਦੀ ਰਹਿਨੁਮਾਈ ਅਧੀਨ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਪ੍ਰਤੀ ਲੋਕਾਂ ਨੂੰ ਚੇਤੰਨ ਕਰਨ ਲਈ ਡੈਪੋ ਪ੍ਰੋਗਰਾਮ ਅਧੀਨ ਇੱਕ ਸਾਇਕਲ ਰੈਲੀ ਦਾ ਆਯੋਜਨ ਕੀਤਾ ਗਿਆ। ਕਾਊਂਸਲਰ ਗੁਰਸਾਹਿਬ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਰੈਲੀ ਦਾ ਮਕਸਦ ਲੋਕਾਂ ਨੂੰ ਨਸ਼ਾ ਛੱਡਣ ਲਈ ਪ੍ਰੇਰਿਤ ਕਰਨਾ ਅਤੇ ਪੰਜਾਬ ਸਰਕਾਰ ਵੱਲੋਂ ਨਸ਼ਾ ਛੁਡਾਊ ਕੇਂਦਰਾਂ ਅਤੇ ਓਟ ਕੇਂਦਰਾਂ ਵਿੱਚ ਸਰਕਾਰ ਵੱਲੋਂ ਮਿਲਣ ਵਾਲੀਆਂ ਸਹੂਲਤਾਂ ਤੋਂ ਵਾਕਫ ਕਰਵਾਉਣਾ ਹੈ।ਜੈਤੋ ਓਟ ਕੇਂਦਰ ਦੇ ਕਾਊਂਸਲਰ ਲਵਲੀ ਸਿੰਘ ਨੇ ਦੱਸਿਆ ਕਿ ਇਹ ਸਾਇਕਲ ਰੈਲੀ ਜੈਤੋ ਸਿਵਲ ਹਸਪਤਾਲ ਤੋਂ ਰਵਾਨਾ ਹੋ ਕੇ ਇੱਕ ਨੰਬਰ ਚੌਂਕ, ਬਾਜਾਖਾਨਾ ਚੌਂਕ ਅਤੇ ਬੱਸ ਸਟੈਂਡ ਚੌਂਕ ਵਿੱਚ ਹੁੰਦੇ ਹੋਏ ਹਸਪਤਾਲ ਪਹੁੰਚੀ।ਇਸ ਰੈਲੀ ਵਿੱਚ ਸਿਹਤ ਵਿਭਾਗ ਦੇ ਸਟਾਫ ਅਤੇ ਮਰੀਜਾਂ ਨੇ ਭਾਰੀ ਗਿਣਤੀ ਵਿੱਚ ਸਮੂਲੀਅਤ ਕੀਤੀ। ਇਸ ਮੌਕੇ ਡਾ. ਰਾਜਵੀਰ ਕੌਰ (ਮੈਡੀਕਲ ਅਫਸਰ), ਲਵਪ੍ਰੀਤ ਕੌਰ, ਅਨੁਰਾਧਾ(ਓਟ ਸਟਾਫ), ਵਿਕਾਸ ਸ਼ਰਮਾ, ਰਘੁਵੀਰ ਸਿੰਘ, ਗੁਰਜੀਤ ਸਿੰਘ, ਗੁਰਸੇਵਕ ਸਿੰਘ, ਅਰਜੁਨ ਕੁਮਾਰ ਆਦਿ ਨੇ ਰੈਲੀ ਨੂੰ ਪੂਰਾ ਕਰਨ ਵਿੱਚ ਸਹਿਯੋਗ ਦਿੱਤਾ।