ਅਸ਼ੋਕ ਵਰਮਾ
ਬਠਿੰਡਾ, 28 ਅਕਤੂਬਰ 2020: ਦੇਰ ਸ਼ਾਮ ਬਠਿੰਡਾ ਮਾਨਸਾ ਸੜਕ ਤੇ ਪਿੰਡ ਕੋਟਫੱਤਦਾ ਅਤੇ ਕੋਟਸ਼ਮੀਰ ਵਿਚਕਾਰ ਇੱਕ ਕਾਰ ਅਤੇ ਟਰਾਲੇ ਵਿਚਕਾਰ ਹੋਈ ਟੱਕਰ ਕਾਰਨ ਪੰਜ ਜਣਿਆਂ ਦੀ ਮੌਤ ਹੋ ਗਈ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ ਅਤੇ ਲਾਸ਼ਾਂ ਇਧਰ ਉੱਧਰ ਖਿੱਲਰ ਗਈਆਂ। ਜਾਣਕਾਰੀ ਅਨੁਸਾਰ ਇਹ ਹਾਦਸਾ ਪਰਾਲੀ ਦੇ ਧੂੰਏ ਕਾਰਨ ਵਾਪਰਿਆ।
ਮ੍ਰਿਤਕਾਂ ’ਚ ਹਰਜਿੰਦਰ ਸਿੰਘ ਉਸ ਦੀ ਪਤਨੀ ਮਨਦੀਪ ਕੌਰ, ਬੇਟਾ ਨਵਤੇਜ ਸਿੰਘ, ਬੇਟੀ ਸ਼ਰਨਦੀਪ ਕੌਰ, (ਸਾਰੇ ਵਾਸੀ ਪਿੰਡ ਮਾਖਾ ਜ਼ਿਲ੍ਹਾ ਮਾਨਸਾ) ਦੇ ਰਹਿਣ ਵਾਲੇ ਸਨ। ਇਨ੍ਹਾਂ ਤੋਂ ਇਲਾਵਾ ਹਰਜਿੰਦਰ ਸਿੰਘ ਦਾ ਸਾਢੂ ਸੁਰਜੀਤ ਸਿੰਘ ਦੀ ਵੀ ਇਸ ਹਾਦਸੇ ਵਿਚ ਮੌਤ ਹੋ ਗਈ। ਸੁਰਜੀਤ ਸਿੰਘ ਪਿੰਡ ਧਨ ਸਿੰਘ ਖਾਨਾ ਦਾ ਰਹਿਣ ਵਾਲਾ ਸੀ। ਇਹ ਸਾਰੇ ਧਨ ਸਿੰਘ ਖਾਨਾ ਜਾ ਰਹੇ ਸਨ।