- ਰਾਜਨੀਤਿਕ ਸ਼ਹਿ ਉਤੇ ਗੁੰਡੇ ਅਨਸਰਾਂ ਨੂੰ ਪੁਲਿਸ ਵੱਲੋਂ ਫੁੱਲ ਸਪੋਰਟ
- ਪੁਲਿਸ ਦੇ ਮੌਜ਼ੂਦਗੀ ਵਿਚ ਮਹੰਤ ਨੂੰ ਕੁੱਟ ਕੁੱਟ ਕੇ ਕੀਤਾ ਅਧਮਰਾ
- ਇਨਸਾਫ ਨਾ ਮਿਲਿਆ ਤਾ ਸਾਰਾ ਕਿੰਨਰ ਸਮਾਜ ਕਰੇਗਾ ਖਰੜ ਪੁਲਿਸ ਸਟੇਸ਼ਨ ਦਾ ਘਿਰਾਓ ਅਤੇ ਕੋਰਟ ਦਾ ਦਰਵਾਜੇ ਦੇ ਦੇਣਗੇ ਦਸਤਕ
ਚੰਡੀਗੜ੍ਹ, 29 ਅਕਤੂਬਰ 2020 - ਅੱਜ ਕਿੰਨਰ ਸਮਾਜ ਦੇ ਲੋਕ ਮਹੰਤ ਅਤੇ ਉਨ੍ਹਾਂ ਦੇ ਚੇਲੇ ਡਰ ਦੇ ਸਾਏ ਵਿਚ ਜ਼ਿੰਦਗੀ ਬਿਤਾਉਣ ਲਈ ਮਜ਼ਬੂਰ ਹੋ ਗਏ ਹਨ ਕਿਓਂਕਿ ਰਾਜਨੀਤਿਕ ਦਬਾਉ, ਪੁਲਿਸ ਦੀ ਮਿਲੀ ਭਗਤ ਅਤੇ ਨਾਜਾਇਜ ਹਥਿਆਰਾਂ ਦੇ ਜ਼ੋਰ ਉਤੇ ਕਬਜ਼ਾ ਕਰਨ ਲਈ ਇੱਕ ਗੁੰਡਾਗਰਦੀ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਵਿਚ ਮਹੰਤ ਪੂਜਾ ਤੇ ਗੁਰੂ ਬੀਬੀ ਜੀਤ ਕੌਰ ਅਤੇ ਉਨ੍ਹਾਂ ਦੇ ਚੇਲੇ ਮਹਾਂਤੋਂ ਵੱਲੋਂ ਇਲਜ਼ਾਮ ਲਾਏ ਗਏ ਹਨ ਕਿ ਉਨ੍ਹਾਂ 'ਤੇ ਜਯੋਤੀ ਡਾਸਰ, ਰਾਜੇਸ਼ ਮਲਿਕ, ਸਾਜਨ,ਅਰੁਣ ਜੈਨ ਅਤੇ ਕਈ ਹੋਰ ਲੋਕਾਂ ਨੇ ਮਿਲਕੇ ਜਾਨਲੇਵਾ ਹਮਲਾ ਕੀਤਾ ਅਤੇ ਉਸਨੂੰ ਬੜੀ ਬੁਰੀ ਤਰ੍ਹਾਂ ਕੁੱਟ ਮਾਰ ਕੀਤੀ। ਜਿਸ ਵਿਚ ਮਹੰਤ ਅਤੇ ਉਨ੍ਹਾਂ ਦੇ ਚੇਲੇ ਗੰਭੀਰ ਤੌਰ 'ਤੇ ਜ਼ਖਮੀ ਹੋ ਗਏ ਜੋ ਕਿ ਜ਼ਿੰਦਗੀ ਮੌਤ ਦੇ ਵਿਚਕਾਰ ਝੂਲ ਰਹੇ ਹਨ। ਇਨ੍ਹਾਂ ਸਾਰੇ ਜ਼ਖਮੀਆਂ ਦਾ ਇਲਾਜ਼ ਸਰਕਾਰੀ ਅਸਪਤਾਲ ਖਰੜ ਵਿਚ ਚੱਲ ਰਿਹਾ ਹੈ। ਜਦੋਂ ਇਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ ਤਾਂ ਪੁਲਿਸ ਦੁਆਰਾ ਕੋਈ ਵੀ ਕਾਰਵਾਹੀ ਨਹੀਂ ਕੀਤੀ ਗਈ ਅਤੇ ਖਰੜ ਪੁਲਿਸ ਇਨ੍ਹਾਂ ਆਰੋਪੀਆਂ ਦੇ ਉੱਤੇ ਮਿਹਰਬਾਨ ਹੋਣ ਦੇ ਇਲਜ਼ਾਮ ਲਾਏ ਜਾ ਰਹੇ ਹਨ।
ਮਹੰਤ ਪੂਜਾ ਅਤੇ ਗੁਰੂ ਬੀਬੀ ਜੀਤ ਕੌਰ ਅਤੇ ਉਨ੍ਹਾਂ ਚੇਲਿਆਂ ਅਤੇ ਮਹੰਤਾਂ ਨੂੰ ਜਾਨ ਤੋਂ ਮਾਰਨ ਦੀ ਧਮਕੀਆਂ ਲਗਾਤਾਰ ਦਿੱਤੀ ਜਾ ਰਹੀਆਂ ਹਨ ਦੇ ਵੀ ਇਲਜ਼ਾਮ ਲਾਏ ਜਾ ਰਹੇ ਹਨ। ਇਸ ਬਾਰੇ ਮਹੰਤ ਪੂਜਾ ਤੇ ਉਨ੍ਹਾਂ ਦੇ ਚੇਲੇ ਮਹੰਤ ਨੇ ਦੱਸਿਆ ਕਿ ਉਹ ਇਨਸਾਫ ਲਈ ਪੁਲਿਸ ਪ੍ਰਸ਼ਾਸਨ ਦੇ ਆਲਾ ਅਧਿਕਾਰੀਆਂ ਨੂੰ ਜਯੋਤੀ ਡਾਸਰ, ਰਾਜੇਸ਼ ਮਲਿਕ, ਅਰੁਣ ਜੈਨ ਅਤੇ ਸਾਜਨ ਦੇ ਵਿਰੁੱਧ ਆਪਣੀ ਗੁਹਾਰ ਲਗਾ ਚੁਕੇ ਹਨ। ਪਰ ਖਰੜ ਪੁਲਿਸ ਵੱਲੋਂ ਕਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਜੇ ਕਰਵਾਈ ਨਾ ਹੋਈ ਤਾਂ ਮਜਬੂਰਨ ਉਨ੍ਹਾਂ ਨੂੰ ਅਦਾਲਤ ਦਾ ਰਾਹ ਫੜਨਾ ਪਾਊਗਾ ਅਤੇ ਸਾਰਾ ਕਿੰਨਰ ਸਮਾਜ ਖਰੜ ਪੁਲਿਸ ਸਟੇਸ਼ਨ ਦਾ ਘਿਰਾਓ ਕਰੇਗਾ।
ਅੱਜ ਚੰਡੀਗੜ੍ਹ ਦੇ ਪ੍ਰੈਸ ਕਲੱਬ 'ਚ ਪੱਤਰਕਾਰ ਜਾਣਕਾਰੀ ਦਿੰਦਿਆਂ ਦੱਸਦੇ ਹੋਏ ਮਹੰਤ ਪੂਜਾ ਨੇ ਕਿਹਾ ਕਿ ਉਕਤ ਆਰੋਪੀ ਜਯੋਤੀ ਡਾਸਰ, ਰਾਜੇਸ਼ ਮਲਿਕ, ਸਾਜਨ, ਅਰੁਣ ਜੈਨ ਅਤੇ ਹੋਰ ਕਈ ਲੋਕਾਂ ਨੇ 26 ਅਕਤੂਬਰ ਨੂੰ ਉਨ੍ਹਾਂ ਤੇ ਅਤੇ ਉਨ੍ਹਾਂ ਦੇ ਚੇਲਿਆਂ ਉਤੇ ਜਾਨਲੇਵਾ ਹਮਲਾ ਕੀਤਾ ਸੀ। ਜਿਸ ਵਿਚ ਉਨ੍ਹਾਂ ਦੇ ਚੇਲੇ ਗੰਭੀਰ ਤੌਰ ਤੇ ਜ਼ਖਮੀ ਹੋ ਗਏ, ਜਿਨ੍ਹਾਂ ਦਾ ਇਲਾਜ ਸਰਕਾਰੀ ਹਸਪਤਾਲ ਖਰੜ ਵਿਚ ਚਲ ਰਿਹਾ ਹੈ।
ਉਨ੍ਹਾਂ ਨੇ ਅੱਗੇ ਦੱਸਿਆ ਕਿ ਉਕਤ ਆਰੋਪੀਆਂ ਦੇ ਕੋਲ ਨਾਜਾਇਜ਼ ਤੇਜਧਾਰ ਹਥਿਆਰ ਅਤੇ ਪਿਸਤੌਲਾਂ ਵੀ ਹਨ ਜਿਨ੍ਹਾਂ ਨੂੰ ਦਿਖਾ ਕੇ ਇਹ ਲੋਕ ਸਾਡਾ ਇਲਾਕਾ ਖਾਲੀ ਕਰਵਾਉਣ ਲਈ ਹਮੇਸ਼ਾ ਸਾਨੂੰ ਮਾਰਨ ਦੀਆਂ ਧਮਕੀਆਂ ਦੇਂਦੇ ਰਹਿੰਦੇ ਹਨ। ਉਨ੍ਹਾਂ ਨੇ ਦੱਸਿਆ ਕਿ ਸਨ 2008 ਵਿਚ ਜਯੋਤੀ ਡਾਸਰ ਦੇ ਡਰਾਇਵਰ ਰਾਜੇਸ਼ ਮਲਿਕ ਦੁਆਰਾ ਉੱਤਰ ਪ੍ਰਦੇਸ਼ ਸਥਿਤ ਫੱਰੁਖ਼ਬਾਦ ਦੇ ਫਰਜ਼ੀ ਡਾਕਟਰ ਤੂੰ ਲਿੰਗ ਪਰਿਵਰਤਨ ਕਾਰਵਾ ਕੇ ਉਸਦਾ ਇਲਜ਼ਾਮ ਮੇਰੇ ਉਤੇ (ਮਹੰਤ ਪੂਜਾ) ਅਤੇ ਮੇਰੀ ਗੁਰੂ ਬੀਬੀ ਜੀਤ ਰਾਣੀ ਤੇ ਲਾ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਇਹ ਸਾਰਾ ਮਾਮਲਾ ਕੇਵਲ ਸਾਡਾ ਇਲਾਕਾ ਖਾਲੀ ਕਰਵਾਉਣ ਲਈ ਕੀਤਾ ਗਿਆ ਸੀ ਅਤੇ ਹੁਣ ਵੀ ਇਹ ਹਮਲਾ ਸਾਡਾ ਇਲਾਕਾ ਖਾਲੀ ਕਰਵਾਉਣ ਲਯੀ ਕੀਤਾ ਗਿਆ ਹੈ।
ਮਹੰਤ ਪੂਜਾ ਦੇ ਅਨੁਸਾਰ ਉਕਤ ਆਰੋਪੀ ਉਨ੍ਹਾਂ ਅਤੇ ਉਨ੍ਹਾਂ ਦੇ ਮਹੰਤਾਂ ਨੂੰ ਜਾਂ ਤੋਂ ਮਾਰਨ ਦੀਆ ਧਮਕੀਆਂ ਦੇਂਦੇ ਹਨ ਇਸ ਲਈ ਇਨ੍ਹਾਂ ਆਰੋਪੀਆਂ ਉਤੇ ਜਲਦ ਤੋਂ ਜਲਦ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਸਾਨੂਂ ਸੁਰੱਖਿਆ ਦਿੱਤੀ ਜਾਵੇ।