ਹਰੀਸ਼ ਕਾਲੜਾ
- ਅਨਾਜ ਮੰਡੀਆਂ ਵਿੱਚ ਆੜ੍ਹਤੀ ਅਤੇ ਮਜਦੂਰ ਕੈਪਟਨ ਸਰਕਾਰ ਦੀ ਕਰ ਰਹੇ ਹਨ ਸ਼ਲਾਘਾ-ਚੇਅਰਮੈਨ ਮਾਰਕਿਟ ਕਮੇਟੀ
ਸ੍ਰੀ ਅਨੰਦਪੁਰ ਸਾਹਿਬ, 21 ਅਕਤੂਬਰ 2020 - ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਕਿਸਾਨੀ, ਆੜਤ ਅਤੇ ਮਜਦੂਰੀ ਨੂੰ ਬਚਾਉਣ ਲਈ ਲਿਆਂਦੇ ਗਏ ਤਿੰਨ ਬਿੱਲਾਂ ਦੀ ਇਸ ਇਲਾਕੇ ਦੇ ਵੱਖ ਵੱਖ ਆਗੂਆਂ ਨੇ ਭਰਭੂਰ ਸ਼ਲਾਘਾ ਕੀਤੀ ਹੈ ਅਤੇ ਇਸ ਫੈਸਲੇ ਨੂੰ ਕਿਸਾਨ, ਮਜਦੂਰ ਅਤੇ ਆੜ੍ਹਤੀਏ ਤਿੰਨੋਂ ਵਰਗਾਂ ਨੂੰ ਬਚਾਉਣ ਵਾਲਾ ਕਰਾਰ ਦਿੱਤਾ ਹੈ।
ਮਾਰਕਿਟ ਕਮੇਟੀ ਸ੍ਰੀ ਅਨੰਦਪੁਰ ਸਾਹਿਬ ਦੇ ਚੇਅਰਮੈਨ ਹਰਬੰਸ ਲਾਲ ਮਹਿੰਦਲੀ ਨੇ ਅੱਜ ਅਗੰਮਪੁਰ ਅਨਾਜ ਮੰਡੀ ਵਿੱਚ ਇਸ ਫੈਸਲੇ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਦੇ ਇਸ ਦਲੇਰਾਨਾ ਕਦਮ ਨਾਲ ਸੂਬੇ ਵਿੱਚ ਕਿਸਾਨੀ, ਆੜਤ ਅਤੇ ਮਜਦੂਰੀ ਬਚ ਜਾਵੇਗੀ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਦੀ ਭਾਜਪਾ ਸਰਕਾਰ ਦੇ ਕਿਸਾਨ ਵਿਰੋਧੀ ਕਾਨੂੰਨ ਨੂੰ ਪੂਰੀ ਤਰ੍ਹਾਂ ਕਿਸਾਨ ਵਿਰੋਧੀ ਕਾਨੂੰਨ ਕਰਾਰ ਦਿੱਤਾ ਹੈ। ਮੁੱਖ ਮੰਤਰੀ ਨੇ ਇਹ ਸਿੱਧ ਕੀਤਾ ਹੈ ਕਿ ਉਹ ਹਮੇਸ਼ਾ ਕਿਸਾਨਾਂ ਅਤੇ ਮਜਦੂਰਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਨ। ਮੁਸ਼ਕਿਲ ਦੀ ਘੜੀ ਵਿੱਚ ਅੱਜ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਦੀ ਬਾਂਹ ਫੜੀ ਹੈ ਜਿਸਦਾ ਹਰ ਪਾਸੇ ਤੋਂ ਸਵਾਗਤ ਹੋ ਰਿਹਾ ਹੈ।
ਮੁੱਖ ਮੰਤਰੀ ਵਲੋਂ ਵਿਧਾਨ ਸਭਾ ਵਿੱਚ ਲਿਆਦੇ ਬਿੱਲਾਂ ਦਾ ਸਵਾਗਤ ਕਰਦੇ ਹੋਏ ਸ੍ਰੀ ਮੁਕੇਸ਼ ਨੱਢਾ ਪ੍ਰਧਾਨ ਆੜ੍ਹਤੀਆਂ ਐਸੋਸੀਏਸ਼ਨ, ਸ੍ਰੀ ਦੀਪਕ ਰਾਣਾ ਆੜ੍ਹਤੀ, ਸ੍ਰੀ ਭੁਪਿੰਦਰ ਸਿੰਘ ਆੜ੍ਹਤੀ, ਸ੍ਰੀ ਸਮੀਰ ਸੋਨੀ ਆੜ੍ਹਤੀ ਅਤੇ ਵਿਸ਼ੇਸ਼ ਤੋਰ ਤੇ ਇਸ ਬਿੱਲ ਬਾਰੇ ਜਾਣਕਾਰੀ ਰੱਖਣ ਵਾਲੇ ਮੁਦੇਸ਼ਵਰ ਮੰਡਲ ਮਜਦੂਰ ਅਤੇ ਮਹੇਸ਼ ਮੰਡਲ ਮਜਦੂਰ ਨੇ ਕਿਹਾ ਹੈ ਕਿ ਮੁੱਖ ਮੰਤਰੀ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਉਹ ਕਿਸਾਨਾਂ ਦੇ ਰਾਖੇ ਹਨ। ਉਹ ਪਹਿਲਾਂ ਵੀ ਪਾਣੀ ਦੇ ਰਾਖੇ ਬਣੇ ਅਤੇ ਪੰਜਾਬ ਦੇ ਹਿੱਤਾ ਦੀ ਲੜਾਈ ਲੜੀ। ਮੁੱਖ ਮੰਤਰੀ ਨੇ ਆਪਣੇ ਅਹੁੱਦੇ ਦੀ ਪਰਵਾਹ ਨਾ ਕਰਦੇ ਹੋਏ ਕੇਂਦਰ ਨੂੰ ਸਖਤ ਚੇਤਾਵਨੀ ਦਿੱਤੀ ਹੈ ਕਿ ਉਹ ਉਹਨਾਂ ਦੀ ਕਿਸਾਨ ਅਤੇ ਪੰਜਾਬ ਪੱਖੀ ਸੋਚ ਦਾ ਪ੍ਰਮਾਣ ਹੈ।
ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਕਿਸਾਨ, ਆੜ੍ਹਤੀ ਤੇ ਮਜਦੂਰ ਨੋਜਵਾਨ ਮੁੱਖ ਮੰਤਰੀ ਦੇ ਨਾਲ ਖੜੇ ਹਨ। ਪਹਿਲਾਂ ਕਰੋਨਾ ਨੂੰ ਹਰਾਉਣ ਵੇਲੇ ਮਿਸ਼ਨ ਫਤਿਹ ਵਿੱਚ ਮੁੱਖ ਮੰਤਰੀ ਦਾ ਡੱਟ ਕੇ ਸਾਥ ਦਿੱਤਾ ਹੈ , ਅੱਗੇ ਤੋਂ ਵੀ ਹਰ ਵਰਗ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਖੜਾ ਹੈ। ਇਸ ਮੋਕੇ ਅਨਾਜ ਮੰਡੀ ਅੰਗਮਪੁਰ ਵਿੱਚ ਸ੍ਰੀ ਸੁਰਿੰਦਰਪਾਲ ਸਕੱਤਰ ਮਾਰਕਿਟ ਕਮੇਟੀ ਸ੍ਰੀ ਅਨੰਦਪੁਰ ਸਾਹਿਬ, ਸ੍ਰੀ ਗੁਰਦੀਪ ਸਿੰਘ ਮੰਡੀ ਸੁਪਰਵਾਈਜ਼ਰ ਇੰਚਾਰਜ ਅਨਾਜ ਮੰਡੀ ਅਗੰਮਪੁਰ ਵਿੱਚ ਹਾਜ਼ਰ ਸਨ।