ਹਰੀਸ਼ ਕਾਲੜਾ
ਕੀਰਤਪੁਰ ਸਾਹਿਬ 26 ਅਕਤੂਬਰ 2020 - ਕਿਸਾਨઠਗੁਰਨਾਮ ਸਿੰਘ ਪਿੰਡ ਮਹਿੰਦਲੀ ਬਲਾਕ ਸ੍ਰੀ ਅਨੰਦਪੁਰ ਸਾਹਿਬ ਝੋਨੇ ਦੀ ਪਰਾਲੀ ਦੀ ਸੁਚੱਜੀ ਸਾਂਭ ਸੰਭਾਲ ਲਈ ਹੋਰ ਕਿਸਾਨਾਂ ઠਨੂੰ ਜਾਗਰੂਕ ਕਰਦਾ ਹੈ। ਉਸ ਕੋਲ ਕੁੱਲ 23 ?ੈਕੜ ਵਾਹੀਯੋਗ ਜਮੀਨ ਹੈ।
ਉਸ ਵੱਲੋਂ ਝੋਨਾ, ਮੱਕੀ ਅਤੇ ਹੋਰ ਫਸਲਾਂ ਦੀ ਖੇਤੀ ਕੀਤੀ ਜਾਂਦੀ ਹੈ ।ਇਸ ਤੋਂ ਇਲਾਵਾ ਇਹ ਕਿਸਾਨ ਗੁਰਨਾਮ ਸਿੰਘ ਡੇਅਰੀ ਦਾ ਧੰਦਾ ਵੀ ਕਰ ਰਿਹਾ ਹੈ । ਇਹ ਕਿਸਾਨ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨਾਲ ਜੁੜਿਆ ਹੋਇਆ ਹੈ ਅਤੇ ਖੇਤੀਬਾੜੀ ਮਾਹਿਰਾਂ ਦੀ ਸਲਾਹ ਨਾਲ ਆਧੁਨਿਕ ਢੰਗ ਨਾਲ ਖੇਤੀ ਕਰ ਰਿਹਾ ਹੈ। ਉਹ ਕਿਸਾਨਾਂ ਦੇ ਸੁਝਾਅ ਲੈਂਦਾ ਅਤੇ ਕਿਸਾਨਾਂ ਨੂੰ ਸੁਝਾਅ ਦਿੰਦਾ ਰਹਿੰਦਾ ਹੈ। ਹੋਰ ਇਲਾਕੇ ਦੇ ਕਿਸਾਨ ਇਹ ਜਾਣਕਾਰੀ ਸਾਂਝੀ ਕਰਕੇ ਆਧੁਨਿਕ ਖੇਤੀ ਨੂੰ ਅਪਣਾ ਰਹੇ ਹਨ। ਇਹ ਕਿਸਾਨ ਸਮੇਂ ਦਾ ਹਾਣੀ ਬਣ ਕੇ ਆਧੁਨਿਕ ਖੇਤੀ ਕਰ ਰਿਹਾ ਹੈ। ਕਿਸਾਨ ਦੇ ਦੱਸਣ ਅਨੂਸਾਰ ਉਹ ਫਸਲਾਂ ਦੀ ਰਹਿੰਦ ਖੂੰਹਦ ਨੂੰ ਖੇਤਾਂ ਵਿੱਚ ਮਿਲਾ ਕੇ ਇਸਨੂੰ ਖਾਦ ਦੇ ਤੌਰ ਤੇ ਵਰਤ ਰਿਹਾ ਹੈ ਅਤੇ ਉਹ ਝੋਨੇ ਦੀ ਰਹਿੰਦ ਖੂੰਹਦ ਨੂੰ ਖੇਤਾਂ ਵਿੱਚ ਹੀ ਮਿਲਾ ਦਿੰਦਾ ਹੈ ਅਤੇ ਕਣਕ ਦੀ ਬਿਜਾਈ ਇਸੇ ਤਰ੍ਹਾਂ ਕਰਦਾ ਹੈ।
ਝੋਨੇ ਦੀ ਪਰਾਲੀ ਤੇ ਰਹਿੰਦ ਖੂੰਹਦ ਨੂੰ ਖੇਤਾਂ ਵਿੱਚ ਮਿਲਾਉਣ ਨਾਲ ਨਦੀਨਾਂ ਦੀ ਸਮੱਸਿਆ ਵੀ ਘੱਟ ਗਈ ਹੈ ਅਤੇ ਖਾਦ ਦੀ ਵਰਤੋ ਵੀ ਪਹਿਲਾਂ ਦੇ ਮੁਕਾਬਲੇ ਘੱਟ ਹੁੰਦੀ ਹੈ। ਜਿਸ ਨਾਲ ਉਸਦਾ ਖਰਚਾ ਘਟਿਆ ਹੈ ਅਤੇ ਮੁਨਾਫਾ ਵਧਿਆ ਹੈ।
ਮੁੱਖ ਖੇਤੀਬਾੜੀ ਅਫਸਰ ਡਾਕਟਰ ਅਵਤਾਰ ਸਿੰਘ ਨੇ ਦੱਸਿਆ ਕਿ ਅਜਿਹੇ ਕਿਸਾਨ ਜੋ ਮਾਹਿਰਾਂ ਦੀ ਰਾਏ ਨਾਲ ਖੇਤੀਬਾੜੀ ਕਰਦੇ ਹਨ ਉਹ ਕਿਸਾਨਾਂ ਲਈ ਪ੍ਰਰੇਣਾ ਸਰੋਤ ਬਣ ਰਹੇ ਹਨ।