ਮਨਿੰਦਰਜੀਤ ਸਿੱਧੂ
ਜੈਤੋ, 6 ਨਵੰਬਰ 2020 - ਅੱਜ ਬਾਰ ਐਸੋਸੀਏਸ਼ਨ ਜੈਤੋ ਵੱਲੋਂ ਐਡਵੋਕੇਟ ਹਮੇਸ਼ ਕੁਮਾਰ ਸ਼ਰਮਾ ‘ਸੋਨੀ’ ਨੂੰ ਸਰਵਸੰਮਤੀ ਨਾਲ ਆਪਣਾ ਪ੍ਰਧਾਨ ਚੁਣ ਲਿਆ ਗਿਆ।ਜਿਕਰਯੋਗ ਹੈ ਕਿ ਐਡਵੋਕੇਟ ਹਮੇਸ਼ ਕੁਮਾਰ ਸ਼ਰਮਾ ਕਾਫੀ ਲੰਮੇ ਸਮੇਂ ਤੋਂ ਜ਼ਿਲ੍ਹਾ ਕਚਿਹਰੀਆਂ ਫਰੀਦਕੋਟ ਅਤੇ ਸਬ ਡਵੀਜ਼ਨਲ ਕੋਰਟ ਜੈਤੋ ਵਿਖੇ ਪ੍ਰੈਕਟਿਸ ਕਰ ਰਹੇ ਹਨ ਅਤੇ ਲੰਮੇ ਸਮੇਂ ਤੋਂ ਬਾਰ ਐਸੋਸੀਏਸ਼ਨ ਦੇ ਕੰਮਾਂ ਵਿੱਚ ਤਨਦੇਹੀ ਨਾਲ ਸੇਵਾਵਾਂ ਨਿਭਾਅ ਰਹੇ ਹਨ।ਐਡਵੋਕੇਟ ਹਮੇਸ਼ ਕੁਮਾਰ ਸ਼ਰਮਾ ਦਾ ਜੱਦੀ ਪਿੰਡ ਰਾਮਗੜ੍ਹ(ਭਗਤੂਆਣਾ) ਹੈ ਅਤੇ ਉਹ ਲੋਕ ਹਿੱਤਾਂ ਲਈ ਜੀਵਨ ਲਾਉਣ ਵਾਲੇ ਕਾਮਰੇਡ ਹਰਦੇਵ ਭਗਤੂਆਣਾ ਦੇ ਪੋਤਰੇ ਹਨ।ਇਸ ਤੋਂ ਇਲਾਵਾ ਐਡਵੋਕੇਟ ਜਗਦੀਪ ਸਿੰਘ ਜਰਨਲ ਸਕੱਤਰ ਅਤੇ ਐਡਵੋਕੇਟ ਰਾਜ ਕੁਮਾਰ ਗਰਗ ਵਾਇਸ ਪ੍ਰਧਾਨ ਚੁਣੇ ਗਏ।
ਇਸ ਮੌਕੇ ਐਡਵੋਕੇਟ ਐੱਸ.ਕੇ.ਸ਼ਰਮਾ, ਐਡਵੋਕੇਟ ਧੀਰਜ ਜ਼ਿੰਦਲ, ਐਡਵੋਕੇਟ ਕੈਲਾਸ਼ ਗੋਇਲ, ਐਡਵੋਕੇਟ ਅਸ਼ੋਕ ਮਿੱਤਲ, ਐਡਵੋਕੇਟ ਰਜਿੰਦਰ ਬਰਾੜ, ਐਡਵੋਕੇਟ ਸ਼ਾਮ ਲਾਲ ਕਾਂਸਲ, ਐਡਵੋਕੇਟ ਨੀਰਜ ਮਹੇਸ਼ਵਰੀ, ਐਡਵੋਕੇਟ ਵਿਵੇਕ ਗੋਇਲ, ਐਡਵੋਕੇਟ ਮਦਨ ਲਾਲ ਬਾਂਸਲ, ਐਡਵੋਕੇਟ ਅਮਿੱਤ ਮਿੱਤਲ, ਐਡਵੋਕੇਟ ਕੁਲਦੀਪ ਮਿੱਤਲ, ਐਡਵੋਕੇਟ ਨੀਤਿਨ ਜੈਨ, ਐਡਵੋਕੇਟ ਮਨਦੀਪ ਧਾਲੀਵਾਲ, ਐਡਵੋਕੇਟ ਗੁਰਸਾਹਿਬ ਸਿੰਘ ਬਰਾੜ, ਐਡਵੋਕੇਟ ਮੈਡਮ ਸਤਿੰਦਰਪਾਲ ਕੌਰ, ਐਡਵੋਕੇਟ ਸੁਖਚੈਨ ਸਿੰਘ ਸੰਧੂ, ਐਡਵੋਕੇਟ ਮਨਪ੍ਰੀਤ ਸਿੰਘ ਬਰਾੜ, ਐਡਵੋਕੇਟ ਮਨਦੀਪ ਕੁਲਾਰ, ਐਡਵੋਕੇਟ ਗਿਆਨ ਸਿੰਘ ਬਰਾੜ, ਐਡਵੋਕੇਟ ਸੁਰਿੰਦਰ ਮਹੇਸ਼ਵਰੀ, ਐਡਵੋਕੇਟ ਸੰਜੀਵ ਮੰਗਲਾ, ਐਡਵੋਕੇਟ ਅਮਰਜੀਤ ਗਿੱਲ, ਐਡਵੋਕੇਟ ਅਨਿਲ ਗਰਗ, ਐਡਵੋਕੇਟ ਗੁਰਲਾਭ ਔਲਖ, ਐਡਵੋਕੇਟ ਸਤੀਸ਼ ਭੀਰੀ, ਐਡਵੋਕੇਟ ਸ਼ੀਤਲ ਗਰਗ, ਐਡਵੋਕੇਟ ਗੁਰਪ੍ਰੀਤ ਪੁਰੀ, ਐਡਵੋਕੇਟ ਸਾਹਿਲ ਕੁਮਾਰ, ਐਡਵੋਕੇਟ ਸਿਵਰਾਜ ਸਿੰਘ ਆਦਿ ਹਾਜਰ ਸਨ।