- ਪਤੀ ਅਤੇ ਬੇਟੇ ਦੇ ਵੀ ਲੱਗੀਆਂ ਸੱਟਾਂ
ਚੰਡੀਗੜ੍ਹ, 24 ਅਕਤੂਬਰ 2020 - ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਦੀ ਗੱਡੀ ਅੱਜ ਜੰਡਿਆਲਾ ਗੁਰੂ ਨਜ਼ਦੀਕ ਮੱਲਾਂਵਾਲਾ ਕੋਲ ਹਾਦਸਾ ਗ੍ਰਸਤ ਹੋ ਗਈ। ਇਹ ਹਾਦਸਾ ਗੱਡੀ ਅੱਗੇ ਇਕਦਮ ਗਾਂ ਦੇ ਆ ਜਾਣ ਕਾਰਨ ਵਾਪਰਿਆ।
ਮੁੱਢਲੀ ਜਾਣਕਾਰੀ ਅਨੁਸਾਰ ਇਸ ਹਾਦਸੇ ਵਿੱਚ ਸ੍ਰੀਮਤੀ ਮਨੀਸ਼ਾ ਗੁਲਾਟੀ, ਉਨ੍ਹਾਂ ਦੇ ਪਤੀ ਮੁਕੇਸ਼ ਗੁਲਾਟੀ ਅਤੇ ਬੇਟੇ ਨਕੁਲ ਗੁਲਾਟੀ ਨੂੰ ਸੱਟਾਂ ਲੱਗੀਆਂ ਹਨ ਅਤੇ ਉਨ੍ਹਾਂ ਦੀ ਗੱਡੀ ਪੂਰੀ ਤਰ੍ਹਾਂ ਡੈਮੈਜ ਹੋ ਗਈ ਹੈ।