ਨਵੀਂ ਦਿੱਲੀ, 24 ਅਕਤੂਬਰ 2020 - ਕੋਰੋਨਾ ਮਹਾਂਮਾਰੀ ਦੇ ਕਾਰਨ ਸੈਂਟਰਲਬੋਰਡ ਆਫ ਡਾਇਰੈਕਟ ਟੈਕਸ (ਸੀ.ਬੀ.ਡੀ.ਟੀ) ਨੇ ਇਨਕਮ ਟੈਕਸ ਭਰਨ ਕਰਨ ਵਾਲਿਆਂ ਨੂੰ ਰਾਹਤ ਦਿੰਦਿਆਂ ਆਖਰੀ ਤਰੀਕ ਵਧਾਉਣ ਦਾ ਫੈਸਲਾ ਕੀਤਾ ਹੈ।
ਵਿੱਤੀ ਸਾਲ 2019-20 ਲਈ ਇਨਕਮ ਟੈਕਸ ਰਿਟਰਨ ਭਰਨ ਦੀ ਅੰਤਮ ਤਾਰੀਕ ਵਧਾ ਕੇ 31 ਦਸੰਬਰ 2020 ਹੋ ਗਈ ਹੈ। ਵਿੱਤ ਮੰਤਰਾਲੇ ਨੇ ਸ਼ਨੀਵਾਰ ਨੂੰ ਇਸਦੀ ਘੋਸ਼ਣਾ ਕੀਤੀ।
ਸੀ.ਬੀ.ਡੀ.ਟੀ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ, ‘ਜਿਨ੍ਹਾਂ ਟੈਕਸਦਾਤਾਵਾਂ ਲਈ ਆਮਦਨ ਟੈਕਸ ਰਿਟਰਨ ਦਾਖਲ ਕਰਨ ਦੀ ਆਖਰੀ ਮਿਤੀ 31 ਜੁਲਾਈ 2020 ਸੀ, ਉਸ ਸਮੇਂ ਦੀ ਮਿਆਦ 31 ਦਸੰਬਰ 2020 ਤੱਕ ਵਧਾਈ ਗਈ ਹੈ। ਇਸੇ ਤਰ੍ਹਾਂ, ਟੈਕਸਦਾਤਾ ਜਿਨ੍ਹਾਂ ਦੇ ਖਾਤੇ ਆਡਿਟ ਹੋਣ ਦੀ ਜ਼ਰੂਰਤ ਹੈ ਅਤੇ ਜਿਸ ਦੀ ਅੰਤਮ ਤਾਰੀਕ ਪਹਿਲਾਂ 31 ਅਕਤੂਬਰ 2020 ਸੀ, ਉਹ ਹੁਣ 31 ਜਨਵਰੀ 2021 ਤੱਕ ਆਈ.ਟੀ.ਆਰ ਭਰ ਸਕਦੇ ਹਨ।