- ਲੁਧਿਆਣਾ ਦੇ ਹਸਪਤਾਲ ਵਿੱਚ ਸੀ ਜ਼ੇਰੇ ਇਲਾਜ
ਨਿਰਵੈਰ ਸਿੰਘ ਸਿੰਧੀ
ਮਮਦੋਟ, 30 ਅਕਤੂਬਰ 2020 :- ਦਸਹਿਰੇ ਵਾਲੇ ਦਿਨ ਮਟਕਾ ਚੌਂਕ ਸਥਿਤ ਦੁੱਗਲ ਟੈਲੀਕਾਮ ਦੀ ਦੁਕਾਨ ਵਿਚ ਇਨਵਰਟਰ ਦਾ ਬੈਟਰਾ ਫਟ ਜਾਣ ਕਰਕੇ ਭਿਆਨਕ ਅੱਗ ਲੱਗ ਗਈ ਸੀ ਜਿਸ ਦੀ ਲਪੇਟ ਵਿਚ ਆਉਣ ਕਰਕੇ ਦੁਕਾਨ ਮਾਲਕ ਵਰਿੰਦਰ ਦੁੱਗਲ ਬੁਰੀ ਤਰਾਂ ਝੁਲਸ ਗਿਆ ਸੀ ਅਤੇ ਦੁਕਾਨ ਅੰਦਰ ਪਿਆ ਸਮਾਨ ਸੜ ਕੇ ਸੁਆਹ ਹੋ ਗਿਆ ਸੀ।
ਬੁਰੀ ਤਰਾਂ ਝੁਲਸੇ ਨੌਜਵਾਨ ਨੂੰ ਪਰਿਵਾਰ ਵੱਲੋਂ ਇਲਾਜ ਵਾਸਤੇ ਲੁਧਿਆਣਾ ਦੇ ਡੀ.ਐੱਮ.ਸੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਸੀ ਜਿਥੇ ਵੀਰਵਾਰ ਦੇਰ ਰਾਤ ਕਰੀਬ ਸਾਢੇ ਨੌ ਉਸਦੀ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਇਸ ਦੁੱਖ ਦੀ ਖ਼ਬਰ ਮਿਲਦੀਆਂ ਹੀ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ।