ਮਨਿੰਦਰਜੀਤ ਸਿੱਧੂ
ਜੈਤੋ, 29 ਅਕਤੂਬਰ 2020 - ਪਰਾਲੀ ਨਾਲ ਭਰਿਆ ਟਰੈਕਟਰ ਮੋਟਰ ਸਾਈਕਲ ‘ਤੇ ਚੜ੍ਹਿਆ ਇੱਕ ਦੀ ਮੌਤ, ਇੱਕ ਗੰਭੀਰ ਜ਼ਖਮੀ ਗੁੱਸੇ ਵਿੱਚ ਆਏ ਲੋਕਾਂ ਨੇ ਫੈਕਟਰੀ ਦੇ ਗੇਟ ਅੱਗੇ ਦਿੱਤਾ ਧਰਨਾ ਡਾਢਿਆਂ ਦਾ ਸੱਤੀ ਵੀਹੀਂ ਸੌ ਵਾਲੀ ਕਹਾਵਤ ਜੈਤੋ ਦੇ ਨੇੜਲੇ ਪਿੰਡ ਸੇਢਾ ਸਿੰਘ ਵਾਲਾ ਵਿਖੇ ਜੈਤੋ-ਬਰਨਾਲਾ ਰੋਡ ਉੱਪਰ ਲੱਗੀ ਪਰਾਲੀ ਵਾਲੀ ਫੈਕਟਰੀ ਤੇ ਬਿਲਕੁਲ ਢੁੱਕਦੀ ਹੈ। ਇਹ ਫੈਕਟਰੀ ਪਰਾਲੀ ਤੋਂ ਬਿਜਲੀ ਬਣਾਉਂਦੀ ਹੈ। ਜਿਕਰਯੋਗ ਹੈ ਕਿ ਇਹ ਫੈਕਟਰੀ ਮੌਜ਼ੂਦਾ ਕਾਂਗਰਸ ਸਰਕਾਰ ਦੇ ਇੱਕ ਕਰੋੜਪਤੀ ਵਿਧਾਇਕ ਦੀ ਹੈ।
ਜਿੱਥੇ ਇੱਕ ਪਾਸੇ ਤਾਂ ਸਰਕਾਰ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਿਆ ਜਾਂਦਾ ਹੈ ਤਾਂ ਜੋ ਪ੍ਰਦੂਸ਼ਣ ਨਾ ਪੈਦਾ ਹੋਵੇ, ਦੂਜੇ ਪਾਸੇ ਇਸ ਫੈਕਟਰੀ ਵਿੱਚ ਪਰਾਲੀ ਨੂੰ ਸਾੜ ਕੇ ਬਿਜਲੀ ਬਣਾਈ ਜਾਂਦੀ ਹੈ ਤੇ ਸਾਰਾ ਦਿਨ ਫੈਕਟਰੀ ਦੀਆਂ ਚਿਮਨੀਆਂ ਵਿੱਚੋਂ ਧੂੰਆਂ ਨਿਕਲਦਾ ਰਹਿੰਦਾ ਹੈ। ਇਸ ਫੈਕਟਰੀ ਦੇ ਧੂੰਏਂ ਦੀ ਕਾਲਖ ਨੇ ਆਸ-ਪਾਸ ਦੇ ਪਿੰਡਾਂਦੇ ਲੋਕਾਂ ਦਾ ਜਿਉਣਾ ਦੁੱਭਰ ਕਰ ਰੱਖਿਆ ਹੈ। ਉਸ ਉੱਪਰ ਸਰਕਾਰ ਵੱਲੋਂ ਕੋਈ ਸਖਤੀ ਨਹੀਂ ਦਿਖਾਈ ਜਾਂਦੀ। ਝੋਨੇ ਦਾ ਸੀਜਨ ਕਰਕੇ ਫੈਕਟਰੀ ਵਿੱਚ ਹਰ ਰੋਜ ਸੈਕੜੇਂ ਓਵਰ-ਲੋਡਡ ਟਰਾਲੀਆਂ ਪਰਾਲੀ ਦੀਆਂ ਗੱਠਾਂ ਨਾਲ ਲੱਦੀਆਂ ਆਉਂਦੀਆਂ ਹਨ। ਟਰਾਲੀਆਂ ਸੜਕ ਤੇ ਲੱਗਣ ਕਾਰਨ ਉੱਥੋਂ ਦੀ ਲੰਘਣ ਵਾਲੇ ਲੋਕਾਂ ਨੂੰ ਬਹੁਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਉਸ ਤੋਂ ਵੀ ਵੱਧ ਗੰਭੀਰ ਸਮੱਸਿਆ ਇਹ ਹੈ ਕਿ ਉਕਤ ਫੈਕਟਰੀ ਵੱਲੋਂ ਪਰਾਲੀ ਲੈਕੇ ਆ ਰਹੀਆਂ ਟਰਾਲੀਆਂ ਦੀ ਪਾਰਕਿੰਗ ਦਾ ਕੋਈ ਪ੍ਰਬੰਧ ਨਹੀਂ ਕੀਤਾ ਹੋਇਆ। ਬੀਤੀ ਰਾਤ ਇੱਕ ਮੋਟਰਸਾਈਕਲ ਉੱਪਰ ਸਵਾਰ ਦੋ ਵਿਅਕਤੀ ਜਦ ਪਿੰਡ ਸੇਢਾ ਸਿੰਘ ਵਾਲਾ ਕੋਲ ਪਹੁੰਚੇ ਤਾਂ ਪਰਾਲੀ ਨਾਲ ਲੱਦਿਆ ਬੇਕਾਬੂ ਹੋਇਆ ਇੱਕ ਟਰੈਕਟਰ ਅੱਗੋਂ ਚੱਕਿਆ ਗਿਆ ਅਤੇ ਮੋਟਰਸਾਈਕਲ ਉੱਪਰ ਆ ਚੜਿਆ ਜਿਸ ਨਾਲ ਮੌਕੇ ਤੇ ਹੀ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਇੱਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ।
ਇਸ ਉਪਰੰਤ ਰੋਸ ਦੇ ਚੱਲਦਿਆਂ ਅੱਜ ਕਿਸਾਨ ਅਤੇ ਮਜ਼ਦੂਰ ਜੱਥੇਬੰਦੀਆਂ ਨੇ ਮ੍ਰਿਤਕ ਦੇ ਪਰਿਵਾਰ ਨਾਲ ਮਿਲਕੇ ਸੁਖਬੀਰ ਐਗਰੋ ਐਨਰਜੀ ਪਰਾਲੀ ਫੈਕਟਰੀ ਦੇ ਅੱਗੇ ਪਰਿਵਾਰ ਨੂੰ ਇਨਸਾਫ਼ ਦਵਾਉਣ ਲਈ ਧਰਨਾ ਦਿੱਤਾ ਗਿਆ। ਧਰਨੇ ਵਿੱਚ ਬੁਲਾਰਿਆਂ ਨੇ ਫੈਕਟਰੀ ਮਾਲਕਾਂ ਅਤੇ ਪ੍ਰਸ਼ਾਸਨ ਨੂੰ ਕਰੜੇ ਹੱਥੀਂ ਲੈਦਿਆਂ ਕਿਹਾ ਕਿ ਇਹ ਕੋਈ ਐਕਸੀਡੈਂਟ ਨਹੀਂ ਬਲਕਿ ਫੈਕਟਰੀ ਮਾਲਕਾਂ ਵੱਲੋਂ ਕੀਤਾ ਗਿਆ ਕਤਲ ਹੈ। ਉਹਨਾਂ ਕਿਹਾ ਕਿ ਜਦੋਂ ਤੱਕ ਪਰਿਵਾਰ ਨੂੰ ਇਨਸਾਫ਼ ਨਹੀਂ ਮਿਲਦਾ ਸਾਡਾ ਧਰਨਾ ਇਸੇ ਤਰ੍ਹਾਂ ਹੀ ਜਾਰੀ ਰਹੇਗਾ। ਉਹਨਾਂ ਫੈਕਟਰੀ ਪ੍ਰਬੰਧਕਾਂ ਦੇ ਮਾੜੇ ਵਤੀਰੇ ਖਿਲਾਫ਼ ਜੰਮ ਕੇ ਨਾਅਰੇਬਾਜੀ ਕੀਤੀ। ਖਬਰ ਲਿਖੇ ਜਾਣ ਤੱਕ ਫੈਕਟਰੀ ਦੇ ਗੇਟ ਅੱਗੇ ਧਰਨਾ ਜਾਰੀ ਸੀ।
ਖਬਰ ਡੱਬੀ ਵਿੱਚ ਲਗਾਈ ਜਾਵੇ
ਮੌਕੇ ਤੇ ਪਹੁੰਚੇ ਡੀ.ਐਸ.ਪੀ. ਜੈਤੋ ਪਰਮਿੰਦਰ ਸਿੰਘ ਗਰੇਵਾਲ ਅਤੇ ਐਸ.ਐਚ.ਓ. ਬਾਜਾਖਾਨਾ ਇਕਬਾਲ ਹੁਸੈਨ ਧਰਨਕਾਰੀਆਂ ਦੀ ਗੱਲਬਾਤ ਸੁਣਨ ਦੀ ਜਗ੍ਹਾ ਫੈਕਟਰੀ ਅੰਦਰ ਏ.ਸੀ. ਕਮਰੇ ਵਿੱਚ ਬੈਠ ਕੇ ਫੈਕਟਰੀ ਦੇ ਇੰਚਾਰਜ਼ਾਂ ਨਾਲ ਚਾਹ ਦੀਆਂ ਚੁਸਕੀਆਂ ਲੈਂਦੇ ਦਿਖਾਈ ਦਿੱਤੇ।
ਕੀ ਕਹਿੰਦੇ ਡੀ.ਐਸ.ਪੀ. ਜੈਤੋ?
ਮੌਕੇ ਤੇ ਪਹੁੰਚੇ ਡੀ.ਐਸ.ਪੀ. ਪਰਮਿੰਦਰ ਸਿੰਘ ਗਰੇਵਾਲ ਨਾਲ ਜਦ ਅਸੀਂ ਗੱਲਬਾਤ ਕੀਤੀ ਤਾਂ ਉਹਨਾਂ ਦਾ ਕਹਿਣਾ ਸੀ ਕਿ ਟਰੈਕਟਰ ਡਰਾਇਵਰ ਉੱਪਰ ਮਾਮਲਾ ਦਰਜ ਕਰ ਲਿਆ ਗਿਆ ਹੈ। ਫੈਕਟਰੀ ਵਾਲਿਆਂ ਨੂੰ ਸੜਕ ਉੱਪਰ ਟਰੈਕਟਰ ਨਾ ਲਗਾਉਣ ਦੀ ਹਦਾਇਤ ਜਾਰੀ ਕਰ ਦਿੱਤੀ ਗਈ ਹੈ।
ਸ਼ਰਾਰਤੀ ਅਨਸਰ ਦੇ ਰਹੇ ਹਨ ਧਰਨਾ- ਇੰਚਾਰਜ ਕਰਮਜੀਤ ਸਿੰਘ
ਸੁਖਬੀਰ ਐਗਰੋ ਐਨਰਜ਼ੀ ਦੇ ਇੰਚਾਰਜ਼ ਕਰਮਜੀਤ ਸਿੰਘ ਨਾਲ ਜਦ ਇਸ ਮਸਲੇ ਤੇ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਫੈਕਟਰੀ ਤੋਂ ਬਾਹਰ ਕੋਈ ਵੀ ਹਾਦਸਾ ਵਾਪਰਦਾ ਹੈ ਤਾਂ ਇਸਦੀ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੈ। ਜੋ ਲੋਕ ਧਰਨਾ ਦੇ ਰਹੇ ਹਨ ਉਹ ਕੁੱਝ ਸ਼ਰਾਰਤੀ ਅਨਸਰ ਹਨ।
ਮੀਡੀਆ ਨਾਲ ਕੀਤਾ ਮਾੜਾ ਵਿਵਹਾਰ
ਫੇਕਟਰੀ ਦੇ ਮੁਲਜ਼ਾਮ ਸੁਧਾਂਸ਼ੂ ਜਿੰਦਲ ਦਾ ਮੀਡੀਆ ਨਾਲ ਵਿਹਾਰ ਬਹੁਤ ਮਾੜਾ ਰਿਹਾ ਉਹਨਾਂ ਮੀਡੀਆ ਕਰਮੀਆਂ ਨੂੰ ਭੱਦੇ ਸਬਦ ਵੀ ਬੋਲੇ।