ਮਨਿੰਦਰਜੀਤ ਸਿੱਧੂ
ਜੈਤੋ, 31 ਅਕਤੂਬਰ 2020 - ਆਮ ਆਦਮੀ ਪਾਰਟੀ ਵੱਲੋਂ ਆਪਣੇ ਢਾਚੇਂ ਦਾ ਵਿਸਥਾਰ ਕਰਦੇ ਹੋਏ ਜ਼ਿਲ੍ਹਾ ਫਰੀਦਕੋਟ ਦੇ ਸਾਬਕਾ ਪ੍ਰਧਾਨ ਧਰਮਜੀਤ ਰਾਮੇਆਣਾ ਨੂੰ ਉਹਨਾਂ ਦੀ ਪਾਰਟੀ ਪ੍ਰਤੀ ਲਗਨ ਅਤੇ ਮਿਹਨਤ ਨੂੰ ਦੇਖਦੇ ਹੋਏ ਆਮ ਆਦਮੀ ਪਾਰਟੀ ਪੰਜਾਬ ਦਾ ਸੰਯੁਕਤ ਸਕੱਤਰ ਨਿਯੁਕਤ ਕੀਤਾ ਗਿਆ ਹੈ। ਧਰਮਜੀਤ ਰਾਮੇਆਣਾ ਦੀ ਨਿਯੁਤਕੀ ਤੋਂ ਬਾਅਦ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ।
ਵਰਕਰਾਂ ਦਾ ਕਹਿਣਾ ਹੈ ਕਿ ਧਰਮਜੀਤ ਰਾਮੇਆਣਾ ਮਿੱਠ ਬੋਲੜੇ, ਨਰਮਦਿਲ, ਸਮਾਜੇਵੀ, ਮਿਹਨਤੀ, ਸਿਰੜੀ, ਤਜ਼ਰਬੇਕਾਰ ਅਤੇ ਨਿਧੜਕ ਲੀਡਰ ਹਨ।ਇਸ ਮੌਕੇ ਲੋਕ ਸਭਾ ਹਲਕਾ ਫਰੀਦਕੋਟ ਤੋਂ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋਫੈਸਰ ਸਾਧੂ ਸਿੰਘ, ਵਿਧਾਨ ਸਭਾ ਹਲਕਾ ਜੈਤੋ ਤੋਂ ਵਿਧਾਇਕ ਬਲਦੇਵ ਸਿੰਘ, ਵਿਧਾਨ ਸਭਾ ਹਲਕਾ ਕੋਟਕਪੂਰਾ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਸੁਖਜੀਤ ਸਿੰਘ ਢਿੱਲਵਾਂ, ਸੁਖਜਿੰਦਰ ਸਿੰਘ ਕਾਉਣੀ, ਹਰਮਨ ਸਿੰਘ ਅਜਿੱਤ ਗਿੱਲ, ਜਸਪਾਲ ਸਿੰਘ ਢੁੱਢੀ, ਸੇਵਾਦਾਰ ਅਮੋਲਕ ਸਿੰਘ, ਲਛਮਣ ਬਿਸ਼ਨੰਦੀ, ਬਲਰਾਜ ਬਿਸ਼ਨੰਦੀ, ਗੁਰਪ੍ਰੀਤ ਸਿੰਘ ਵਾੜਾ ਭਾਈਕਾ, ਸੋਨੀ ਕਾਂਸਲ, ਕੁਲਦੀਪ ਸਿੰਘ ਡੋਡ, ਇਕਬਾਲ ਸਿੰਘ ਡੋਡ, ਜਸਵਿੰਦਰ ਗੋਂਦਾਰਾ, ਜਸਮੇਲ ਸਿੰਘ ਬਰਗਾੜੀ, ਗੁਰਭੇਜ ਸਿੰਘ ਰੋਮਾਣਾ ਅਜਿੱਤ ਗਿੱਲ, ਜਸਵਿੰਦਰ ਭਾਊ ਘਣੀਆਂ, ਰੋਸ਼ਨ ਲਾਲ ਸ਼ਰਮਾ, ਇੰਸਪੈਕਟਰ ਬਲਵਿੰਦਰ ਸਿੰਘ, ਤੀਰਥ ਰਾਜ ਗਰਗ, ਅਸ਼ੋਕ ਕੁਮਾਰ ਗਰਗ, ਸ਼ੁਸੀਲ ਕੁਮਾਰ ਸ਼ਰਮਾਂ, ਸੁਖਦੇਵ ਸਿੰਘ ਮਿਸਤਰੀ, ਗੁਰਪਿਆਰ ਸਿੰਘ ਐਲ.ਆਈ.ਸੀ., ਨਿਰਮਲ ਸਿੰਘ ਡੇਲਿਆਂਵਾਲੀ, ਜਸਵੰਤ ਸਿੰਘ, ਡਾ. ਹਰਪਾਲ ਸਿੰਘ ਰਾਜਾ, ਹਰਜੋਤ ਸਿੰਘ ਡੇਲਿਆਂਵਾਲੀ, ਲਖਵਿੰਦਰ ਸਿੰਘ ਰੋੜੀਕਪੂਰਾ, ਹਰਸਿਮਰਨ ਮਲਹੋਤਰਾ, ਜਸਪਾਲ ਸਿੰਘ ਗੋਰਾ ਕਰੀਰਵਾਲੀ, ਡਾ. ਸੁਖਮੰਦਰ ਸਿੰਘ ਚੈਨਾ, ਤਹਿਸੀਲਦਾਰ ਸਿੰਘ, ਮੱਖਣ ਜੱਸੜ ਸਰਾਵਾਂ, ਜਗਮੋਹਨ ਸਿੰਘ ਬਹਿਬਲ ਕਲਾਂ, ਸੁਖਪਾਲ ਸ਼ਰਮਾ ਗੁਰੂਸਰ, ਇੰਦਰਜੀਤ ਸਿੰਘ ਗੁਰੂਸਰ, ਲਵਪ੍ਰੀਤ ਸਿੰਘ ਦਲ ਸਿੰਘ ਵਾਲਾ, ਗੁਰਲਾਲ ਸਿੰਘ ਦਲ ਸਿੰਘ ਵਾਲਾ, ਮੱਖਣ ਸਿੰਘ ਝੱਖੜਵਾਲਾ, ਗੁਰਤੇਜ ਸਿੰਘ ਰੋਮਾਣਾ, ਪ੍ਰਹਿਲਾਦ ਸਿੰਘ ਰੋਮਾਣਾ, ਜਗਦੇਵ ਸਿੰਘ ਢੱਲਾ, ਲਛਮਣ ਭਗਤੂਆਣਾ, ਕੋਮਲ ਪੰਜਗਰਾਈਂ, ਹਰਚੰਦ ਪੰਜਗਰਾਈਂ, ਬਲਦੇਵ ਸਿੰਘ ਜਿਉਣ ਵਾਲਾ, ਗੁਰਤੇਜ ਸਿੰਘ ਘਣੀਆਂ, ਰਵਿੰਦਰ ਸਿੰਘ ਮੱਲਾ, ਖੁਸ਼ਕਰਨ ਸਿੰਘ ਰਣ ਸਿੰਘ ਵਾਲਾ, ਗੋਬਿੰਦਰ ਸਿੰਘ ਰਣ ਸਿੰਘ ਵਾਲਾ, ਕੁਲਦੀਪ ਸਿੰਘ ਚੰਦਭਾਨ, ਹਰੀਸ਼ ਚੈਨਾ ਆਦਿ ਨੇ ਧਰਮਜੀਤ ਰਾਮੇਆਣਾ ਨੂੰ ਮੁਬਾਰਕਬਾਦ ਦਿੱਤੀ।