- ਪਟਾਕਿਆਂ ਦੇ ਆਰਜ਼ੀ ਲਾਈਸੰਸ ਲੈਣ ਦੇ ਚਾਹਵਾਨ 2 ਨਵੰਬਰ ਨੂੰ ਸ਼ਾਮ 5 ਵਜੇ ਤੱਕ ਸੇਵਾ ਕੇਂਦਰ 'ਚ ਦੇ ਸਕਦੇ ਦਰਖਾਸਤ
- 5 ਨਵੰਬਰ ਨੂੰ ਜ਼ਿਲਾ ਪ੍ਰਬੰਧਕੀ ਕੰਪਲੈਕਸ 'ਚ ਕੱਢੇ ਜਾਣਗੇ ਡਰਾਅ
- ਦਰਖਾਸਤ ਫਾਰਮ ਵੈਬਸਾਈਟ www.punjab.gov.in ਅਤੇ ਸੇਵਾ ਕੇਂਦਰਾਂ 'ਚ ਉਪਲਬੱਧ
ਕਪੂਰਥਲਾ 29 ਅਕਤੂਬਰ 2020 - ਜ਼ਿਲ੍ਹਾ ਮੈਜਿਸਟਰੇਟ ਕਪੂਰਥਲਾ ਸ੍ਰੀਮਤੀ ਦੀਪਤੀ ਉਪੱਲ ਨੇ ਦੱਸਿਆ ਕਿ ਜ਼ਿਲ•ਾ ਕਪੂਰਥਲਾ ਵਿਖੇ ਸਮਰੱਥ ਅਧਿਕਾਰੀ ਵਲੋਂ ਨਿਰਧਾਰਿਤ ਕੀਤੇ ਗਏ ਸਥਾਨਾਂ 'ਤੇ ਪਟਾਕਿਆਂ ਦੀ ਆਰਜ਼ੀ ਸਟੋਰੇਜ ਅਤੇ ਵਿਕਰੀ ਲਈ 17 ਆਰਜ਼ੀ ਲਾਈਸੰਸ ਡਰਾਅ ਰਾਹੀਂ ਦਿੱਤੇ ਜਾਣਗੇ।
ਉਨਾਂ ਦੱਸਿਆ ਕਿ ਆਰਜ਼ੀ ਲਾਈਸੰਸ ਲੈਣ ਦੇ ਚਾਹਵਾਨ ਵਿਅਕਤੀ 02 ਨਵੰਬਰ 2020 ਦਿਨ ਸੋਮਵਾਰ ਨੂੰ ਸ਼ਾਮ 5 ਵਜੇ ਤੱਕ ਜ਼ਿਲੇ ਦ ਸੇਵਾ ਕੇਂਦਰਾਂ ਵਿੱਚ ਆਪਣੀ ਦਰਖਾਸਤ ਦੇ ਸਕਦੇ ਹਨ ਜਿਸ ਦੇ ਨਾਲ ਸ਼ਨਾਖਤੀ ਕਾਰਡ, ਸਵੈ ਘੋਸ਼ਣਾ ਪੱਤਰ ਲਗਾਇਆ ਜਾਵੇਗਾ। ਉਨਾਂ ਦੱਸਿਆ ਕਿ ਦਰਖਾਸਤ ਫਾਰਮ ਪੰਜਾਬ ਸਰਕਾਰ ਦੀ ਵੈਬਸਾਈਟ www.punjab.gov.in 'ਤੇ ਅਤੇ ਸੇਵਾ ਕੇਂਦਰਾਂ ਵਿੱਚ ਉਪਲਬੱਧ ਹੈ। ਉਨਾਂ ਦੱਸਿਆ ਕਿ ਦਰਖਾਸਤ ਨਾਲ 100 ਰੁਪਏ ਫੀਸ ਸੇਵਾ ਕੇਂਦਰਾਂ ਵਲੀ ਪ੍ਰਾਪਤ ਕੀਤੀ ਜਾਵੇਗੀ ਅਤੇ ਨਿਰਧਾਰਿਤ ਮਿਤੀ ਭਾਵ 02.11.2020 ਦਿਨ ਸੋਮਵਾਰ ਨੁੰ ਸ਼ਾਮ 5 ਵਜੇ ਤੋਂ ਬਾਅਦ ਦਰਖਾਸਤਾਂ ਪ੍ਰਾਪਤ ਨਹੀਂ ਕੀਤੀਆਂ ਜਾਣਗੀਆਂ।
ਉਨਾਂ ਦੱਸਿਆ ਕਿ ਨਿਰਧਾਰਿਤ ਮਿਤੀ ਅਤੇ ਸਮੇਂ ਤੱਕ ਪ੍ਰਾਪਤ ਹੋਈਆਂ ਦਰਖਾਸਤਾਂ ਵਿਚੋਂ ਆਰਜ਼ੀ ਲਾਈਸੰਸ ਮਿਤੀ 05.11.2020 ਨੂੰ ਜ਼ਿਲਾ ਪ੍ਰਬੰਧਕੀ ਕੰਪਲੈਕਸ ਦਫ਼ਤਰ ਡਿਪਟੀ ਕਮਿਸ਼ਨਰ ਕਪੂਰਥਲਾ ਵਿਖੇ ਸਵੇਰੇ 11 ਵਜੇ ਡਰਾਅ ਦੁਆਰਾ ਜਾਰੀ ਕੀਤੇ ਜਾਣਗੇ ।