← ਪਿਛੇ ਪਰਤੋ
ਹਲਵਾਰਾ ਤੋਂ ਉਡਾਣ ਭਰ ਸੁਖੋਈ 30 ਲੜਾਕੂ ਜਹਾਜ਼ ਨੇ ਬ੍ਰਹਮੋਜ਼ ਮਿਜ਼ਾਈਲ ਨਾਲ ਬੰਗਾਲ ਦੀ ਖਾੜੀ ’ਚ ਫੁੰਡਿਆ ਨਿਸ਼ਾਨਾ ਹਲਵਾਰਾ, 31 ਅਕਤੂਬਰ, 2020 : ਪੰਜਾਬ ਦੇ ਹਲਵਾਰਾ ਹਵਾਈ ਅੱਡੇ ਤੋਂ ਉਡਾਣ ਭਰ ਕੇ ਸੁਖੋਈ 30 ਲੜਾਕੂ ਜਹਾਜ਼ ਨੇ ਬ੍ਰਹਮੋਜ਼ ਮਿਜ਼ਾਈਲ ਨਾਲ ਬੰਗਾਲ ਦੀ ਖਾੜੀ ਵਿਚ ਡੁੱਬ ਰਹੇ ਜਹਾਜ਼ ਨੁੰ ਫੁੰਡਿਆ। ਹਲਵਾਰਾ ਤੋਂ ਇਹ ਲੜਾਕੂ ਜਹਾਜ਼ ਸਵੇਰੇ 9.00 ਵਜੇ ਉਡਿੱਆ ਤੇ 3500 ਕਿਲੋਮੀਟਰ ਦੇ ਸਫਰ ਦੌਰਾਨ ਇਸ ਵਿਚ ਹਵਾ ਵਿਚ ਹੀ ਇੰਧਣ ਭਰਿਆ ਗਿਆ। ਇੰਧਣ ਇਲਯੂਜ਼ਨ 78 ਜਹਾਜ਼ ਰਾਹੀਂ ਭਰਿਆ ਗਿਆ ਜਿਸਨੇ ਆਗਰਾ ਤੋਂ ਉਡਾਣ ਭਰੀ। ਇਹ ਦੂਜੀ ਵਾਰ ਹੈ ਜਦੋਂ ਬ੍ਰਹਮੋਜ਼ ਮਿਜ਼ਾਈਲ ਦੀ ਇਸ ਤਰੀਕੇ ਪਰਖ ਕੀਤੀ ਗਈ ਹੋਵੇ। ਇਸ ਤੋਂ ਪਹਿਲਾਂ ਮਈ ਮਹੀਨੇ ਵਿਚ ਭਾਰਤੀ ਹਵਾਈ ਫੌਜ ਦੇ ਸੁਖੋਈ 30 ਲੜਾਕੂ ਜਹਾਜ਼ ਨੇ ਪੱਛਮੀ ਬੰਗਾਲ ਦੇ ਕਲਾਈਕੁੰਡਾ ਹਵਾਈ ਅੱਡੇ ਤੋਂ ਉਡਾਣ ਭਰ ਕੇ ਅਰਬ ਸਾਗਰ ਵਿਚ ਲਕਸ਼ਦੀਪ ਤੇ ਮਿਨੀਕੋਇ ਟਾਪੂਆਂ ਵਿਖੇ ਨਿਸ਼ਾਨੇ ਫੁੰਡੇ ਸਨ।
Total Responses : 260