ਸੰਗਰੂਰ, 28 ਅਕਤੂਬਰ 2020 - ਐਸੋਸੀਏਸ਼ਨ ਦੇ ਮੈਂਬਰਾਂ ਵੱਲੋਂ ਜ਼ਿਲ੍ਹਾ ਟੈਕਸ ਬਾਰ ਐਸੋਸੀਏਸ਼ਨ ਸੰਗਰੂਰ ਦੀ ਸਾਲਾਨਾ ਆਮ ਮੀਟਿੰਗ ਦੌਰਾਨ ਸਰਬਸੰਮਤੀ ਨਾਲ ਨਵੀਂ ਕਾਰਜਕਾਰਨੀ ਦੀ ਚੋਣ ਕੀਤੀ ਗਈ। ਜਾਣਕਾਰੀ ਦਿੰਦੇ ਹੋਏ ਟੈਕਸ ਬਾਰ ਐਸੋਸੀਏਸ਼ਨ ਸੰਗਰੂਰ ਦੇ ਰਿਟਰਨਿੰਗ ਅਫਸਰ ਮਨੋਜ ਕੁਮਾਰ ਸਕਸੈਨਾ ਨੇ ਦੱਸਿਆ ਕਿ ਨਵੀਂ ਚੁਣੀ ਗਈ ਕਾਰਜਕਾਰਨੀ ਵਿੱਚ ਅਸ਼ੋਕ ਕੁਮਾਰ ਬਾਂਸਲ ਪ੍ਰਧਾਨ, ਯੋਗੇਸ਼ ਕੁਮਾਰ ਅਗਰਵਾਲ ਨੂੰ ਉਪ ਪ੍ਰਧਾਨ, ਚਿਰਾਗ ਅਗਰਵਾਲ ਨੂੰ ਜਨਰਲ ਸਕੱਤਰ, ਨਵੀਨ ਗੁਪਤਾ ਨੂੰ ਖਜ਼ਾਨਚੀ ਅਤੇ ਰਜਨੀਸ਼ ਉਤਨੇਜਾ ਨੂੰ ਸੰਯੁਕਤ ਸਕੱਤਰ ਚੁਣਿਆ ਗਿਆ।