ਗੁਰਿੰਦਰਜੀਤ ਨੀਟਾ ਮਾਛੀਕੇ
- ਐਫ - 16 ਆਇਆ ਹਰਕਤ ਵਿੱਚ
ਫਰਿਜ਼ਨੋ (ਕੈਲੇਫੋਰਨੀਆ) 29 ਅਕਤੂਬਰ 2020 - ਅਮਰੀਕਾ ਵਿਚ ਰਾਸ਼ਟਰਪਤੀ ਚੋਣਾਂ ਵਿਚ ਕੁਝ ਦਿਨ ਹੀ ਬਚੇ ਹਨ। ਇਸ ਦੌਰਾਨ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੀ ਪ੍ਰਚਾਰ ਮੁਹਿੰਮ ਤੇਜ਼ ਕਰ ਦਿੱਤੀ ਹੈ। ਟਰੰਪ ਦੇ ਚੋਣ ਪ੍ਰਚਾਰ ਦੌਰਾਨ ਬੁੱਧਵਾਰ ਨੂੰ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਇਕ ਯਾਤਰੀ ਜਹਾਜ਼ ਅਰੀਜ਼ੋਨਾ ਵਿਚ ਚੁਣਾਵੀ ਰੈਲੀ ਥਾਂ ਦੇ ਬਹੁਤ ਕਰੀਬ ਪਹੁੰਚ ਗਿਆ।
ਪਾਬੰਦੀਸ਼ੁਦਾ ਹਵਾਈ ਇਲਾਕੇ ਵਿਚ ਯਾਤਰੀ ਜਹਾਜ਼ ਦੇ ਆਉਣ 'ਤੇ ਅਮਰੀਕੀ ਰਾਸ਼ਟਰਪਤੀ ਦੀ ਸੁਰੱਖਿਆ ਵਿਚ ਤਾਇਨਾਤ ਸੀਕਰਟ ਸਰਵਿਸ ਹਰਕਤ ਵਿਚ ਆਈ ਅਤੇ ਤੁਰੰਤ ਯੂ.ਐੱਸ. ਏਅਰਫੋਰਸ ਨੇ ਆਪਣੇ ਇਕ F-16 ਲੜਾਕੂ ਜਹਾਜ਼ ਨੂੰ ਭੇਜਿਆ। ਰੈਲੀ ਸਥਲ 'ਤੇ ਲੜਾਕੂ ਜਹਾਜ਼ ਨੂੰ ਦੇਖ ਕੇ ਟਰੰਪ ਖੁਦ ਹੈਰਾਨ ਰਹਿ ਗਏ। ਐੱਫ-16 ਜੈੱਟ ਨੇ ਅੱਗ ਦੀਆਂ ਲਪਟਾਂ ਛੱਡ ਕੇ ਯਾਤਰੀ ਜਹਾਜ਼ ਨੂੰ ਭੱਜਣ ਲਈ ਮਜਬੂਰ ਕੀਤਾ। ਅਮਰੀਕੀ ਹਵਾਈ ਸੈਨਾ ਦੇ ਇਕ ਬੁਲਾਰੇ ਜੌਨ ਕੋਰਨੇਲਿਓ ਨੇ ਕਿਹਾ ਕਿ ਐੱਫ-16 ਨੂੰ ਇਕ ਛੋਟੇ ਜਿਹੇ ਜਹਾਜ਼ ਦੀ ਜਾਣਕਾਰੀ ਲੈਣ ਲਈ ਭੇਜਿਆ ਗਿਆ ਸੀ।
ਉਹਨਾਂ ਨੇ ਕਿਹਾ ਕਿ ਇਹ ਜਹਾਜ਼ ਰਾਸ਼ਟਰਪਤੀ ਟਰੰਪ ਦੀ ਰੈਲੀ ਦੇ ਹਵਾਈ ਇਲਾਕੇ ਵਿਚ ਆ ਗਿਆ ਸੀ। ਇਸ ਛੋਟੇ ਜਿਹੇ ਜਹਾਜ਼ ਨੇ ਪਹਿਲਾਂ ਕੋਈ ਜਵਾਬ ਨਹੀਂ ਦਿੱਤਾ ਸੀ ਪਰ ਜਦੋਂ ਐੱਫ-16 ਨੇ ਅੱਗ ਦੀਆਂ ਲਪਟਾਂ ਛੱਡੀਆਂ ਤਾਂ ਯਾਤਰੀ ਜਹਾਜ਼ ਦੇ ਪਾਇਲਟ ਨੇ ਰੇਡੀਓ 'ਤੇ ਜਵਾਬ ਦਿੱਤਾ। ਜਦੋਂ ਰੈਲੀ ਨੇੜੇ ਲੜਾਕੂ ਜਹਾਜ ਨੇ ਯਾਤਰੀ ਜਹਾਜ ਨੂੰ ਵਾਰਨਿੰਗ ਦੇਣ ਲਈ ਫ਼ਾਇਰ ਸ਼ਾਟ ਛੱਡੇ ਤਾਂ ਟਰੰਪ ਨੇ ਕਿਹਾ ਕਿ ਵੇਖੋ ਵੇਖੋ ਇਹ ਰਾਸ਼ਟਰਪਤੀ ਨੂੰ ਸਲਾਮੀ ਦੇਣ ਆਇਆ ਅਤੇ ਮੈਨੂੰ ਇਹ ਅਵਾਜ਼ ਬਹੁਤ ਪਸੰਦ ਤਾਂ ਇਸ ਪਿੱਛੋਂ ਚੋਣ ਰੈਲੀ ਵਿੱਚ ਮਜੂਦ ਲੋਕਾਂ ਨੇ ਯੂ. ਐਸ. ਏ. , ਯੂ. ਐਸ. ਏ. ਦਾ ਰਾਗ ਅਲਾਪਣਾ ਸ਼ੁਰੂ ਕਰ ਦਿੱਤਾ। ਇਸ ਪਿੱਛੋਂ ਯਾਤਰੀ ਜਹਾਜ ਪਾਬੰਦੀ ਸ਼ੁਦਾ ਇਲਾਕੇ ਵਿੱਚੋਂ ਬਾਹਰ ਚੱਲਿਆ ਗਿਆ।