- ਐਸ.ਐਸ.ਪੀ ਨੂੰ ਦਿੱਤਾ ਮੰਗ ਪੱਤਰ ਜਲਦ ਹੋਵੇ ਬਣਦੀ ਕਾਰਵਾਈ
ਦੀਪਕ ਜੈਨ
ਜਗਰਾਉਂ 29 ਅਕਤੂਬਰ : ਹਿੰਦੂ ਏਕਤਾ ਮੰਚ ਜਗਰਾਉਂ ਨੇ ਅੰਮ੍ਰਿਤਸਰ ਸਹਿਬ ਦੇ ਮਾਨਾਂਵਾਲ ਵਿਖੇ ਭਗਵਾਨ ਸ੍ਰੀ ਰਾਮ ਚੰਦਰ ਜੀ ਦਾ ਪੁਤਲਾ ਬਣਾ ਕੇ ਅੱਗ ਲਗਾਉਣ 'ਤੇ ਸਰਾਰਤੀ ਅਨਸਰਾ ਖਿਲਾਫ ਕਾਰਵਾਈ ਦੀ ਮੰਗ ਕਰਦੇ ਮਾਣਯੋਗ ਐਂਸ.ਐਸ.ਪੀ ਚਰਨਜੀਤ ਸਿੰਘ ਸੋਹਲ ਨੂੰ ਮੰਗ ਪੱਤਰ ਦਿੰਦੇ ਮੰਚ ਦੇ ਪ੍ਰਧਾਨ ਸੰਜੀਵ ਮਲਹੋਤਰਾ ਨੇ ਦੱਸਿਆ ਕਿ ਸਰਾਰਤੀ ਲੋਕ ਪੰਜਾਬ ਦੇ ਭਾਈਚਾਰੇ ਵਿਚ ਫੁੱਟ ਪਾਉਣ ਦੇ ਨਾਲ ਨਾਲ ਪੰਜਾਬ ਦਾ ਮਹੋਲ ਖਰਾਬ ਕਰਨ ਲਈ ਘਟੀਆ ਚਾਲਾ ਚੱਲ ਰਹੇ ਹਨ । ਜਦ ਕਿ ਇਸ ਘਟੀਆ ਚਾਲ ਦੀ ਨਿਖੇਦੀ ਪੰਜਾਬ ਦੇ ਹਰ ਭਾਈਚਾਰੇ ਤੇ ਵਰਗ ਨੇ ਕੀਤੀ ਹੈ । ਸਾਡੀ ਸੰਸਥਾ ਹਿੰਦੂ ਧਰਮ ਪ੍ਰਤੀ ਸਰਧਾ ਰੱਖਦੀ ਹੈ, ਅਤੇ ਅਸੀ ਆਮ ਲੋਕਾ ਨੂੰ ਜਾਗਰਿਤ ਕਰਦੇ ਹਾਂ ਸਾਡੀ ਸੰਸਥਾ ਦੀ ਹਿੰਦੂ ਧਰਮ ਪ੍ਰਤੀ ਬਹੁਤ ਸਰਧਾ ਹੈ ਸ਼੍ਰੀ ਰਾਮ ਚੰਦਰ ਜੀ ਸਾਡੇ ਧਰਮ ਦੇ ਪੂਜਨੀਕ ਗੁਰੂ ਹਨ ।
ਇਥੇ ਦਸਣਯੋਗ ਹੈ ਕਿ ਅੰਗਰੇਜ ਸਿੰਘ ਪੁੱਤਰ ਚਮਨ ਸਿੰਘ, ਵਿੱਕੀ ਪੁੱਤਰ ਤਰਸੇਮ ਸਿੰਘ, ਅੰਗਰੇਜ ਸਿੰਘ ਪੁੱਤਰ ਤਰਸੇਮ ਸਿੰਘ ਅਸੋਕ ਮਸੀਹ ਪੁੱਤਰ ਸਰੀਫ ਮਸੀਹ, ਜਤਿੰਦਰ ਸਿੰਘ ਪੁੱਤਰ ਅਨੇਤ ਸਿੰਘ ਅਜੇਪਾਲ ਸਿੰਘ ਪੁੱਤਰ ਬਲਵਿੰਦਰ ਸਿੰਘ, ਮਲਕੀਤ ਸਿੰਘ ਪੁੱਤਰ ਅਮਰੀਕ ਸਿੰਘ, ਜਗਵੀਰ ਸਿੰਘ ਪੁੱਤਰ ਜਗਤਾਰ ਸਿੰਘ, ਅੰਗਰੇਜ ਸਿੰਘ ਪੁੱਤਰ ਛਿੰਦਾ ਸਿੰਘ ਜਿਲਾ ਅੰਮ੍ਰਿਤਸਰ ਸਾਹਿਬ ਨੇ ਮਿਲ ਕੇ ਸਾਜ ਬਾਜ ਕਰ ਕੇ ਪਹਿਲਾ ਬਣਾਈ ਹੋਈ ਸਾਜਿਸ ਤਹਿਤ ਮਿਤੀ 25/10/2020 ਨੂੰ ਦੁਸਹਿਰੇ ਵਾਲੇ ਦਿਨ ਪਿੰਡ ਮਾਨਾਵਾਲ, ਜਿਲਾ ਅੰਮ੍ਰਿਤਸਰ ਸਾਹਿਬ ਵਿਖੇ ਭਗਵਾਨ ਸ੍ਰੀ ਰਾਮ ਚੰਦਰ ਜੀ ਦਾ ਪੁਤਲਾ ਬਣਾ ਕੇ ਅੱਗ ਲਾਈ ਅਤੇ ਸ੍ਰੀ ਭਗਵਾਨ ਸ੍ਰੀ ਰਾਮ ਚੰਦਰ ਜੀ ਪ੍ਰਤੀ ਬਹੁਤ ਘਟੀਆ ਸਬਦਾ ਦੀ ਵਰਤੋ ਕੀਤੀ।
ਅੰਗਰੇਜ ਸਿੰਘ ਵਗੈਰਾ ਨੇ ਭਗਵਾਨ ਸ੍ਰੀ ਰਾਮ ਚੰਦਰ ਜੀ ਦਾ ਪੁਤਲਾ ਬਣਾਕੇ ਅਤੇ ਉਸ ਨੂੰ ਅੱਗ ਲਾ ਕੇ ਅਤੇ ਉਨਾ ਪ੍ਰਤੀ ਬਹੁਤ ਘਟੀਆ ਸਬਦਾ ਦੀ ਵਰਤੋ ਕਰਕੇ ਵੀਡੀਓ ਬਣਾ ਕੇ ਸੋਸਲ ਮੀਡੀਆ ਤੇ ਵਾਇਰਲ ਕੀਤੀ ਹੈ। ਅੰਗਰੇਜ ਸਿੰਘ ਵਗੈਰਾ ਵੱਲੋ ਬਹੁਤ ਘਟੀਆ ਅਤੇ ਨਾ ਸਹਿਯੋਗ ਕੰਮ ਕਰਕੇ ਪੰਜਾਬ ਦੇ ਹਰ ਭਾਈਚਾਰੇ ਦੀਆਂ ਧਾਰਮਿਕ ਭਾਵਨਾਮਾ ਨੂੰ ਠੇਸ ਪੁੱਜੀ ਹੈ। ਕਿਉਕਿ ਸਾਡੇ ਸਮਾਜ ਦੇ ਵਿਆਕਤੀਆ ਦੀਆ ਧਾਰਮਿਕ ਭਾਵਨਾਮਾ ਨੂੰ ਬਹੁਤ ਠੇਸ ਪੁੱਜੀ ਹੈ। ਕਿਉਕਿ ਸਾਡੇ ਸਮਾਜ ਦੇ ਵਿਆਕਤੀ ਜੋ ਭਗਵਾਨ ਸ੍ਰੀ ਰਾਮ ਚੰਦਰ ਜੀ ਪ੍ਰਤੀ ਸਰਧਾ ਰੱਖਦੇ ਹਨ ਉਹ ਕਦੇ ਵੀ ਅਜਿਹਾ ਬਰਦਾਸਤ ਨਹੀ ਕਰ ਸਕਦੇ।
ਪੰਜਾਬ ਦਾ ਹਰ ਵਰਗ ਪੁਲਿਸ ਤੋਂ ਇਹ ਮੰਗ ਕਰਦਾ ਹੈ ਕਿ ਅੰਗਰੇਜ ਸਿੰਘ ਵਗੈਰਾ ਦੇ ਬਰਖਿਲਾਫ ਭਗਵਾਨ ਸ੍ਰੀ ਰਾਮ ਚੰਦਰ ਜੀ ਦਾ ਪੁਤਲਾ ਬਣਾ ਕੇ ਸਾੜਨ ਅਤੇ ਉਨਾ ਪ੍ਰਤੀ ਗਲਤ ਭੰਡੀ ਪ੍ਰਚਾਰ ਕਰਨ ਅਤੇ ਵੀਡੀਓ ਬਣਾ ਕੇ ਸੋਸਲ ਮੀਡੀਆ ਤੇ ਵਾਰਿਲ ਕਰਨ ਸੰਬੰਧੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਅੱਗੇ ਤੋ ਕੋਈ ਵੀ ਵਿਆਕਤੀ ਵੀ ਧਾਰਮਿਕ ਗੁਰੂ ਪ੍ਰਤੀ ਅਜਿਹਾ ਨਾ ਕਰ ਸਕੇ।