- ਸੰਤ ਰਿਸ਼ੀ ਰਾਮ ‘ਜਲਾਲ ਵਾਲਿਆਂ’ ਨੇ ਕੀਤਾ ਉਦਘਾਟਨ
ਮਨਿੰਦਰਜੀਤ ਸਿੱਧੂ
ਜੈਤੋ, 31 ਅਕਤੂਬਰ 2020 - ਆਈਲੈਟਸ ਅਤੇ ਇਮੀਗਰੇਸ਼ਨ ਦੇ ਖੇਤਰ ਵਿੱਚ ਵਿਲੱਖਣ ਪਹਿਚਾਣ ਬਣਾਉਣ ਵਾਲੇ ‘ਫਲਾਈ ਹਾਈ ਇੰਸਟੀਚਿਊਟ ਵੱਲੋਂ ਆਪਣੇ ਕਾਰੋਬਾਰ ਦਾ ਵਿਸਥਾਰ ਕਰਦਿਆਂ ਸਿਵਲ ਹਸਪਤਾਲ ਰੋਡ ਉੱਪਰ ਐੱਚ.ਡੀ.ਐਫ.ਸੀ ਅਤੇ ਓਰੀਐਂਟਲ ਬੈਂਕ ਦੇ ਨਜਦੀਕ ਆਪਣਾ ਨਵਾਂ ਦਫਤਰ ਸਥਾਪਿਤ ਕੀਤਾ।ਇਸ ਦਫਤਰ ਦਾ ਉਦਘਾਟਨ ਵਿਵੇਕ ਮਿਸ਼ਨ ਚੈਰੀਟੇਬਲ ਟਰੱਸਟ ਜੈਤੋ ਦੇ ਮੁਖੀ ਅਤੇ ਮਹਾਨ ਸਮਾਜਸੇਵੀ ਸੰਤ ਰਿਸ਼ੀ ਰਾਮ ਜੀ ਜਲਾਲ ਵਾਲਿਆਂ ਨੇ ਆਪਣੇ ਕਰ ਕਮਲਾਂ ਨਾਲ ਕੀਤਾ।
ਇੰਸਟੀਚਿਊਟ ਦੇ ਮਾਲਕ ਦਵਿੰਦਰ ਸ਼ਰਮਾ ਅਤੇ ਰਜਿੰਦਰ ਸ਼ਰਮਾ ਨੇ ਉਦਘਾਟਨ ਸਮਾਰੋਹ ਵਿੱਚ ਸ਼ਾਮਲ ਲੋਕਾਂ ਅਤੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਡਾ ਮਿਸ਼ਨ ਇਲਾਕੇ ਦੇ ਲੋਕਾਂ ਨੂੰ ਉਹਨਾਂ ਦੇ ਆਪਣੇ ਸ਼ਹਿਰ ਵਿੱਚ ਬਠਿੰਡਾ ਅਤੇ ਚੰਡੀਗੜ੍ਹ ਵਰਗੇ ਸ਼ਹਿਰਾਂ ਦੇ ਪੱਧਰ ਦੀਆਂ ਸੇਵਾਵਾਂ ਦੇਣਾ ਹੈ ਅਤੇ ਉਹ ਇਸ ਪੰਧ ਉੱਪਰ ਲਗਾਤਾਰ ਚੱਲ ਰਹੇ ਹਨ।
ਉਹਨਾਂ ਦੱਸਿਆ ਕਿ ਸਾਡਾ ਇੰਸਟੀਚਿਊਟ ਅਤਿ ਆਧੁਨਿਕ ਸਹੂਲਤਾਂ, ਮਾਹਿਰ ਅਧਿਆਪਕਾਂ ਦੁਆਰਾ ਤਿਆਰ ਪਾਠਕ੍ਰਮ ਅਤੇ ਤਜਰਬੇਕਾਰ ਅਧਿਆਪਕਾਂ ਨਾਲ ਲਬਰੇਜ ਹੈ।ਇਸ ਇੰਸਟੀਚਿਊਟ ਵਿੱਚ ਵਿਦਿਆਰਥੀ ਬਹੁਤ ਘੱਟ ਖਰਚੇ ਵਿੱਚ ਵੱਡੇ ਇੰਸਟੀਚਿਊਟਾਂ ਵਾਲੀ ਸਹੂਲਤਾਂ ਪ੍ਰਾਪਤ ਕਰ ਸਕਦੇ ਹਨ।ਉਹਨਾਂ ਦੱਸਿਆ ਕਿ ਆਈਲੈਟਸ ਤੋਂ ਇਲਾਵਾ ਵਿਦਿਆਰਥੀਆਂ ਦੀ ਸਹੂਲਤ ਲਈ ਇੱਕੋ ਛੱਤ ਥੱਲੇ ਹੀ ਇਮੀਗਰੇਸ਼ਨ ਅਤੇ ਹਵਾਈ ਟਿਕਟਾਂ ਦਾ ਵੀ ਬਹੁਤ ਵਾਜਿਬ ਕੀਮਤਾਂ ਉੱਪਰ ਪ੍ਰਬੰਧ ਕੀਤਾ ਜਾਂਦਾ ਹੈ।