← ਪਿਛੇ ਪਰਤੋ
ਅਮਰੀਕੀ ਰਾਸ਼ਟਰਪਤੀ ਚੋਣਾਂ ’ਚ ਗੜ੍ਬੜੀ ਦੇ ਦੋਸ਼ ਲੱਗੇ ਵਾਸ਼ਿੰਗਟਨ, 30 ਅਕਤੂਬਰ, 2020 : ਅਮਰੀਕੀ ਰਾਸ਼ਟਰਪਤੀ ਚੋਣਾਂ ਵਿਚ ਗੜਬੜ ਦੇ ਦੋਸ਼ ਲੱਗ ਰਹੇ ਹਨ। ਅਜਿਹੀਆਂ ਰਿਪੋਰਟਾਂ ਆ ਰਹੀਆਂ ਹਨ ਕਿ ਐਡਵਾਂਸ ਪੋਲਿੰਗ ਦੇ ਮਾਮਲੇ ਵਿਚ ਕੁਝ ਰਾਜਾਂ ਵਿਚ ਪੋਲਿੰਗ ਸਟੇਸ਼ਨ ਖਤਮ ਕੀਤੇ ਜਾਣ ਦੀਆਂ ਰਿਪੋਰਟਾਂ ਹਨ। ਅਜਿਹੀਆਂ ਰਿਪੋਰਟਾਂ ਹਨ ਕਿ ਰਿਪਬਲਿਕ ਸਰਕਾਰਾਂ ਵਾਲੇ ਸੂਬਿਆਂ ਵਿਚ ਇਕ ਇਕ ਕਾਉਂਟੀ ਵਿਚ ਇਕ ਹੀ ਪੋਲਿੰਗ ਸੈਂਟਰ ਬਣਾਇਆ ਗਿਆ ਹੈਜਿਸਦਾ ਮਕਸਦ ਘੱਟ ਪੋਲਿੰਗ ਕਰਵਾਉਣਾ ਹੈ। ਇਸ ਤਰੀਕੇ ਦੀਆਂ ਰਿਪੋਰਟਾਂ ਟੈਕਸਾਸ, ਨਿਊਯਾਰਕ ਤੇ ਹੋਰਨਾਂ ਥਾਵਾਂ ਤੋਂ ਮਿਲ ਰਹੀਆਂ ਹਨ। ਇਹ ਵੀ ਰਿਪੋਰਟਾਂ ਹਨ ਕਿ ਕੁਝ ਥਾਵਾਂ ’ਤੇ ਬੈਲਟ ਪੇਪਰ ਹੀ ਗਲਤ ਦਿੱਤੇ ਜਾ ਰਹੇ ਹਨ। ਡੋਨਾਲਡ ਟਰੰਪ ਅਤੇ ਉਹਨਾਂ ਦੇ ਵਿਰੋਧੀ ਜੋਇ ਬਿਡਨ ਵੱਲੋਂ ਇਸ ਸਾਰੇ ਵੱਖ ਵੱਖ ਦਾਅਵੇ ਕੀਤੇ ਜਾ ਰਹੇ ਹਨ।
Total Responses : 265