ਦੀਪਕ ਜੈਨ
ਜਗਰਾਉਂ 26 ਅਕਤੂਬਰ 2020 - ਏ.ਐੱਸ.ਆਈ ਤੀਰਥ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕੇ ਮੈ ਆਪਣੇ ਪੁਲਿਸ ਕਰਮਚਾਰੀਆ ਸਮੇਤ ਸੱਕੀ ਪੁਰਸਾ ਦੇ ਸੰਬੰਧ ਵਿੱਚ ਪਿੰਡ ਕੰਨੀਆ ਹੁਸੈਨੀ ਵੱਲ ਨੂੰ ਜਾਂਦੀ ਪੱਕੀ ਸੜਕ ਤੇ ਪੈਂਦੇ ਡਰੇਨ ਪਿੰਡ ਬਹੱਦ ਗਿੱਦੜਵਿੰਡੀ ਮੋਜੂਦ ਸੀ ਤਾਂ ਵਕਤ ਕਰੀਬ ਸਾਮ 5:00 ਵਜੇ ਦਾ ਹੋਵੇਗਾ ਕਿ ਪਿੰਡ ਕੰਨੀਆ ਹੁਸੈਨੀ ਵੱਲੋ ਇੱਕ ਵਿਆਕਤੀ ਮੋਟਰਸਾਈਕਲ ਤੇ ਆਪਣੀ ਪਿੱਠ ਪਿੱਛੇ ਇੱਕ ਕਾਲੇ ਰੰਗ ਦਾ ਬੈਗ ਵਜਨਦਾਰ ਪਾਇਆ ਹੋਇਆ ਪਿੰਡ ਗਿੱਦੜਵਿੰਡੀ ਵੱਲ ਨੂੰ ਆ ਰਿਹਾ ਸੀ। ਜਿਸਨੂੰ ਸੱਕ ਦੇ ਆਧਾਰ ਤੇ ਰੋਕਣ ਦਾ ਇਛਾਰਾ ਕੀਤਾ ਗਿਆ। ਜੋ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਕੇ ਇੱਕ ਦਮ ਮੋਟਰਸਾਈਕਲ ਕਰਕੇ ਪਿਛਾਹ ਨੂੰ ਮੁੜਨ ਲੱਗਾ ਤਾਂ ਮੋਟਰਸਾਈਕਲ ਸਲਿੱਪ ਹੋਣ ਕਰਕੇ ਆਪਣੇ ਖੱਬੇ ਹੱਥ ਕੱਚੀ ਜਗਾ ਤੇ ਡਿੱਗ ਪਿਆ। ਜਿਸਨੂੰ ਕਾਬੂ ਕਰਕੇ ਪਿੱਠ ਤੇ ਲਮਕਾਇਆ ਬੈਗ ਚੈੱਕ ਕੀਤਾ ਤਾਂ ਉਸ ਵਿੱਚੋ ਨਜਾਇਜ ਸਰਾਬ ਦੀਆ 40 ਪਲਾਸਟਿਕ ਦੀਆ ਥੈਲੀਆ ਬ੍ਰਾਮਦ ਕੀਤੀਆਂ ਗਈਆ ਤੇ ਗੁਰਪ੍ਰੀਤ ਸਿੰਘ ਗੋਪੀ ਪੁੱਤਰ ਸੁਖਦੇਵ ਸਿੰਘ ਵਾਸੀ ਪਰਜੀਆ ਬਿਹਾਰੀਪੁਰ ਤੇ ਐਕਸਾਈਜ ਐਕਟ ਅਧੀਨ 61, 78(2)/2/14 ਦੇ ਅਧੀਨ ਮੁਕੱਦਮਾ ਦਰਜ ਕਰ ਲਿਆ ਗਿਆ।
ਏ ਐਸ ਆਈ ਕਰਮਜੀਤ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕੇ ਮੈ ਆਪਣੇ ਪੁਲਿਸ ਸਾਥੀ ਕਰਮਚਾਰੀਆ ਸਮੇਤ ਸੱਕੀ ਪੁਰਸਾ ਦੇ ਸੰਬੰਧ ਵਿੱਚ ਭੀੜਾ ਪੁਲ ਪਿੰਡ ਹਾਂਸ ਕਲਾਂ ਨਹਿਰ ਤੇ ਮਜੂਦ ਸੀ ਤਾਂ ਸਮਾ ਸਾਮ 7:00 ਵਜੇ ਦਾ ਹੋਵੇਗਾ ਤਾਂ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਗੁਜਿੰਦਰ ਸਿੰਘ ਲੱਡੂ ਅਤੇ ਗੁਰਬਚਨ ਸਿੰਘ ਗੋਰਾ ਭੁੱਕੀ ਚੂਰਾ ਵੇਚਣ ਦੇ ਆਦੀ ਹਨ। ਜੋ ਅੱਜ ਵੀ ਭੁੱਕੀ ਚੂਰਾ ਪੋਸਤ ਸੂਆ ਬਹੱਦ ਪਿੰਡ ਹਾਂਸ ਕਲਾ ਨੇੜੇ ਪਿੰਡ ਕੁਲਾਰ ਗੱਟੂ ਪਲਾਸਟਿਕ ਵਿੱਚ ਭੁੱਕੀ ਚੂਰਾ ਪੋਸਤ ਰੱਖ ਕੇ ਵੇਚ ਰਹੇ ਹਨ। ਜੇਕਰ ਹੁਣੇ ਹੀ ਉਸ ਜਗਾ ਰੇਡ ਕੀਤੀ ਜਾਵੇ ਤਾਂ ਦੋਨੋ ਵਿਆਕਤੀ ਰੰਗੇ ਹੱਥੀ ਕਾਬੂ ਆ ਸਕਦੇ ਹਨ। ਇਤਲਾਹ ਪੱਕੀ ਤੇ ਭਰੋਸੇਯੋਗ ਹੋਣ ਤੇ ਪੁਲਿਸ ਨੇ ਦੋਨਾ ਵਿਆਕਤੀਆ ਨੂੰ 15 ਕਿਲੋ ਭੁੱਕੀ ਸਮੇਤ ਕਾਬੂ ਕਰ ਐਨ.ਡੀ.ਪੀ.ਐੱਸ ਦੀ ਧਾਰਾ 15/61/85 ਮੁਕੱਦਮਾ ਦਰਜ ਕਰ ਲਿਆ ਗਿਆ।