12 ਪੀ ਸੀ ਐਸ ਅਫਸਰਾਂ ਦੀ ਆਈ ਏ ਐਸ ਵੱਜੋਂ ਤਰੱਕੀ ਦਾ ਰਾਹ ਸਾਫ , ਸਲੈਕਸ਼ਨ ਨੂੰ ਚੁਣੌਤੀ ਦਿੰਦੀ ਪਟੀਸ਼ਨ ਹਾਈ ਕੋਰਟ ਨੇ ਕੀਤੀ ਖਾਰਜ
ਚੰਡੀਗੜ੍ਹ, 28 ਅਕਤੂਬਰ, 2020 : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 12 ਪੀ ਸੀ ਐਸ ਅਫਸਰਾਂ ਦੀ ਆਈ ਏ ਐਸ ਵਜੋਂ ਤਰੱਕੀ ਦੇ ਮਾਮਲੇ ’ਤੇ ਕੁਝ ਅਫਸਰਾਂ ਵੱਲੋਂ ਪਾਈ ਪਟੀਸ਼ਨ ਖਾਰਜ ਕਰ ਦਿੱਤੀ ਹੈ।
ਕੁਝ ਅਫਸਰਾਂ ਨੇ ਹਾਈ ਕੋਰਟ ਵਿਚ ਪਟੀਸ਼ਨ ਪਾ ਕੇ ਇਹਨਾਂ 12 ਪੀ ਸੀ ਐਸ ਅਫਸਰਾਂ ਦੀ ਆਈ ਏ ਐਸ ਵੱਜੋਂ ਤਰੱਕੀ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਸੀ। ਇਹਨਾਂ ਨੇ ਦਲੀਲ ਦਿੱਤੀਸੀ ਕਿ ਜਿਹੜੇ ਅਫਸਰਾਂ ਦੇ ਨਾਂ ਤਰੱਕੀਵਾਸਤੇ ਮਨਜ਼ੂਰੀ ਕੀਤੇ ਗਏ ਹਨ, ਉਹਨਾਂ ਦਾ ਤਰੱਕੀ ਲਈ ਹੱਕ ਨਹੀਂ ਬਣਦਾ ਕਿਉਂਕਿ ਇਹ ਨਿਯਮਾਂ ਮੁਤਾਬਕ ਤਰੱਕੀ ਲਈ ਸ਼ਰਤਾਂ ਪੂਰੀਆਂ ਨਹੀਂ ਕਰਦੇ। ਪਰ ਹਾਈ ਕੋਰਟ ਦੇ ਜੱਜ ਜਸਟਿਸ ਰਾਜ ਮੋਹਨ ਸਿੰਘ ਨੇ ਸਾਰੀਆਂ ਧਿਰਾਂ ਦੀਆਂ ਦਲੀਲਾਂ ਸੁਣਨ ਉਪਰੰਤ ਪਟੀਸ਼ਨ ਖਾਰਜ ਕਰ ਦਿੱਤੀ।
ਇਸ ਤਰੀਕੇ ਹੁਣ ਇਹਨਾਂ 12 ਪੀ ਸੀ ਐਸ ਅਫਸਰਾਂ ਦੇ ਆਈ ਏ ਐਸ ਬਣਨ ਦਾ ਰਾਹ ਪੱਧਰਾ ਹੋ ਗਿਆ ਹੈ। 12 ਵਿਚੋਂ ਦੋ ਪੋਸਟਾਂ 208 ਦੀਆਂ ਹਨ ਜਦਕਿ 10 ਪੋਸਟਾਂ 2019 ਦੀਆਂ ਹਨ।
ਜਜਮੈਂਟ ਪੜ੍ਹਨ ਲਈ ਕਲਿੱਕ ਕਰੋ :
https://drive.google.com/file/d/1q0GA_-ZdH4vHvbhfc4XPlEX0MoQ6obgt/view?usp=sharing