ਫੜੀਆਂ ਗਈਆਂ ਨਸ਼ੀਲੀਆਂ ਗੋਲੀਆਂ ਸੰਬੰਧੀ ਜਾਣਕਾਰੀ ਦਿੰਦੇ ਹੋਏ ਡੀ ,ਐਸ ,ਪੀ ਸੁਖਮਿੰਦਰ ਚੋਹਾਨ ਅਤੇ ਹੋਰ
ਫਤਹਿਗੜ੍ਹ ਸਾਹਿਬ 28 ਅਕਤੂਬਰ : ਸ੍ਰੀਮਤੀ ਅਮਨੀਤ ਕੌਂਡਲ ਆਈ.ਪੀ.ਐਸ., ਐਸ.ਐਸ.ਪੀ. ਫਤਹਿਗੜ੍ਹ ਸਾਹਿਬ ਦੀ ਰਹਿਨਮਈ ਹੇਠ ਅਤੇ ਸ੍ਰੀ ਜਗਜੀਤ ਸਿੰਘ ਜੱਲਾ ਪੀ.ਪੀ.ਐਸ., ਐਸ.ਪੀ. (ਇੰਨ:) ਫਤਹਿਗੜ੍ਹ ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਨਸ਼ਿਆ ਨੂੰ ਠੰਲ੍ਹ ਪਾਉਣ ਲਈ ਵਿੱਢੀ ਮੁਹਿੰਮ ਤਹਿਤ, ਸ੍ਰੀ ਸੁਖਮਿੰਦਰ ਸਿੰਘ ਚੌਹਾਨ ਉਪ ਕਪਤਾਨ ਪੁਲਿਸ ਬਸੀ ਪਠਾਣਾ ਵੱਲੋਂ ਪ੍ਰੈਸ ਕਾਨਫਰੰਸ਼ ਦੌਰਾਨ ਦੱਸਿਆ ਗਿਆ ਕਿ ਮਿਤੀ 27.10.2020 ਨੂੰ ਸ:ਥ: ਗੁਰਬਚਨ ਸਿੰਘ ਸੀ.ਆਈ.ਏ ਸਟਾਫ਼ ਸਰਹਿੰਦ ਸਮੇਤ ਸਾਥੀ ਕਰਮਚਾਰੀਆਂ ਬਾ ਸਿਲਸਿਲਾ ਗਸਤ ਸ਼ੱਕੀ ਪੁਰਸ਼ਾ ਦੇ ਸਬੰਧ ਵਿੱਚ ਨੇੜੇ ਆਈ.ਟੀ.ਆਈ ਚੌਕ ਬੱਸੀ ਪਠਾਣਾਂ ਵਿਖੇ ਮੌਜੂਦ ਸਨ ਤਾਂ ਸ:ਥ: ਗੁਰਬਚਨ ਸਿੰਘ ਨੂੰ ਮੁੱਖਬਰ ਖਾਸ ਨੇ ਇਤਲਾਹ ਦਿੱਤੀ ਕਿ ਸ਼ਾਮ ਚਰਨ ਉਰਫ ਸ਼ਾਮਾ ਪੁੱਤਰ ਖਰੇਤੀ ਰਾਮ ਅਤੇ ਜ਼ਸਪਾਲ ਸਿੰਘ ਉਰਫ ਕਾਲੂ ਪੁੱਤਰ ਦੇਸ ਰਾਜ ਵਾਸੀਆਨ ਤਲਾਣੀਆਂ ਜਿਲ੍ਹਾ ਫਗਸ, ਜੋ ਆਪਣੇ ਮੋਟਰਸਾਈਕਲ ਨੰਬਰੀ ਪੀ.ਬੀ 23 ਬੀ 7642 ਮਾਰਕਾ ਪਲਟੀਨਾ ਰੰਗ ਨੀਲਾ ਕਾਲਾ ਪਰ ਸਵਾਰ ਹੋ ਕੇ ਮੋਰਿੰਡਾ ਸਾਇਡ ਤੋਂ ਨਸ਼ੀਲੀਆਂ ਗੋਲੀਆਂ ਲੈ ਕੇ ਫਤਹਿਗੜ੍ਹ ਸਾਹਿਬ ਨੂੰ ਆ ਰਹੇ ਹਨ. ਜਿਸਤੇ ਸ:ਥ: ਗੁਰਬਚਨ ਸਿੰਘ ਵੱਲੋਂ ਰੁੱਕਾ ਥਾਣਾ ਬੱਸੀ ਪਠਾਣਾਂ ਵਿਖੇ ਭੇਜਕੇ ਮੁਕੱਦਮਾ ਨੰਬਰ 161 ਮਿਤੀ 27^10^2020 ਅ$ਧ 22$61$85 ਐਨ.ਡੀ.ਪੀ.ਐਸ ਐਕਟ ਥਾਣਾ ਬੱਸੀ ਪਠਾਣਾਂ ਵਿਖੇ ਦਰਜ ਰਜਿਸਟਰ ਕਰਵਾਇਆ ਅਤੇ ਹੋਰ ਤਫਤੀਸ਼ੀ ਅਫਸਰ ਭੇਜਣ ਲਈ ਕਿਹਾ. ਜਿਸਤੇ ਥਾਣੇਦਾਰ ਬਲਜਿੰਦਰ ਸਿੰਘ ਚੌਕੀ ਇੰਚਾਰਜ ਸਿਟੀ ਬੱਸੀ ਪਠਾਣਾਂ ਵੱਲੋਂ ਸਮੇਤ ਸਾਥੀ ਕਰਮਚਾਰੀਆਂ ਦੇ ਮੋਰਿੰਡਾ ਰੋਡ ਟੀ.ਪੁਆਇੰਟ ਬੱਸੀ ਪਠਾਣਾਂ ਪੁੱਜਕੇ ਨਾਕਾਬੰਦੀ ਕਰਕੇ ਉਕੱਤਾਨ ਦੋਸ਼ੀਆਨ ਨੂੰ ਕਾਬੂ ਕਰਕੇ ਸ੍ਰੀ ਸੁਖਮਿੰਦਰ ਸਿੰਘ ਚੌਹਾਨ ਉਪ ਕਪਤਾਨ ਪੁਲਿਸ ਬੱਸੀ ਪਠਾਣਾਂ ਦੀ ਹਾਜ਼ਰੀ ਵਿੱਚ ਦੋਸ਼ੀ ਸ਼ਾਮ ਚਰਨ ਉਰਫ਼ ਸ਼ਾਮਾ ਪਾਸੋਂ 7000 ਹਜ਼ਾਰ ਮੈਕਰੋਲਿਟ ਨਸ਼ੀਲੀਆਂ ਗੋਲੀਆਂ ਅਤੇ ਦੋਸ਼ੀ ਜਸਪਾਲ ਸਿੰਘ ਉਰਫ ਕਾਲੂ ਪਾਸੋਂ 2400 ਲੋਮੋਟਿਲ ਨਸ਼ੀਲੀਆਂ ਗੋਲੀਆਂ, 675 ਅਲਪਰਾ ਜੋਲਮ ਨਸ਼ੀਲੀਆਂ ਗੋਲੀਆਂ ਅਤੇ 300 ਟਰਾਮਾ ਡੋਲ ਨਸ਼ੀਲੀਆਂ ਗੋਲੀਆਂ ਬ੍ਰਾਮਦ ਕਰਕੇ ਦੋਸ਼ੀਆਨ ਉਕੱਤਾਨ ਨੂੰ ਮੁਕੱਦਮਾ ਉਕੱਤ ਵਿੱਚ ਗਿ੍ਰਫਤਾਰ ਕੀਤਾ ਗਿਆ. ਆਖਿਰ ਵਿੱਚ ਸ੍ਰੀ ਸੁਖਮਿੰਦਰ ਸਿੰਘ ਚੌਹਾਨ ਉਪ ਕਪਤਾਨ ਪੁਲਿਸ ਸਰਕਲ ਬੱਸੀ ਪਠਾਣਾਂ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਦੋਸ਼ੀਆਨ ਦਾ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ, ਜਿਸਤੋਂ ਹੋਰ ਵੀ ਅਹਿਮ ਖਿਲਾਸੇ ਹੋਣ ਦੀ ਸੰਭਾਵਨਾ ਹੈ. ਇਸਤੋਂ ਇਲਾਵਾ ਅੱਗੇ ਤੋਂ ਵੀ ਨਸ਼ਾ ਵੇਚਣ ਵਾਲਿਆਂ ਸਬੰਧੀ ਕੋਈ ਸੂਚਨਾਂ ਮਿਲਦੀ ਹੈ ਤਾਂ ਉਨ੍ਹਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਸੂਚਨਾ ਦੇਣ ਵਾਲਾ ਦਾ ਨਾਮ ਗੁਪਤ ਰੱਖਿਆ ਜਾਵੇਗਾ.