ਅਸ਼ੋਕ ਵਰਮਾ
ਬਠਿੰਡਾ, 30 ਅਕਤੂਬਰ 2020 - ਬਾਬਾ ਫ਼ਰੀਦ ਕਾਲਜ ਦੀ ਫੈਕਲਟੀ ਆਫ਼ ਸਾਇੰਸਜ਼ ਦੇ ਸਾਇੰਸ ਕਲੱਬ ਨੇ ਕਾਲਜ ਦੇ ਵਿਦਿਆਰਥੀਆਂ ਲਈ ਆਨਲਾਈਨ ਗਤੀਵਿਧੀ ਤਹਿਤ‘ਭਾਰਤੀ ਤਿਉਹਾਰ ਤੇ ‘ਰੰਗ ਦੇ’ ਨਾਮਕ ਇੱਕ ਰੰਗੋਲੀ ਮੁਕਾਬਲਾ ਕਰਵਾਇਆ । ਮੁਕਾਬਲੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ’ਚ ਭਾਰਤੀ ਸਭਿਆਚਾਰ ਪ੍ਰਤੀ ਜਾਗਰੂਕਤਾ ਵਧਾਉਣਾ ਅਤੇ ਦਿੱਤੇ ਗਏ ਵਿਸ਼ੇ ਦੀ ਸਿਰਜਨਾਤਮਕ ਭਾਵਨਾ ਨੂੰ ਕਲਾ ਦੇ ਰੂਪ ਵਿੱਚ ਪ੍ਰੇਰਿਤ ਕਰਨਾ ਸੀ । ਡਾ. ਜਸਮੀਤ ਕੌਰ ਅਤੇ ਡਾ. ਜਸਵਿੰਦਰ ਪਾਲ ਸਿੰਘ ਇਸ ਪੋ੍ਰਗਰਾਮ ਦੇ ਕੋਆਰਡੀਨੇਟਰ ਸਨ।
ਫਿਜ਼ਿਕਸ ਵਿਭਾਗ ਦੇ ਮੁਖੀ ਡਾ. ਸੁਧੀਰ ਮਿੱਤਲ ਦੀ ਅਗਵਾਈ ਹੇਠ ਇਹ ਮੁਕਾਬਲਾ ਕਰਵਾਇਆ ਗਿਆ। ਕਾਲਜ ਦੇ ਡੀਨ (ਅਕਾਦਮਿਕ) ਡਾ. ਅਮਨਦੀਪ ਸਿੰਘ ਅਤੇ ਡੀਨ (ਪ੍ਰੀਖਿਆਵਾਂ) ਮਿਸਟਰ ਨਵਦੀਪ ਕੋਛੜ ਨੇ ਇਸ ਮੁਕਾਬਲੇ ਦਾ ਨਿਰੀਖਣ ਕੀਤਾ। ਇਸ ਮੁਕਾਬਲੇ ’ਚ ਬੀ.ਐਸ.ਸੀ. (ਆਨਰਜ਼) ਮੈਥੇਮੈਟਿਕਸ, ਬੀ.ਐਸ.ਸੀ. (ਆਨਰਜ਼) ਫਿਜ਼ਿਕਸ, ਬੀ.ਐਸ.ਸੀ. (ਆਨਰਜ਼) ਐਗਰੀਕਲਚਰ, ਬੀ.ਐਸ.ਸੀ. (ਨਾਨ-ਮੈਡੀਕਲ/ਕੰਪਿਊਟਰ ਸਾਇੰਸ) ਅਤੇ ਐਮ.ਐਸ.ਸੀ. (ਫਿਜ਼ਿਕਸ) ਦੇ ਤਕਰੀਬਨ 17 ਵਿਦਿਆਰਥੀਆਂ ਨੇ ਬਹੁਤ ਹੀ ਉਤਸ਼ਾਹ ਨਾਲ ਭਾਗ ਲਿਆ ਅਤੇ ਆਪਣੀ ਬਣਾਈ ਹੋਈ ਰੰਗੋਲੀ ਦੀਆਂ ਤਸਵੀਰਾਂ ਨੂੰ ਗੂਗਲ ਫਾਰਮ ਰਾਹੀਂ ਜਮਾਂ ਕਰਵਾਇਆ।
ਨੌਜਵਾਨ ਸਿੱਖਿਆਰਥੀਆਂ ਨੇ ਰੰਗਦਾਰ ਚਾਵਲ, ਫੁੱਲ, ਰੰਗੀਨ ਰੇਤ ਜਾਂ ਪੇਂਟ ਦੀ ਵਰਤੋਂ ਕਰਦਿਆਂ ਫ਼ਰਸ਼ ‘ਤੇ ਸੁੰਦਰ ਨਮੂਨੇ ਤਿਆਰ ਕਰ ਕੇ ਆਪਣੇ ਕਲਾਤਮਿਕ ਹੁਨਰ ਨੂੰ ਪ੍ਰਦਰਸ਼ਿਤ ਕੀਤਾ ਅਤੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਇਸ ਮੁਕਾਬਲੇ ਦੇ ਨਤੀਜੇ ਅਨੁਸਾਰ ਬੀ.ਐਸ.ਸੀ. (ਆਨਰਜ਼) ਐਗਰੀਕਲਚਰ ਪੰਜਵਾਂ ਸਮੈਸਟਰ ਦੀ ਨਿਸ਼ਾ ਕਟਾਰੀਆ ਨੇ ਪਹਿਲਾ ਸਥਾਨ ਹਾਸਲ ਕੀਤਾ ਜਦੋਂ ਕਿ ਦੂਜਾ ਸਥਾਨ ਬੀ.ਐਸ.ਸੀ. (ਆਨਰਜ਼) ਮੈਥੇਮੈਟਿਕਸ ਪਹਿਲਾ ਸਮੈਸਟਰ ਦੀ ਰਮਨਦੀਪ ਕੌਰ ਤੇ ਬੀ.ਐਸ.ਸੀ. (ਆਨਰਜ਼) ਐਗਰੀਕਲਚਰ ਪੰਜਵਾਂ ਸਮੈਸਟਰ ਦੀ ਅਲੀਸ਼ਾ ਨੇ ਸਾਂਝੇ ਤੌਰ ਤੇ ਹਾਸਲ ਕੀਤਾ।
ਇਸ ਤੋਂ ਇਲਾਵਾ ਬੀ.ਐਸ.ਸੀ.(ਆਨਰਜ਼) ਫਿਜ਼ਿਕਸ ਪਹਿਲਾ ਸਮੈਸਟਰ ਦੀ ਰੂਬਲਪ੍ਰੀਤ ਨੇ ਤੀਸਰਾ ਸਥਾਨ ਹਾਸਲ ਕੀਤਾ ਜਦੋਂ ਕਿ ਬੀ.ਐਸ.ਸੀ. (ਆਨਰਜ਼) ਮੈਥੇਮੈਟਿਕਸ ਪਹਿਲਾ ਸਮੈਸਟਰ ਦੀ ਵਿਦਿਆਰਥਣ ਦੀਪਤੀ ਨੂੰ ਹੌਸਲਾ ਅਫ਼ਜਾਈ ਲਈ ਇਨਾਮ ਦਿੱਤਾ ਗਿਆ। ਵਿਦਿਆਰਥੀਆਂ ਨੇ ਇਸ ਸਰਗਰਮੀ ਦਾ ਭਰਪੂਰ ਅਨੰਦ ਲਿਆ। ਕਾਲਜ ਦੇ ਪਿ੍ਰੰਸੀਪਲ ਡਾ. ਪ੍ਰਦੀਪ ਕੌੜਾ ਅਤੇ ਵਾਈਸ-ਪਿ੍ਰੰਸੀਪਲ ਡਾ. ਮਨੀਸ਼ ਬਾਂਸਲ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਇਸ ਉਪਰਾਲੇ ਲਈ ਕਾਲਜ ਦੇ ਫੈਕਲਟੀ ਆਫ਼ ਸਾਇੰਸਜ਼ ਦੇ ਸਾਇੰਸ ਕਲੱਬ ਦੇ ਯਤਨਾਂ ਦੀ ਭਰਪੂਰ ਪ੍ਰਸੰਸਾ ਕੀਤੀ।