ਮਨਿੰਦਰਜੀਤ ਸਿੱਧੂ
- ਰਿਟਾ. ਇੰਸਪੈਕਟਰ ਫੂਡ ਸਪਲਾਈ ਬਲਵਿੰਦਰ ਸਿੰਘ ਬਣੇ ਪ੍ਰਧਾਨ
ਜੈਤੋ, 2 ਨਵੰਬਰ 2020 - ਉੱਦਮ ਕਲੱਬ(ਰਜ਼ਿ) ਜੈਤੋ ਪਿਛਲੇ ਲੰਮੇ ਸਮੇਂ ਤੋਂ ਜੈਤੋ ਨੂੰ ਹਰਿਆ ਭਰਿਆ ਬਣਾਉਣ ਦਾ ਮਿਸ਼ਨ ਲੈਕੇ ਚੱਲਿਆ ਹੋਇਆ ਹੈ। ਅੱਜ ਕਲੱਬ ਦੀ ਮੀਟਿੰਗ ਸਥਾਨਕ ਨਹਿਰੂ ਪਾਰਕ ਵਿਖੇ ਹੋਈ ਜਿਸ ਵਿੱਚ ਕਲੱਬ ਵੱਲੋਂ ਭਵਿੱਖ ਵਿੱਚ ਕੀਤੇ ਜਾਣੇ ਮਾਨਵ ਭਲਾਈ ਦੇ ਕੰਮਾਂ ਬਾਰੇ ਵਿਚਾਰ ਚਰਚਾ ਕੀਤੀ ਗਈ। ਕਲੱਬ ਦੇ ਮੈਂਬਰਾਂ ਵੱਲੋਂ ਸਰਬ-ਸੰਮਤੀ ਨਾਲ ਆਪਣੇ ਢਾਚਾਂ ਐਲਾਨ ਕਰਦੇ ਹੋਏ ਰਿਟਾ. ਇਸੰਪੈਕਟਰ ਫੂਡ ਸਪਲਾਈ ਬਲਵਿੰਦਰ ਸਿੰਘ ਨੂੰ ਕਲੱਬ ਦਾ ਪ੍ਰਧਾਨ ਬਣਾਇਆ ਗਿਆ।
ਕਲੱਬ ਦਾ ਸਕੱਤਰ ਮਨਿੰਦਰਜੀਤ ਸਿੱਧੂ, ਕੈਸ਼ੀਅਰ ਭਿੰਦਰ ਸਿੰਘ ਅਤੇ ਸਲਾਹਕਾਰ ਰੇਸ਼ਮ ਸਿੰਘ ਬਰਾੜ ਨੂੰ ਬਣਾਇਆ ਗਿਆ। ਇਸ ਮੌਕੇ ਕਲੱਬ ਪ੍ਰਧਾਨ ਬਲਵਿੰਦਰ ਸਿੰਘ ਨੇ ਕਿਹਾ ਕਿ ਕਲੱਬ ਨੂੰ ਸੁਚਾਰੂ ਢੰਗ ਚਲਾਉਣ ਲਈ ਢਾਚੇਂ ਦੀ ਜਰੂਰਤ ਹੁੰਦੀ ਹੈ, ਇਸ ਲਈ ਕਲੱਬ ਨੂੰ ਰਜਿਸਟਰ ਕਰਵਾ ਕੇ ਇਸਦਾ ਢਾਂਚਾ ਐਲਾਨਿਆ ਹੈ। ਕਲੱਬ ਦਾ ਮੁੱਖ ਮਕਸਦ ਜੈਤੋ ਨੂੰ ਸੋਹਣਾ ਖੂਬਸੂਰਤ ਅਤੇ ਹਰਿਆ ਭਰਿਆ ਬਣਾਉਣਾ ਹੈ ਜਿਸ ਲਈ ਅਸੀਂ ਪਿਛਲ਼ੇ ਲੰਮੇ ਸਮੇਂ ਤੋਂ ਜੁਟੇ ਹੋਏ ਹਾਂ ਅਤੇ ਅੱਗੇ ਵੀ ਲੱਗੇ ਰਹਾਂਗੇ।
ਉਹਨਾਂ ਇਲਾਕੇ ਦੇ ਲੋਕਾਂ ਤੋਂ ਕਲੱਬ ਦਾ ਸਹਿਯੋਗ ਪਹਿਲਾਂ ਨਾਲੋਂ ਵੀ ਵੱਧ ਕਰਨ ਦੀ ਅਪੀਲ ਕੀਤੀ। ਇਸ ਤੋਂ ਪਹਿਲਾਂ ਸਾਡਾ ਕਲੱਬ ਹਜਾਰਾਂ ਦਰਖਤ ਲਗਾ ਕੇ ਉਹਨਾਂ ਨੂੰ ਪਾਲ ਚੁੱਕਿਆ ਹੈ, ਜੇਕਰ ਇਲਾਕੇ ਦੇ ਲੋਕ ਹੋਰ ਸਹਿਯੋਗ ਦੇਣਗੇ ਤਾਂ ਅਸੀਂ ਜੈਤੋ ਦੀ ਕੋਈ ਗਲੀ, ਕੋਈ ਕੂਚਾ ਅਜਿਹਾ ਨਹੀਂ ਰਹਿਣ ਦਿਆਂਗੇ ਜਿੱਥੇ ਦਰਖਤ ਨਾ ਲੱਗਿਆ ਹੋਵੇ। ਇਸ ਮੌਕੇ ਕਲੱਬ ਮੈਂਬਰ ਮੇਸ਼ਇੰਦਰ ਸਿੰਘ ਕੋਚਰ, ਮਹਿੰਦਰ ਸਿੰਘ ਭਰੀ, ਬਲਜੀਤ ਸਿੰਘ, ਮਾਸਟਰ ਸਵਰਨਜੀਤ ਸਿੰਘ, ਅਮਨ ਸਿੰਘ, ਆਦਿ ਹਾਜਰ ਸਨ।