ਪਿੰਡ ਲੱਧੂਵਾਲਾ ਵਿਖੇ ਵਿਧਾਇਕ ਰਮਿੰਦਰ ਆਵਲਾ ਅਤੇ ਕਾਂਗਰਸ ਆਗੂ ਰੰਜਮ ਕਾਮਰਾ ਨੂੰ ਯਾਦਗਾਰੀ ਚਿੰਨ ਭੇਟ ਕਰਦੇ ਹੋਏ ਪਿੰਡ ਅਤੇ ਖੇਤਰ ਦੇ ਕਾਂਗਰਸੀ ਆਗੂ ।
ਜਗਦੀਸ਼ ਥਿੰਦ
ਜਲਾਲਾਬਾਦ 24 ਅਕਤੂਬਰ ,
ਵਿਧਾਨ ਸਭਾ ਹਲਕਾ ਜਲਾਲਾਬਾਦ ਅੰਦਰ ਅੱਜ ਕਾਂਗਰਸ ਵਿਧਾਇਕ ਰਮਿੰਦਰ ਸਿੰਘ ਆਵਲਾ ਦਾ ਸਿਆਸੀ ਪਲੜਾ ਉਸ ਵਕਤ ਹੋਰ ਭਾਰਾ ਹੋ ਗਿਆ ਜਦੋਂ ਪਿੰਡ ਲੱਧੂਵਾਲਾ ਅੰਦਰ 122 ਪਰਿਵਾਰਾਂ ਨੇ ਅਕਾਲੀ ਦਲ ਛੱਡ ਕੇ ਕਾਂਗਰਸ ਵਿਚ ਸ਼ਾਮਲ ਹੋਣ ਦਾ ਫ਼ੈਸਲਾ ਲਿਆ ।
ਪਿੰਡ ਲੱਧੂਵਾਲਾ ਦੇ ਸਮਾਗਮ ਦਾ ਦ੍ਰਿਸ਼
ਪਿੰਡ ਲੱਧੂਵਾਲਾ ਦੇ ਸੁਖਦੇਵ ਸਿੰਘ , ਜਗਜੀਤ ਸਿੰਘ , ਜਸਵਿੰਦਰ ਸਿੰਘ ਦੇ ਨਾਲ ਹੋਰ ਪਰਿਵਾਰਾਂ ਅਕਾਲੀ ਦਲ ਨੂੰ ਅਲਵਿਦਾ ਕਹਿ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ । ਇਸ ਤਰ੍ਹਾਂ ਹੀ ਪਿੰਡ ਸੁੱਕੜ ਚੱਕ ਦੇ ਲੰਬਾ ਸਮਾਂ ਸਰਪੰਚ ਰਹੇ ਜੋਸਨ ਪਰਵਾਰ ਨੇ ਵੀ ਕਾਂਗਰਸ ਵਿੱਚ ਸ਼ਮੂਲੀਅਤ ਕਰ ਲਈ ।
ਸੁੱਕੜ ਚੱਕ ਦੇ ਜੋਸਨ ਵੀਰਵਾਰ ਨੂੰ ਕਾਂਗਰਸ ਵਿਚ ਸ਼ਾਮਲ ਕਰਨ ਮੌਕੇ ਵਿਧਾਇਕ ਰਮਿੰਦਰ ਆਵਲਾ ਰੰਜਮ ਕਾਮਰਾ ਸੁਖਵਿੰਦਰ ਕਾਕਾ ਅਤੇ ਹੋਰ ਆਗੂ । ਤਸਵੀਰਾਂ : ਜਗਦੀਸ਼ ਥਿੰਦ
________________________________________
ਇਸ ਮੌਕੇ ਰਮਿੰਦਰ ਸਿੰਘ ਆਵਲਾ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਨੂੰ ਦੇਖਦੇ ਹੋਏ ਪੂਰੇ ਪੰਜਾਬ ਵਿੱਚ ਵੱਡੇ ਪੱਧਰ ਤੇ ਲੋਕ ਕਾਂਗਰਸ ਪਾਰਟੀ ਨਾਲ ਜੁੜ ਰਹੇ ਹਨ ।
ਉਨ੍ਹਾਂ ਕਿਹਾ ਕਿ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੇ ਖੇਤੀ ਸਬੰਧੀ ਕਾਨੂੰਨ ਨਾਲ ਕਿਸਾਨ , ਮਜ਼ਦੂਰ ਅਤੇ ਵਪਾਰੀ ਵਰਗ ਦਾ ਭਵਿੱਖ ਡਾਵਾਂਡੋਲ ਹੋ ਗਿਆ ਹੈ ।
ਉਨ੍ਹਾਂ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਨੇ ਪੰਜਾਬ ਵਿਧਾਨ ਸਭਾ ਵਿੱਚ ਇਨ੍ਹਾਂ ਨਵੇਂ ਕਾਨੂੰਨ ਨੂੰ ਰੱਦ ਕਰ ਸਬੰਧੀ ਮਤਾ ਪਾਸ ਕਰ ਕੇ ਵੱਡਾ ਕਦਮ ਪੁੱਟਿਆ ਹੈ ।
ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਵਾਹ ਨਹੀਂ ਕੀਤੀ ਕਿ ਚਾਹੇ ਉਨ੍ਹਾਂ ਦੀ ਸਰਕਾਰ ਨੂੰ ਕੋਈ ਖ਼ਤਰਾ ਪੈਦਾ ਹੋਣ ਦੀ ਸੰਭਾਵਨਾ ਹੋਵੇ ।
ਮੁੱਖ ਮੰਤਰੀ ਪੰਜਾਬ ਨੇ ਕਿਸਾਨਾਂ ਦੇ ਹਿਤਾਂ ਦੀ ਰਾਖੀ ਕਰਦਿਆਂ ਇਸ ਸਬੰਧੀ ਮਤੇ ਪਾਸ ਕੀਤੇ ਹਨ ।
ਇਸ ਮੌਕੇ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਰੰਜਮ ਕਾਮਰਾ ਨੇ ਵੀ ਸੰਬੋਧਨ ਕੀਤਾ । ਮੈਂ ਦਾਅਵਾ ਕੀਤਾ ਕਿ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਵੀ ਕਾਂਗਰਸ ਪਾਰਟੀ ਪੰਜਾਬ ਅੰਦਰ ਆਪਣੀ ਸਰਕਾਰ ਬਣਾਊਗੀ ।
ਵਾਈਸ ਚੇਅਰਮੈਨ ਬੀ ਸੀ ਕਮਿਸ਼ਨ ਪੰਜਾਬ ਸੁਖਵਿੰਦਰ ਸਿੰਘ ਕਾਕਾ ਕੰਬੋਜ ਅਤੇ ਚੇਅਰਮੈਨ ਮਾਰਕੀਟ ਕਮੇਟੀ ਜਲਾਲਾਬਾਦ ਰਾਜ ਬਖਸ਼ ਕੰਬੋਜ ਨੇ ਸਟੇਜ ਸੰਚਾਲਨ ਕੀਤਾ ।
ਉਨ੍ਹਾਂ ਨਾਲ ਮੈਂਬਰ ਪੰਚਾਇਤ ਜਸਵਿੰਦਰ ਕੌਰ , ਸੁਖਦੇਵ ਸਿੰਘ , ਗੁਰਦੇਵ ਕੌਰ , ਲਾਲਜੀਤ ਸਿੰਘ , ਲਾਲ ਸਿੰਘ , ਤੀਰਥ ਸਿੰਘ ਬਖਸ਼ੀਸ਼ ਸਿੰਘ , ਕਪਤਾਨ ਛਾਬੜਾ , ਹਰ ਕਮਲ , ਚੇਅਰਮੈਨ ਸੁਭਾਸ਼ ਚੇਅਰਮੈਨ , ਪ੍ਰਿੰਸ ਵੈਰੋਕੇ
, ਸੁਖਦਿਆਲ ਸਿੰਘ ਸੰਧੂ , ਬਲਕਾਰ ਚੰਦ ਜੋਸਨ , ਰਾਜਾ ਬਰਾੜ , ਸਰਪੰਚ ਸ਼ਮਿੰਦਰ ਸਿੰਘ ਬਾਣ , ਸਰਬੰਸ ,
ਹੁਕਮ ਚੰਦ ਜੋਸ਼ਨ ਗੁਰਵਿੰਦਰਪਾਲ ਹੈਪੀ ਸੰਧੂ
ਪਿੰਡ ਸੁੱਕੜ ਚੱਕ ਦੇ ਜੋਸਨ ਪਰਿਵਾਰ ਦੀ ਹੋਈ ਘਰ ਵਾਪਸੀ
ਇਲਾਕੇ ਭਰ ਵਿੱਚ ਚੰਗਾ ਸਿਆਸੀ ਰਸੂਖ ਰੱਖਦੇ ਜੋਸਨ ਪਰਵਾਰ ਨੇ ਵੀ ਕਾਂਗਰਸ ਵਿੱਚ ਸ਼ਮੂਲੀਅਤ ਕਰਨ ਦਾ ਫੈਸਲਾ ਲਿਆ ।
ਬੇਰ ਬਾਬਾ ਭੁੰਮਣ ਸ਼ਾਹ ਪਿੰਡ ਸੁਕੜ ਚੱਕ ਵਿੱਚ ਹੋਏ ਪ੍ਰੋਗਰਾਮ ਦੌਰਾਨ ਵਿਧਾਇਕ ਰਮਿੰਦਰ ਸਿੰਘ ਆਵਲਾ ਨੇ ਕਿਹਾ ਕਿ ਕਾਂਗਰਸ ਪਾਰਟੀ ਨਾਲ ਚੱਲਣ ਵਾਲੇ ਆਗੂਆਂ ਦਾ ਬਣਦਾ ਮਾਣ ਸਤਿਕਾਰ ਕੀਤਾ ਜਾਵੇਗਾ ।
ਪਿੰਡ ਚੱਕ ਸੁੱਕੜ ਦੀ ਸਾਰੀ ਪੰਚਾਇਤ ਸਰਪੰਚ ਚਿਮਨ ਜੋਸਨ , ਸਾਬਕਾ ਸਰਪੰਚ ਸੁਸ਼ੀਲ ਜੋਸਨ, ਮੈਂਬਰ ਪੰਚਾਇਤ ਨਰੈਣ ਦਾਸ, ਜੀਤ ਕੁਮਾਰ, ਸੁਰਿੰਦਰ ਕੁਮਾਰ, ਸੰਦੀਪ ਕੁਮਾਰ, ਅਤੇ ਮੈਂਬਰ ਮਦਨ ਲਾਲ, ਦੇ ਨਾਲ ਹੋਰ ਸਾਰਾ ਪਿੰਡ ਅਕਾਲੀ ਦਲ ਨੂੰ ਅਲਵਿਦਾ ਕਹਿ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਏ ।
ਇਸ ਮੌਕੇ ਬਾਵਾ ਸਤੀ ਦਾਸ ਵੀ ਮੌਜ਼ੂਦ ਸਨ ।
ਇਸ ਸਮੇਂ ਧੀਰਜ ਨਰੂਲਾ ,ਧਰਮ ਸਿੰਘ ਸਿੱਧੂ , ਸਰਪੰਚ ਵੇਦ , ਸਰਪੰਚ ਦੇਸ ਰਾਜ , ਕੇਵਲ ਕ੍ਰਿਸ਼ਨ , ਸ਼ਿੰਦਰਪਾਲ , ਸਰਵਨ ਜੋਸਨ , ਬਗੀਚਾ ਜੋਸਨ , ਕੇਵਲ ਜੋਸਨ ਤੋਂ ਇਲਾਵਾ ਹੋਰ ਵੀ ਆਗੂ ਮੌਜੂਦ ਸਨ ।