ਹਰੀਸ਼ ਕਾਲੜਾ
- ਖੇਤਾਂ ਵਿੱਚ ਅੱਗ ਨਾ ਲਾਉਣ ਦੀ ਹੋਰ ਕਿਸਾਨਾਂ ਨੂੰ ਦਿੱਤੀ ਪ੍ਰਰੇਣਾ
ਸ੍ਰੀ ਅਨੰਦਪੁਰ ਸਾਹਿਬ, 21 ਅਕਤੂਬਰ 2020 - ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਕਿਸਾਨਾਂ ਨੂੰ ਅਧੁਨਿਕ ਮਸ਼ੀਨਰੀ ਰਾਹੀਂ ਜਮੀਨ ਦੀ ਉਪਜਾਊ ਸ਼ਕਤੀ ਵਿੱਚ ਵਾਧਾ ਕਰਨ ਅਤੇ ਪ੍ਰਦੂਸ਼ਣ ਘਟਾਉਣ ਲਈ ਸਮੇਂ ਸਮੇਂ ਤੇ ਕੈਂਪ ਲਗਾ ਕੇ ਜਾਗਰੂਕ ਕੀਤਾ ਜਾ ਰਿਹਾ ਹੈ। ਮੌਜੂਦਾ ਕੋਰੋਨਾ ਕਾਲ ਦੋਰਾਨ ਜਦੋਂ ਅਜਿਹੇ ਕੈਂਪ ਨਹੀਂ ਲਗਾਏ ਗਏ ਤਾਂ ਵਿਭਾਗ ਨੇ ਮਾਹਿਰਾਂ ਦੀ ਸਲਾਹ ਨਾਲ ਵੱਖ ਵੱਖ ਤਕਨੀਕੀ ਢੰਗ ਤਰੀਕੇ ਅਪਣਾ ਕੇ ਕਿਸਾਨਾਂ ਨੂੰ ਜਾਗਰੂਕ ਕੀਤਾ ਹੈ ਜਿਸ ਨਾਲ ਇਸ ਇਲਾਕੇ ਦੇ ਕਿਸਾਨਾਂ ਨੇ ਆਪਣੀਆਂ ਫਸਲਾਂ ਦੀ ਰਹਿੰਦ ਖੂੰਹਦ, ਪਰਾਲੀ ਅਤੇ ਨਾੜ ਨੂੰ ਅੱਗ ਲਾਉਣ ਦੀ ਥਾਂ ਖੇਤਾਂ ਵਿੱਚ ਹੀ ਮਿਲਾ ਕੇ ਜਮੀਨ ਦੀ ਉਪਜਾਊ ਸ਼ਕਤੀ ਵਿੱਚ ਵਾਧਾ ਕੀਤਾ ਹੈ।
ਇਸ ਖੇਤਰ ਦੇ ਕਿਸਾਨ ਝੋਨੇ ਹੇਠ ਰਕਬਾ ਘਟਾ ਕੇ ਮੱਕੀ ਅਤੇ ਹੋਰ ਫਸਲਾਂ ਦੀ ਕਾਸ਼ਤ ਵੱਲ ਵੀ ਆਪਣਾ ਰੂਝਾਣ ਦਿਖਾ ਰਹੇ ਹਨ। ਕਿਸਾਨਾਂ ਲਈ ਸਭ ਤੋਂ ਲਾਹੇਵੰਦ ਸਰਕਾਰ ਦੀ ਸਬਸਿਡੀ ਉਤੇ ਅਧੁਨਿਕ ਮਸ਼ੀਨਰੀ ਖਰੀਦਣ ਦੀ ਯੋਜਨਾ ਅਸਰਦਾਰ ਢੰਗ ਨਾਲ ਲਾਗੂ ਹੋਈ ਹੈ ਜਿਸ ਨਾਲ ਕਿਸਾਨਾਂ ਨੇ ਸਵੈ-ਸਹਾਇਤਾ ਗਰੁੱਪ ਬਣਾ ਕੇ ਸਬਸਿਡੀ ਉਤੇ ਮਸ਼ੀਨਰੀ ਖਰੀਦੀ ਅਤੇ 80 ਪ੍ਰਤੀਸ਼ਤ ਤੱਕ ਸਬਸਿਡੀ ਪ੍ਰਾਪਤ ਕੀਤੀ ਜਿਸ ਨਾਲ ਇਹ ਕਿਸਾਨ ਸਮੇਂ ਦੇ ਹਾਣੀ ਬਣ ਕੇ ਖੇਤੀਬਾੜੀ ਨੂੰ ਇਕ ਮੁਨਾਫੇ ਵਾਲੇ ਧੰਦੇ ਵਜੋਂ ਵਿਕਸਿਤ ਕਰਨ ਵਿੱਚ ਸਫਲ ਹੋਏ ਹਨ।
ਮੁੱਖ ਖੇਤੀਬਾੜੀ ਅਫਸਰ ਡਾਕਟਰ ਅਵਤਾਰ ਸਿੰਘ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਕਿਸਾਨ ਇਕਬਾਲ ਸਿੰਘ ਪੁੱਤਰ ਸ੍ਰੀ ਫਤੇਹ ਸਿੰਘ ਪਿੰਡ ਲੱਗ ਮਜਾਰੀ ਬਲਾਕ ਸ੍ਰੀ ਅਨੰਦਪੁਰ ਸਾਹਿਬ ਖੇਤੀ ਤੋਂ ਚੰਗੀ ਉਪਜ ਦੇ ਨਾਲ ਨਾਲ ਵਾਤਾਵਰਣ ਦੀ ਸਾਂਭ ਸੰਭਾਲ ਲਈ ਵੀ ਸੁਚੇਤ ਹੈ.ਇਹ ਕਿਸਾਨ 10 ਏਕੜ ਦੀ ਖੇਤੀ ਕਰਦਾ ਹੈ . ਕਿਸਾਨ ਵੱਲੋ ਂ3 ਕਿੱਲੇ ઠਚ ਧਾਨ ਦੀ ਖੇਤੀ ਕੀਤੀ ਜਾਂਦੀ ਹੈ, 4 ਕਿੱਲੇ ਚ ਮੱਕੀ ਦੀ ਖੇਤੀ, 5 ਕਨਾਲ ਵਿੱਚ ਗੰਨਾ ਦੀ ਖੇਤੀ, 1.5 ਏਕੜ ਵਿੱਚ ਮੱਛੀ ਫਾਰਮ ਬਣਾਇਆ ਹੋਇਆ ਹੈ। ਇਸ ਕਿਸਾਨ ਵੱਲੋਂ ਧਾਨ ਕਣਕ ਤੋਂ ਹੱਟ ਕੇ ਸਹਾਇਕ ਧੰਦੇ ਦੇ ਤੌਰ ਤੇ ਮੱਛੀ ਫਾਰਮ ਵੀ ਖੋਲਿਆ ਹੋਇਆ ਹੈ।
ਫਸਲਾਂ ਦੀ ਰਹਿੰਦ ਖੂੰਹਦ ਦੀ ਸਾਂਭ ਸੰਭਾਲ ਲਈ ਇਸ ਕਿਸਾਨ ਨੇ ਆਪਣੇ ਝੋਨੇ ਦੀ ਫਸਲ ਨੂੰ ਐਸ ਐਮ ਐਸ ਕੰਬਾਇਨ ਤੋਂ ਕਟਾ ਕੇ ਪਰਾਲੀ ਇਕੱਠੀ ਕੀਤੀ ਜਾਂਦੀ ਹੈ ਅਤੇ ਰਹਿੰਦ ਖੂੰਹਦ ਨੂੰ ਅੱਗ ਨਹੀਂ ਲਗਾਈ ਜਾਂਦੀ. ਇਕਬਾਲ ਸਿੰਘ ਸਾਬਕਾ ਸਰਪੰਚ ਦੇ ਕਹਿਣ ਅਨੁਸਾਰ ਇਸ ਵਾਰ ਉਸ ਵੱਲੋਂ ਸਾਰੀ ਕਣਕ ਦੀ ਬਿਜਾਈ ਸੁਪਰ ਸੀਡਰ ਨਾਲ ਕੀਤੀ ਜਾਵੇਗੀ। ਕਿਸਾਨ ਨੇ ਕਿਹਾ ਕਿ ਸਾਰੇ ਕਿਸਾਨਾਂ ਨੂੰ ਕਣਕ ਝੋਨੇ ਦੇ ਫਸਲ ਚੱਕਰ ਨੂੰ ਘਟਾ ਕੇ ਨਾਲ ਨਾਲ ਸਹਾਇਕ ਧੰਦੇ ਅਪਣਾਉਂਣਾ ਸਮੇਂ ਦੀ ਮੁੱਖ ਲੋੜ ਹੈ ਅਤੇ ਹਰੇਕ ਕਿਸਾਨ ਨੂੰ ਆਪਣੇ ਵਰਤੋਂ ਲਈ ਸਬਜੀਆ ਅਤੇ ਦਾਲਾਂ ਆਪਣੇ ਘਰ ਵਿੱਚ ਹੀ ਉਗਾਉਂਣੀਆਂ ਚਾਹੀਦੀਆਂ ਹਨ ਜਿਸ ਨਾਲ ਉਨ੍ਹਾਂ ਨੂੰ ਕੀਟਨਾਸਕ ਦਵਾਈਆਂ ਤੋਂ ਮੁਕਤ ਸਬਜੀਆਂ ਪ੍ਰਾਪਤ ਹੋਣਗੀਆਂ।. ਉਹ ਆਪਣੇ ਖੇਤਾਂ ਵਿੱਚ ਸਬਜੀਆਂ ਲਗਾਉਦਾ ਹੈ ਅਤੇ ਉਹਨਾਂ ਦੀ ਆਰਗੈਨੀਕ ਢੰਗ ਨਾਲ ਪੈਦਾਵਾਰ ਕਰਦਾ ਹੈ।
ਕਿਸਾਨ ਦੇ ਦੱਸਣ ਅਨੁਸਾਰ ਇਸਤਰ੍ਹਾਂ ਨਾਲ ਫਸਲ ਦੇ ਝਾੜ ਤੇ ਕੋਈ ਅਸਰ ਨਹੀਂ ਹੁੰਦਾ ਅਤੇ ਨਦੀਨ ਵੀ ਘੱਟ ਹੁੰਦੇ ਹਨ।. ਇਹ ਕਿਸਾਨ ਹੋਰ ਕਿਸਾਨਾਂ ਨੂੰ ਵੀ ਬਿਨ੍ਹਾਂਂ ਅੱਗ ਲਾਏ ਖੇਤੀ ਕਰਨ ਲਈ ਪ੍ਰੇਰਿਤ ਕਰ ਰਿਹਾ ਹੈ। ਜ਼ਮੀਨ ਦੀ ਉਪਜਾਊ ਸ਼ਕਤੀ ਵਧਾਉਣ, ਘੱਟ ਰਸਾਇਣ ਖਾਦਾ ਦੀ ਵਰਤੋਂ ਕਰਨ ਅਤੇ ਵਾਤਾਵਰਣ ਤੇ ਪੋਣ ਪਾਣੀ ਸਾਂਭ ਸੰਭਾਲ ਲਈ ਇਸ ਇਲਾਕੇ ਦੇ ਕਿਸਾਨਾ ਵਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ।
ਕਿਸਾਨ ਇਕਬਾਲ ਸਿੰਘ ਨੇ ਦੱਸਿਆ ਕਿ ਉਸਨੇ ਮੱਛੀ ਪਾਲਣ ਦਾ ਸਹਾਇਕ ਧੰਦਾ ਆਪਣੀ ਕਿਸਾਨੀ ਦੀ ਆਰਥਿਕਤਾ ਨੂੰ ਮਜਬੂਤ ਕਰਨ ਲਈ ਅਪਣਾਇਆ ਹੈ। ਉਹ ਇਸਦੇ ਲਈ ਵੱਖ ਵੱਖ ਸਰਕਾਰ ਦੀਆਂ ਯੌਜਨਾਵਾਂ ਦਾ ਲਾਭ ਪ੍ਰਾਪਤ ਕਰਕੇ ਸਮੇਂ ਦਾ ਹਾਣੀ ਬਣਨਾ ਚਾਹੁੰਦਾ ਹੈ।
ਇਕਬਾਲ ਸਿੰਘ ਨੇ ਹੋਰ ਦੱਸਿਆ ਕਿ ਉਸ ਵੱਲੋਂ ਸਿਵਾਲਿਕ ਵਿਊ ਪਬਲਿਕ ਸਕੂਲ ਵੀ ਚਲਾਇਆ ਜਾ ਰਿਹਾ ਹੈ ਜੋ ਸੀ ਬੀ ਐਸ ਈ ਨਾਲ ਐਫੀਲੇਟਡ ਹੈ ਜਿਸਦਾ ਉਹ ਡਾਇਰੈਕਟਰ ਹੈ ਸਕੂਲ ਵਿੱਚ ਲਗਭਗ 500 ਵਿਦਿਆਰਥੀ ਹਨ , ਸਕੂਲ ਵਿੱਚ ਵਿਦਿਆਰਥੀਆਂ ਨੂੰ ਸਿੱਖਿਆ ਦੇ ਨਾਲ ਨਾਲ ਵਾਤਾਵਰਣ ਅਤੇ ਪੋਣ ਪਾਣੀ ਦੀ ਸਾਂਭ ਸੰਭਾਲ ਦੀ ਪ੍ਰਰੇਣਾ ਵੀ ਦਿੱਤੀ ਜਾਂਦੀ ਹੈ। ਉਹਨਾਂ ਦੱਸਿਆ ਕਿ ਕਰੋਨਾ ਕਾਲ ਦੋਰਾਨ ਸਕੂਲ ਦੇ ਵਿਦਿਆਰਥੀਆਂ ਨੁੰ ਅਧਿਆਪਕਾਂ ਵਲੋਂ ਆਨ ਲਾਈਨ ਵਿਦਿਆ ਦੇ ਨਾਲ ਨਾਲ ਕਰੋਨਾ ਨੂੰ ਹਰਾਉਣ ਲਈ ਅਪਣਾਈਆਂ ਜਾਣ ਵਾਲੀਆਂ ਕੋਵਿਡ ਦੀਆਂ ਸਾਵਧਾਨੀਆਂ ਬਾਰੇ ਵੀ ਜਾਣਕਾਰੀ ਦਿੱਤੀ ਜਾ ਰਹੀ ਹੈ।