ਸੰਜੀਵ ਸੂਦ
- ਪੰਜ ਤਾਰਾ ਹੋਟਲ ਵਿਚ ਵਾਪਰੀ ਵਾਰਦਾਤ
ਲੁਧਿਆਣਾ, 29 ਅਕਤੂਬਰ 2020 - ਲੁਧਿਆਣਾ ਦੇ ਫਾਈਵ ਸਟਾਰ ਹੋਟਲ ਹਿਆਤ ਵਿਖੇ ਵਿਆਹ ਸਮਾਰੋਹ ਵਿਚ ਦਾਖਲ ਹੋਏ ਦੋ ਚੋਰਾਂ ਨੇ ਲਾੜੇ ਦੀ ਮਾਂ ਦਾ ਪਰਸ ਚੋਰੀ ਕਰ ਲਿਆ, ਜਿਸ ਵਿਚ ਲਗਭਗ 1600,000 ਰੁਪਏ ਦੇ ਗਹਿਣੇ ਅਤੇ 600,000 ਰੁਪਏ ਦੀ ਨਕਦੀ ਅਤੇ ਰਿਸ਼ਤੇਦਾਰਾਂ ਵੱਲੋਂ ਦਿੱਤਾ ਗਿਆ ਸ਼ਗਨ ਸੀ। ਜਿਨ੍ਹਾਂ ਦੀ ਕੁੱਲ ਰਕਮ ਮਿਲਾ ਕੇ ਕਰੀਬ 22 ਲੱਖ ਬਣਦੀ ਹੈ।ਘਟਨਾ ਦਾ ਪਤਾ ਲੱਗਦਿਆਂ ਹੀ ਵਿਆਹ ਦਾ ਸ਼ਾਂਤੀ ''ਚ ਤਬਦੀਲ ਹੋ ਗਿਆ। ਜਿਸ ਤੋਂ ਬਾਅਦ ਸਰਾਭਾ ਨਗਰ ਥਾਣੇ ਦੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਵੱਲੋਂ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।