ਦੀਪਕ ਜੈਨ
ਜਗਰਾਓਂ, 25 ਅਕਤੂਬਰ 2020 - ਸ਼ਹਿਰ ਵਿਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦੁਸਹਿਰਾ ਉਤਸਵ ਪੂਰੀ ਧੂਮਧਾਮ ਨਾਲ ਮਨਾਇਆ ਗਿਆ ਅਤੇ ਲੋਕਾਂ ਦਾ ਇੱਕਠ ਪਹਿਲਾਂ ਵਰ੍ਹਿਆਂ ਵਾਂਗ ਹੀ ਵੇਖਣ ਨੂੰ ਮਿਲਿਆ। ਇਸ ਬਾਰ ਇਹ ਦੁਸਹਿਰਾ ਮੇਲਾ ਵੈਸ਼ਨੋ ਡ੍ਰਾਮਾਟਿਕ ਕਲੱਬ ਵਲੋਂ ਆਯੋਜਿਤ ਕੀਤਾ ਗਿਆ ਅਤੇ ਰਾਵਣ, ਕੁੰਭਕਰਨ ਅਤੇ ਮੇਘਨਾਦ ਦੇ ਪੁਤਲੇ ਨੂੰ ਅੱਗ ਲਗਾਈ ਗਈ।
ਇਸ ਮੌਕੇ ਡੱਲਾ ਰੋਡ 'ਤੇ ਸਥਿਤ ਗ੍ਰਾਉੰਡ ਵਿਖੇ ਪੁਤਲੇ ਗੱਡੇ ਗਏ ਅਤੇ ਪਹਿਲਾਂ ਸ਼੍ਰੀ ਰਾਮ ਅਤੇ ਰਾਵਣ ਯੁੱਧ ਹੋਇਆ ਅਤੇ ਸ਼੍ਰੀ ਰਾਮ ਵਲੋਂ ਰਾਵਣ ਨੂੰ ਮਾਰਿਆ ਗਿਆ। ਮੌਕੇ 'ਤੇ ਮੌਜੂਦ ਸਾਰੇ ਲੋਕਾਂ ਵਲੋਂ ਸ਼੍ਰੀ ਰਾਮ ਕੀ ਜੈ ਹੋ ਦੇ ਜੈਕਾਰੇ ਲਗਾਏ ਗਏ। ਇਸ ਮੌਕੇ ਐਸਐਸਪੀ ਚਰਨਜੀਤ ਸੋਹਲ, ਡੀਐਸਪੀ ਗੁਰਦੀਪ ਸਿੰਘ ਗੋਸ਼ਲ, ਐਸਪੀ ਰਤਨ ਸਿੰਘ, ਜਿਲਾ ਯੋਜਨਾ ਬੋਰਡ ਦੇ ਚੇਅਰਮੈਨ ਮਲਕੀਤ ਸਿੰਘ ,ਕਾਂਗ੍ਰੇਸੀ ਨੇਤਾ ਕੇ ਕੇ ਬਾਵਾ, ਅਮਨ ਬੌਬੀ, ਅਕਾਲੀ ਦਲ ਦੇ ਨੇਤਾ ਐਸ ਆਰ ਕਲੇਰ, ਕੰਵਲਜੀਤ ਮੱਲਾ, ਰਾਜਾ ਵਰਮਾ, ਆਦਿ ਮੌਜੂਦ ਰਹੇ।