ਲੁਧਿਆਣਾ, 25 ਅਕਤੂਬਰ 2020 - ਐਤਵਾਰ ਸਵੇਰੇ ਲੁਧਿਆਣਾ ਦੇ ਤਾਜਪੁਰ ਰੋਡ 'ਤੇ ਗੀਤਾ ਕਾਲੋਨੀ 'ਚ ਇਕ ਕੱਪੜੇ ਰੰਗਣ ਵਾਲੀ ਫੈਕਟਰੀ 'ਚ ਹੋਏ ਧਮਾਕੇ 'ਚ ਤਿੰਨ ਜਣੇ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਧਮਾਕਾ ਐਨਾ ਜ਼ਬਰਦਸਤ ਸੀ ਕਿ ਰੰਗ ਕਰਨ ਵਾਲੇ ਟੈਂਕ ਦੇ ਪਰਖੱਚੇ ਉੱਡ ਗਏ ਅਤੇ ਫੈਕਟਰੀ ਦੀ ਕੰਧ ਵੀ ਢਹਿ ਗਈ।
ਪੁਲਿਸ ਦੇ ਅਨੁਸਾਰ ਇਹ ਘਟਨਾ ਸਵੇਰੇ ਕਰੀਬ 4:45 ਵਜੇ ਵਾਪਰੀ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ। ਪੁਲਿਸ ਅਧਿਕਾਰੀ, ਰਾਹਤ ਅਤੇ ਬਚਾਅ ਟੀਮਾਂ ਘਟਨਾ ਵਾਲੀ ਥਾਂ 'ਤੇ ਬਚਾਅ ਕਾਰਜ ਕਰ ਰਹੀਆਂ ਹਨ।
ਇਕ ਸਥਾਨਕ ਨਿਵਾਸੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ' ਉਸ ਦੀ ਡੇਅਰੀ ਕੋਲ ਫੈਕਟਰੀਆਂ ਹਨ। ਇਹ ਘਟਨਾ ਸਵੇਰੇ 4:45 ਵਜੇ ਵਾਪਰੀ। ਇਸ ਘਟਨਾ 'ਚ ਉਸ ਦੀਆਂ 8 ਮੱਝਾਂ ਦੀ ਮੌਤ ਹੋ ਗਈ।