ਚੰਡੀਗੜ੍ਹ,29 ਅਕਤੂਬਰ,2020: ਪੰਜਾਬ ਸਰਕਾਰ ਨੇ ਪੀਸੀਐਸ (ਪੰਜਾਬ ਸਿਵਲ ਸਰਵਿਸ) ਵਿੱਚ ਔਰਤਾਂ ਨੂੰ ਸਿੱਧੀ ਭਰਤੀ ਲਈ 33% ਰਾਖਵਾਂਕਰਨ ਦੇਣ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ। ਪੰਜਾਬ ਕੈਬਿਨਟ ਨੇ 14 ਅਕਤੂਬਰ ਨੂੰ ਪੰਜਾਬ ਸਿਵਲ ਸੇਵਾਵਾਂ (ਔਰਤਾਂ ਲਈ ਪੋਸਟ ਦਾ ਰਾਖਵਾਂਕਰਨ) ਨਿਯਮ, 2020 ਨੂੰ ਪ੍ਰਵਾਨਗੀ ਦੇ ਦਿੱਤੀ ਸੀ ਤਾਂ ਜੋ ਔਰਤਾਂ ਨੂੰ ਸਰਕਾਰੀ ਪੋਸਟਾਂ ਵਿੱਚ ਸਿੱਧੀ ਭਰਤੀ ਲਈ ਰਾਖਵਾਂਕਰਨ ਮਿਲ ਸਕੇ। ਨਾਲ ਹੀ ਬੋਰਡਾਂ ਤੇ ਕਾਰਪੋਰੇਸ਼ਨਾਂ ਵਿੱਚ ਏ,ਬੀ,ਸੀ ਅਤੇ ਡੀ ਦੀਆਂ ਪੋਸਟਾਂ ਵਿੱਚ ਭਰਤੀ ਕੀਤੀ ਜਾ ਸਕੇ।